Htv Punjabi
Punjab Video

ਮੁੰਡੇ ਨੇ ਫੁਫੜ ਬਣਾਕੇ ਸੁੰਨੀ ਥਾਂ ਲਿਜਾਕੇ ਕਰਤਾ ਕਾਂਡ

ਭਿੱਖੀ ਵਿੰਡ (ਕੰਵਲਜੀਤ ਸਿੰਘ) : ਇਥੋਂ ਦੇ ਕਸਬਾ ਖਾਲੜਾ ‘ਚ ਖਰਾਦ ਦੀ ਵਰਕਸ਼ਾਪ ਕਰਨ ਵਾਲਾ ਬਲਦੇਵ ਸਿੰਘ ਜੋ ਕਿ ਨੇੜੇ ਦੇ ਪਿੰਡ ਅਮੀਸ਼ਾਹ ਦਾ ਰਹਿਣ ਵਾਲੈ ਤੇ ਰੋਜ਼ਨਾ ਆਪਣੀ ਦੁਕਾਨ ‘ਤੇ ਕੰਮ ਕਰਨ ਲਈ ਖਾਲੜਾ ਵਿਖੇ ਆਉਂਦੈ, ਉਸ ਨਾਲ ਦਾ ਹਰ ਦਿਨ ਪਹਿਲਾਂ ਵਾਂਗ ਲੰਘ ਰਿਹਾ ਸੀ ਪਰ ਬਲਦੇਵ ਸਿੰਘ ਨਾਲ ਉਸ ਵੇਲੇ ਜੱਗੋਂ ਤੇਰ੍ਹਵੀਂ ਹੋ ਗਈ, ਜਦੋਂ ਇੱਕ ਮੋਟਰਸਾਈਕਲ ‘ਤੇ ਸਵਾਰ ਨੌਜਵਾਨ ਉਸਦੀ ਦੁਕਾਨ ‘ਤੇ ਆਕੇ ਰੁਕਿਆ ਤੇ ਉਸਨੂੰ ਫੁੱਫੜ-ਫੁੱਫੜ ਕਹਿਕੇ ਗੱਲਾਂ ‘ਚ ਲਾਕੇ ਜ਼ਮੀਨ ਲੈਣ ਬਹਾਨੇ ਆਪਣੇ ਨਾਲ ਬਿਠਾ ਮੋਟਰਸਾਈਕਲ ਤੇ ਬਿਠਾਕੇ ਸਿੱਧਵਾਂ ਦਰਿਆ ਵਾਲੇ ਪਾਸੇ ਲੈ ਗਿਆ ਬਲਦੇਵ ਸਿੰਘ ਮੁਤਾਬਕ ਉਸ ਨੌਜਵਾਨ ਨੇ ਖਾਲੀ ਸੜਕ ‘ਤੇ ਜਾ ਕੇ ਮੋਟਰਸਾਈਕਲ ਰੋਕਿਆ ਅਤੇ ਧੱਕਾ ਮਾਰਕੇ ਉਸਨੂੰ ਜ਼ਮੀਨ ‘ਤੇ ਸੁੱਟ ਦਿੱਤਾ ਤੇ ਬਲਦੇਵ ਸਿੰਘ ਨੂੰ ਲੁੱਟਣ ਲੱਗਾ। ਇੰਸ ਦੌਰਾਨ ਬਲਦੇਵ ਸਿੰਘ ਤੇ ਉਸ ਲੁਟੇਰੇ ਦਰਮਿਆਨ ਜ਼ਬਰਦਸਤ ਝੜੱਪ ਹੋਈ ਪਰ ਲੁਟੇਰਾ ਬਲਦੇਵ ਸਿੰਘ ਤੇ ਭਾਰੀ ਪੈ ਗਿਆ ਤੇ ਉਹ ਉਸ ਕੋਲੋਂ ਪਰਸ ਖੋਹ ਕੇ ਭੱਜ ਗਿਆ ਜਿਸ ਅੰਦਰ 57 ਸੌ ਰੁਪਏ ਨਗਦ ਸਨ। ਬਲਦੇਵ ਸਿੰਘ ਅਨੁਸਾਰ ਕੋਰੋਨਾ ਦੌਰਾਨ ਲੁਟੇਰੇ ਨੇ ਮੂੰਹ ਤੇ ਰੁਮਾਲ ਬੰਨ੍ਹਿਆ ਹੋਣ ਕਾਰਨ ਉਹ ਉਸ ਦੀ ਪਹਿਚਾਣ ਨਹੀਂ ਕਰ ਸਕਿਆ।

ਦੇਖਿਆ ਜਾਵੇ ਕੋਰੋਨਾ ਮਹਾਮਾਰੀ ਦੇ ਚਲਦੇ ਬਲਦੇਵ ਸਿੰਘ ਉਸ ਨੌਜਵਾਨ ਨੂੰ ਮੂੰਹ ਬੰਨਿਆ ਹੋਣ ਕਰਕੇ ਪਹਿਚਾਣ ਨਹੀਂ ਸਕਿਆ ਤੇ ਭਰੋਸਾ ਕਰਕੇ ਰਗੜਿਆ ਗਿਆ ਪਰ ਸੀਨ ਪ੍ਰਸ਼ਾਸ਼ਨ ਦੀ ਨਾਲਾਇਕੀ ਦੇਖੋ ਜਿਹੜੇ ਕੈਮਰੇ ਉਸ ਰੋਡ ‘ਤੇ ਲਗਾਏ ਗਏ ਨੇ ਜਿੱਥੇ ਬਲਦੇਵ ਸਿੰਘ ਨੂੰ ਲੁਟੇਰੇ ਨੇ ਲੁੱਟਿਆ ਉਹ ਸਿਰਫ ਦਿਖਾਵੇ ਲਈ ਹੀ ਲੱਗੇ ਹੋਏ ਨੇ ਤੇ ਲੰਮੇ ਸਮੇਂ ਤੋਂ ਬੰਦ ਪਏ ਨੇ। ਜਿਸਦਾ ਹੁਣ ਚੋਰਾਂ ਲੁਟੇਰਿਆਂ ਨੂੰ ਵੀ ਪਤਾ ਲੱਗ ਚੁੱਕਿਐ। ਹੁਣ ਦੇਖਣਾ ਹੋਵੇਗਾ ਕਿ ਪੁਲਿਸ ਪੀੜਿਤ ਦੀ ਸ਼ੀਕਾਇਤ ‘ਤੇ ਲੁਟੇਰੇ ਤੱਕ ਕਿਵੇਂ ਤੇ ਕਦੋਂ ਪਹੁੰਚੇਗੀ ਤੇ ਉਸਨੂੰ ਗ੍ਰਿਫਤਾਰ ਕਰੇਗੀ, ਤਾਂ ਜੋ ਕਿਸੇ ਹੋਰ ਨਾਲ ਇਸ ਤਰ੍ਹਾਂ ਦੀ ਘਟਨਾ ਨਾ ਵਾਪਰ ਸਕੇ।

 

Related posts

ਇਕੱਲੇ ਮੁੰਡੇ ਨੂੰ ਦੇਖ 3 ਮੁੰਡਿਆਂ ਦੀ ਵਿਗੜੀ ਨੀਅਤ, ਕਰਤਾ ਕੰਮ !

htvteam

ਆਹ 2 ਪਤੰਦਰਾ ਨੇ ਵੱਡੇ ਮਗਰਮੱਛਾਂ ਨੂੰ ਕਰਤਾ ਫੇਲ੍ਹ !

htvteam

ਲੱਖਾ ਸਿਧਾਣਾ ਦੀ ਸਕੂਲ ਪ੍ਰਿੰਸੀਪਲ ਨਾਲ ਖੜਕੀ ਇੱਟ ਨਾਲ ਇੱਟ

htvteam