Htv Punjabi
Punjab

ਉਧਾਰ ਪੈਸੇ ਮੰਗਣ ਗਈ ਸੀ ਔਰਤ, ਪਰ ਬਦਲੇ ‘ਚ ਮਿਲਿਆ ਆਹ

ਚੰਡੀਗੜ੍ਹ ; ਉਧਾਰ ਦਿੱਤੇ 17500 ਰੁਪਏ ਵਾਪਸ ਮੰਗਣ ‘ਤੇ ਮਾਂ ਪੁੱਤ ‘ਤੇ ਤੇਜ਼ ਹਥਿਆਰਾਂ ਨਾਲ ਹਮਲਾ ਕਰ ਜਖ਼ਮੀ ਕਰਨ ਦੇ ਇਲਜ਼ਾਮ ਵਿੱਚ ਆਈਟੀ ਪਾਰਮ ਪੁਲਿਸ ਨੇ ਚਾਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ l ਮੁਲਜ਼ਮਾਂ ਦੀ ਪਹਿਚਾਣ ਮਨੀਮਾਜਰਾ ਦੇ ਮੌਸਿਨ,ਸਰਫ਼ਰਾਜ, ਆਜਮਲ ਅਤੇ ਇੰਜਮਾਮ ਦੇ ਰੂਪ ਵਿੱਚ ਹੋਈ ਹੈ l ਉੱਥੇ ਹੀ ਜਖ਼ਮੀਆਂ ਦੀ ਪਹਿਚਾਣ ਸ਼ਾਸ਼ਤਰੀ ਨਗਰ ਦੇ ਖੇਮ ਚੰਦ ਅਤੇ ਉਸਦੀ ਮਾਂ ਰਾਮਬੇਟੀ ਦੇ ਰੂਪ ਵਿੱਚ ਹੋਈ ਹੈ l ਖੇਮਚੰਦ ਨੇ ਦੱਸਿਆ ਕਿ ਮੌਸਿਨ ਨੇ ਕੁਝ ਸਮੇਂ ਪਹਿਲਾਂ ਉਸਦੀ ਮਾਂ ਤੋਂ ਰੁਪਏ ਉਧਾਰ ਲਏ ਸਨ l ਕਈ ਵਾਰ ਉਸਦੀ ਮਾਂ ਮੌਸਿਨ ਤੋਂ ਆਪਣੀ ਰਕਮ ਵਾਪਸ ਮੰਗਣ ਜਾਂਦੀ ਰਹੀ, ਅਕਸਰ ਮੌਸਿਨ ਉਨ੍ਹਾਂ ਦੇ ਨਾਲ ਬਤਮੀਜ਼ੀ ਕਰਦਾ ਰਹਿੰਦਾ ਸੀ l ਵੀਰਵਾਰ ਨੂੰ ਵੀ ਰਾਮਬੇਟੀ ਮੌਸਿਨ ਦੇ ਘਰ ਉਸ ਤੋਂ ਪੈਸੇ ਮੰਗਣ ਗਈ ਸੀ, ਪਰ ਮੌਸਿਨ ਨੇ ਦੁਬਾਰਾ ਉਸਦੀ ਮਾਂ ਨਾਲ ਦੁਰਵਿਵਹਾਰ ਕਰ ਉਸਨੂੰ ਉੱਥੋਂ ਬਿਨਾਂ ਪੈਸੇ ਦਿੱਤੇ ਭੇਜ ਦਿੱਤਾ l ਸ਼ੁੱਕਰਵਾਰ ਰਾਤ ਕਰੀਬ ਅੱਠ ਵਜੇ ਮੌਸਿਨ ਨੇ ਆਪਣੇ ਦੋਸਤਾਂ ਅਜਮਲ, ਸਰਫ਼ਰਾਜ ਅਤੇ ਇੰਜਮਾਮ ਨਾਲ ਮਿਲ ਕੇ ਖੇਮਚੰਦ ਦੇ ਘਰ ਵਿੱਚ ਵੜ ਕੇ ਉਸਦੀ ‘ਤੇ ਉਸਦੀ ਮਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ l ਇਸ ਦੌਰਾਨ ਮੁਲਜ਼ਮਾਂ ਨੇ ਖੇਮਚੰਦ ਦੀ ਪਿੱਠ ਵਿੱਚ ਚਾਕੂ ਨਾਲ ਵਾਰ ਕਰੇ ਉਸਨੂੰ ਲਹੂਲੂਹਾਣ ਕਰ ਦਿੱਤਾ l ਜਦਕਿ ਉਸਦੀ ਮਾਂ ਰਾਮਬੇਟੀ ‘ਤੇ ਮੁਲਜ਼ਮਾਂ ਨੇ ਰਾਡ ਨਾਲ ਵਾਰ ਕਰ ਉਸ ਨੂੰ ਜਖਮੀ ਕਰ ਕਰ ਫ਼ਰਾਰ ਹੋ ਗਏ l

Related posts

ਆਹ ਬੰਦੇ ਮਿੰਟਾਂ ਚ ਹੋਏ ਨੰ** ਗ

htvteam

ਹੁਣ ਤੁਸੀ ਏਸ ਬਾਰੇ ਕੀ ਕਹੋਂਗੇ?ਡਾਕਟਰਨੀ ਨਾਲ ਦੇਖੋ ਕੀ ਕੀਤਾ

htvteam

ਇਕ ਚਮਚਾ ਖੰਘ ਦੀ ਬਣਾਏ ਰੇਲ ਜਿੱਥੇ ਸਾਰੀਆਂ ਦਵਾਈਆਂ ਹੋ ਜਾਣ ਫੇਲ੍ਹ

htvteam

Leave a Comment