Htv Punjabi
Uncategorized

ਬਰਨਾਲਾ ਪੁਲਿਸ ਦੀ ਇਸ ਕਾਰਵਾਈ ਨੇ ਕੀਤਾ ਪੰਜਾਬ ਪੁਲਿਸ ਦਾ ਸਿਰ ਉੱਚਾ, ਐਸਐਸਪੀ ਸੰਦੀਪ ਗੋਇਲ ਦੀ ਮੁਖ ਮੰਤਰੀ ਤੱਕ ਪਈ ਪੂਰੀ ਧੱਕ 

ਚੰਡੀਗੜ੍ਹ : ਦੇਸ਼ ਭਰ ਵਿੱਚ ਮੈਡੀਕਲ ਨਸ਼ੇ ਦੀ ਸਪਲਾਈ ਦੇ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ ਪੰਜਾਬ ਪੁਲਿਸ ਨੇ 11 ਰਾਜਾਂ ਦੇ 50 ਤੋਂ ਜਿਆਦਾ ਜਿਲਿਆਂ ਵਿੱਚ ਜਾਰੀ ਇੱਕ ਅੰਤਰਰਾਜੀ ਡਰੱਗ ਗਿਰੋਹ ਦਾ ਪਰਦਾਫਾਸ਼ ਕੀਤਾ ਹੈ।8 ਹਫਤਿਆਂ ਤੋਂ ਜਿਆਦਾ ਸਮੇਂ ਤੱਕ ਚਲੀ ਇਸ ਮੁਹਿੰਮ ਵਿੱਚ 20 ਵਿਅਕਤੀਆਂ ਨੂੰ ਪਹਿਲਾਂ ਹੀ ਨਸ਼ੇ ਦੀ ਵੱਡੀ ਖੇਪ, ਡਰੱਗ ਮਨੀ ਅਤੇ 5 ਵਾਹਨਾਂ ਦੇ ਨਾਲ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ।
ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਆਗਰਾ ਗੈਂਗ ਦੇ ਨਾਮ ਨਾਲ ਜਾਣਿਆ ਜਾਣ ਵਾਲਾ ਇਹ ਗਿਰੋਹ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਨੂੰ ਦੇਸ਼ ਭਰ ਵਿੱਚ ਫੈਲੇ ਡਰੱਗ ਨਿਰਮਾਤਾ, ਸਪਲਾਇਰ, ਥੋਕ ਵਿਕਰੇਤਾ ਅਤੇ ਪਰਚੂਨ ਕੈਮਿਸਟ ਤੋਂ ਲੈ ਕੇ ਪੂਰੇ ਦੇਸ਼ ਦੇ ਬਜ਼ਾਰਾਂ ਵਿੱਚ ਭੇਜਦਾ ਰਿਹਾ ਹੈ।ਹੁਣ ਤੱਕ ਗ੍ਰਿਫਤਾਰ ਕੀਤੇ ਗਏ 20 ਲੋਕਾਂ ਵਿੱਚੋਂ 16 ਪੰਜਾਬ, ਦੋ ਯੂਪੀ ਅਤੇ ਇੱਕ ਇੱਕ ਹਰਿਆਣਾ ਅਤੇ ਦਿੱਲੀ ਤੋਂ ਹੈ। ਇਹ ਗਿਰੋਹ ਗੋਲੀਆਂ, ਕੈਪਸੂਲ, ਟੀਕੇ, ਸਿਰਪ ਦੇ ਰੂਪ ਵਿੱਚ ਹਰ ਮਹੀਨੇ ਪੰਜਾਬ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਭੇਜ ਰਿਹਾ ਸੀ।
ਇਸ ਗਿਰੋਹ ਦਾ ਬਰਨਾਲਾ ਪੁਲਿਸ ਟੀਮ ਨੇ ਪਰਦਾਫਾਸ਼ ਕੀਤਾ ਹੈ, ਜਿਸ ਵਿੱਚ ਐਸਐਸਪੀ ਬਰਨਾਲਾ ਸੰਦੀਪ ਗੋਇਲ ਦੀ ਨਿਗਰਾਨੀ ਵਿੱਚ ਕੰਮ ਕਰ ਰਹੇ ਡਾਕਟਰ ਪ੍ਰਗਿਆ ਜੈਨ, ਏਐਸਪੀ ਮਹਿਲ ਕਲਾਂ, ਸੁਖਦੇਵ ਸਿੰਘ ਵਿਰਕ, ਰਮਨਿੰਦਰ ਸਿੰਘ ਦਿਓਲ ਡੀਐਸਪੀ, ਇੰਸਪੈਕਟਰ ਬਲਜੀਤ ਸਿੰਘ ਇੰਚਾਰਜ ਸੀਆਈਏ ਸ਼ਾਮਲ ਸਨ। ਗਿਰੋਹ ਦੇ ਪ੍ਰਮੁੱਖ ਸਹਿਤ 20 ਵਿਅਕਤੀਆਂ ਦੀ ਗ੍ਰਿਫਤਾਰੀ ਪੰਜਾਬ, ਹਰਿਆਣਾ, ਪੱਛਮੀ ਬੰਗਾਲ, ਉੰਤਰ ਪ੍ਰਦੇਸ਼ ਅਤੇ ਦਿੱਲੀ ਦੇ ਅਲੱਗ ਅਲੱਗ ਸਥਾਨਾਂ ਤੋਂ ਕੀਤੀ ਗਈ।
ਡੀਜੀਪੀ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਦੇ ਕੋਲੋਂ 27,62,137 ਨਸ਼ੀਲੀ ਗੋਲੀਆਂ, ਕੈਪਸੂਲ, ਟੀਕੇ ਅਤੇ ਸਿਸਰਪ ਦੀ ਬੋਤਲਾਂ ਬਰਾਮਦ ਕੀਤੀਆਂ ਗਈਆਂ ਸਨ। ਇਸ ਦੇ ਇਲਾਵਾ 70,03,800 ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ।ਬਰਨਾਲਾ ਪੁਲਿਸ ਨੇ ਮਾਰਚ 2020 ਵਿੱਚ ਇਸੀ ਤਰ੍ਹਾਂ ਮਥੁਰਾ ਗੈਂਗ ਦਾ ਪਰਦਾਫਾਸ਼ ਕੀਤਾ ਸੀ ਅਤੇ 44 ਲੱਖ ਦੇ ਨਸ਼ੀਲੇ ਪਦਾਰਥ ਅਤੇ 1.5 ਕਰੋੜ ਰੁਪਏ ਡਰੱਗ ਮਨੀ ਜ਼ਬਤ ਕੀਤੀ ਸੀ।
ਡੀਜੀਪੀ ਨੇ ਕਿਹਾ ਕਿ ਹੁਣ ਤੱਕ ਗਿਰੋਹ ਦੇ ਕੰਮ ਕਰਨ ਦੇ ਤਰੀਕੇ ਦੇ ਸੰਬੰਧ ਵਿੱਚ ਪਤਾ ਲੱਗਿਆ ਕਿ ਹਰੀਸ਼ ਮੈਡੀਕਲ ਪ੍ਰਤੀਨਿਧੀ ਦੇ ਤੌਰ ਤੇ ਇੰਟਰਨੈਟ ਅਤੇ ਸੋਸ਼ਲ ਮੀਡੀਆ ਦੁਆਰਾ ਪਤਾ ਅਤੇ ਫੋਨ ਨੰਬਰ ਜਿਹੀ ਜਾਣਕਾਰੀ ਦਾ ਪ੍ਰਯੋਗ ਕਰ ਕੈਮਿਸਟਾਂ ਅਤੇ ਫਾਰਮਾਸਿਸਟਾਂ ਦੇ ਨਾਲ ਸੰਪਰਕ ਕਰਦਾ ਸੀ।ਇਨ੍ਹਾਂ ਤਸਕਰਾਂ ਨੇ ਪਹਿਲਾਂ ਤੋਂ ਹੀ ਦਿੱਲੀ, ਆਗਰਾ, ਅੰਮ੍ਰਿਤਸਰ, ਜੈਪੁਰ, ਗਵਾਲੀਅਰ ਅਤੇ ਭੋਪਾਲ ਜਿਹੇ ਪ੍ਰਮੁੱਖ ਸ਼ਹਿਰਾਂ ਵਿੱਚ ਚੰਲ ਰਹੇ ਕੋਰੀਅਰ, ਟਰਾਂਸਪੋਰਟ, ਮਾਲ ਢੁਆਈ ਜਿਹੇ ਨੈਟਵਰਕ ਦਾ ਪ੍ਰਸੋਗ ਕੀਤਾ ਅਤੇ ਨਕਲੀ ਬਿੱਲਾਂ ਦੀ ਮਦਦ ਨਾਲ ਸਥਾਨੀ ਟਰਾਂਸਪੋਟਰਾਂ ਦਾ ਪ੍ਰਯੋਗ ਕਰਦੇ ਹੋਏ ਕਈ ਰਾਜਾਂ ਦੇ ਅਲੱਗ ਅਲੱਗ ਸਥਾਂਨਾਂ ਤੇ ਪੇਪਾਂ ਭੇਜੀਆਂ।ਹਵਾਲਾ ਚੈਨਲਾਂ ਦਾ ਪ੍ਰਯੋਗ ਕਰਕੇ ਭੈਸਿਆਂ ਦੀ ਅਦਾਇਗੀ ਅਤੇ ਲੈਣ ਦੇਣ ਕੀਤਾ ਗਿਆ, ਜਿਸ ਦੇ ਲਈ ਵਿਸ਼ੇਸ਼ ਬੈਂਕ ਖਾਤੇ ਇਸਤੇਮਾਲ ਕੀਤੇ ਗਏ।
ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥ ਜਿਆਦਾਤਰ ਫਾਰਮਾਸਿਊਟੀਕਲ ਓਪੀਓਡ ਹਨ।ਇਨ੍ਹਾਂ ਵਿੱਚੋਂ ਬਹੁਤ ਸਾਰੇ ਫਾਰਮਾਸਿਊਟੀਕਲ ਉਤਪਾਦਾਂ ਦਾ ਨਾ ਸਿਰਫ ਜਾਇਜ਼ ਅਤੇ ਮਹੱਤਵਪੂਰਨ ਡਾਕਟਰੀ ਪ੍ਰਯੋਗ ਹੁੰਦਾ ਹੈ ਬਲਕਿ ਇਹ ਉਤਪਾਦ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ ਦੀ ਉੱਚਿਤ ਮੈਡੀਕਲ ਸਲਾਹ ਤੋਂ ਬਿਨਾਂ ਵੇਚੇ ਨਹੀਂ ਜਾ ਸਕਦੇ।ਗਿਰੋਹ ਇਨ੍ਹਾਂ ਨਸਿਆਂ ਦਾ ਗਲਤ ਢੰਗ ਨਾਲ ਪ੍ਰਯੋਗ ਕਰ ਰਿਹਾ ਸੀ।ਇਨ੍ਹਾਂ ਦਵਾਈਆਂ ਦਾ ਜ਼ਰੂਰਤ ਤੋਂ ਜਿ਼ਆਦਾ ਪ੍ਰਯੋਗ ਕਰਨ ਵਿੱਚ ਇਹ ਮੌਤ ਦਾ ਕਾਰਨ ਵੀ ਬਣ ਸਕਦੀਆਂ ਹਨ।

Related posts

ਜ਼ੋਰ ਨਾਲ ਬੋਲਣਾ ਵੀ ਕਰੋਨਾ ਵਾਇਰਸ ਦੇ ਪ੍ਰਸਾਰ ‘ਚ ਹੋ ਸਕਦਾ ਹੈ ਮਦਦਗਾਰ: ਵਿਧਾਨ ਸਭਾ ਸਪੀਕਰ

htvteam

ਜਿਸ ਗਲਵਾਂ ਘਟੀ ਨੇ 1962 ‘ਚ ਭਾਰਤ ਚੀਨ ਜੰਗ ਕਾਰਵਾਈ ਸੀ, ਉਸੇ ਗਲਵਾਂ ਘਾਟੀ ਤੋਂ ਦੋਵਾਂ ਦੇਸ਼ਾਂ ਦੇ ਫੌਜੀ ਇੱਕ ਵਾਰ ਫੇਰ ਮਰਨੇ ਸ਼ੁਰੂ, ਦੇਖੋ ਪੂਰਾ ਸੱਚ

Htv Punjabi

ਕਰਨਾਟਕ ਦਾ ਸਿਹਤ ਮੰਤਰੀ: ਕਰੋਨਾ ਤੋਂ ਸਿਰਫ਼ ਰੱਬ ਹੀ ਬਚਾਅ ਸਕਦੈ

Htv Punjabi