Htv Punjabi
Punjab Siyasat Video

ਅਨਾਜ ਪਿਆ ਢੇਰਾਂ ’ਚ,ਫੈਸਲੇ ਅਟਕੇ ਫਾਈਲਾਂ ’ਚ……

ਮੁੱਖ ਮੰਤਰੀ ’ਤੇ ਪਰਗਟ ਦਾ ਤੰਜ
ਮੰਤਰੀਆਂ-ਨੇਤਾਵਾਂ ’ਤੇ ਈਡੀ ਦੀਆਂ ਰੇਡਾਂ ਦੀ ਚਿੰਤਾ
ਮੰਡੀਆਂ ’ਚ ਪਿਆ ਕਿਸਾਨਾਂ ਦਾ ਅਨਾਜ ਨਾ ਖਰੀਦ ਰਹੇ, ਨਾ ਕੁਝ ਬੋਲ ਰਹੇ
ਪੰਜਾਬ ਦੀ ਰਾਜਨੀਤੀ ਵਿੱਚ ਈਡੀ ਦੀ ਐਂਟਰੀ ਅਤੇ ਮੰਡੀਆਂ ਵਿੱਚ ਪਈ ਕਿਸਾਨਾਂ ਦੀ ਗੰਹੂੰ ਦੀ ਖਰੀਦ ਨੂੰ ਲੈ ਕੇ ਸਰਕਾਰ ਦੇ ਰਵੱਈਏ ’ਤੇ ਜਲੰਧਰ ਕੈਂਟ ਤੋਂ ਕਾਂਗਰਸ ਵਿਧਾਇਕ ਪਰਗਟ ਸਿੰਘ ਨੇ ਕੇਂਦਰ ਅਤੇ ਪੰਜਾਬ ਸਰਕਾਰ ’ਤੇ ਤਿੱਖਾ ਨਿਸ਼ਾਨਾ ਸਾਧਿਆ। ਜੰਡਿਆਲਾ ਦੀ ਅਨਾਜ ਮੰਡੀ ਦਾ ਦੌਰਾ ਕਰਨ ਦੌਰਾਨ ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਮੰਡੀਆਂ ਵਿੱਚ ਕਿਸਾਨਾਂ ਦੀ ਫਸਲ ਪਹੁੰਚ ਚੁੱਕੀ ਹੈ ਪਰ ਨਾ ਖਰੀਦ ਹੋ ਰਹੀ ਹੈ ਅਤੇ ਨਾ ਹੀ ਲਿਫਟਿੰਗ। ਸਰਕਾਰ ਅਤੇ ਖਰੀਦ ਏਜੰਸੀਆਂ ਨੂੰ ਕੋਈ ਫਰਕ ਨਹੀਂ ਪੈ ਰਿਹਾ, ਪਰ ਕਿਸਾਨ ਪਰੇਸ਼ਾਨ ਹੈ। ਕਿਸਾਨੀ ਮਸਲਿਆਂ ਨੂੰ ਰਾਜਨੀਤਿਕ ਰੰਗ ਦੇ ਕੇ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਦਿੱਲੀ ਅਤੇ ਸ਼ੰਭੂ ਬਾਰਡਰ ’ਤੇ ਕਿਸਾਨਾਂ ਦੇ ਆੰਦੋਲਨ ਨੇ ਦਿਖਾਇਆ ਹੈ ਕਿ ਸਰਕਾਰਾਂ ਨੂੰ ਝੁਕਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਅਤੇ ਉਸ ਦੀ ਬੀ ਟੀਮ ਆਮ ਆਦਮੀ ਪਾਰਟੀ ਦਾ ਰਵੱਈਆ ਕਾਰਪੋਰੇਟ ਘਰਾਨਿਆਂ ਨੂੰ ਫਾਇਦਾ ਪਹੁੰਚਾਉਣ ਵਾਲਾ ਹੈ। ਕਿਸਾਨਾਂ ਦੀ ਫਸਲ ਨੂੰ ਐਮਐਸਪੀ ’ਤੇ ਖਰੀਦ ਲਿਆ ਜਾਵੇ, ਇਸ ਤੋਂ ਵੱਧ ਹੋਰ ਕੀ ਚਾਹੀਦਾ ਹੈ।

ਪੰਜਾਬ ਵਿੱਚ ਈਡੀ ਦੀ ਕਾਰਵਾਈ ’ਤੇ ਪਰਗਟ ਸਿੰਘ ਨੇ ਕਿਹਾ ਕਿ ਇਹ ਸਿਰਫ਼ ਦਿਖਾਵਾ ਹੈ। ਈਡੀ, ਸੀਬੀਆਈ ਅਤੇ ਵਿਜਿਲੈਂਸ ਜਾਂਚਾਂ ਰਾਹੀਂ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪੰਜਾਬ ਵਿੱਚ ਸਿਰਫ਼ ਆਮ ਆਦਮੀ ਪਾਰਟੀ ਅਤੇ ਭਾਜਪਾ ਹੀ ਮੁੱਖ ਚਿਹਰੇ ਹਨ, ਪਰ 2027 ਵਿੱਚ ਸਰਕਾਰ ਕਾਂਗਰਸ ਦੀ ਹੀ ਬਣੇਗੀ। ਮੁੱਖ ਮੰਤਰੀ ਭਗਵੰਤ ਮਾਨ ਦੇ ਟਵੀਟਾਂ ’ਤੇ ਤੰਜ ਕੱਸਦੇ ਹੋਏ ਉਨ੍ਹਾਂ ਕਿਹਾ ਕਿ ਕਾਰਵਾਈਆਂ ਤੋਂ ਪਹਿਲਾਂ ਕਿਸਾਨਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ, ਬੀਬੀਐਮਬੀ ਵਿੱਚ ਸਥਾਈ ਮੈਂਬਰਸ਼ਿਪ ਖਤਮ ਕਰ ਦਿੱਤੀ ਗਈ ਹੈ ਅਤੇ ਪੰਜ ਸੈਸ਼ਨ ਲੰਘ ਜਾਣ ਦੇ ਬਾਵਜੂਦ ਡੈਮ ਸੇਫਟੀ ਐਕਟ ਨਹੀਂ ਲਿਆ ਗਿਆ। ਜਦੋਂ ਵੀ ਭਾਜਪਾ ਕਿਸੇ ਮਾਮਲੇ ਵਿੱਚ ਫਸਦੀ ਹੈ, ਚੰਡੀਗੜ੍ਹ ਜਾਂ ਪੰਜਾਬ ਯੂਨੀਵਰਸਿਟੀ ਵਰਗੇ ਮਸਲਿਆਂ ’ਤੇ ਸਾਰੀਆਂ ਪਾਰਟੀਆਂ ਇਕੱਠਿਆਂ ਹੋ ਕੇ ਲੜਦੀਆਂ ਹਨ, ਤਾਂ ਹੀ ਬਿਲ ਰੱਦ ਹੁੰਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਹਮੇਸ਼ਾ ਪੰਜਾਬ ਦੇ ਖਿਲਾਫ ਕੰਮ ਕਰਦੀ ਆਈ ਹੈ।

ਚਰਨਜੀਤ ਸਿੰਘ ਚੰਨੀ ’ਤੇ ਵਿਜਿਲੈਂਸ ਜਾਂਚ ਦੀ ਮੰਗ ਅਤੇ ਈਡੀ ਦੀ ਕਾਰਵਾਈ ’ਤੇ ਉਨ੍ਹਾਂ ਕਿਹਾ ਕਿ ਦੋਵੇਂ ਪਾਰਟੀਆਂ ਇੱਕੋ ਜਿਹੀਆਂ ਹਨ। ਭਾਜਪਾ ਅਤੇ ਆਮ ਆਦਮੀ ਪਾਰਟੀ ਇਕੱਠਿਆਂ ਕੰਮ ਕਰ ਰਹੀਆਂ ਹਨ। ਦਿੱਲੀ ਵਿੱਚ ਹੋਈਆਂ ਕਾਰਵਾਈਆਂ ਦਾ ਨਤੀਜਾ ਕੀ ਨਿਕਲਿਆ, ਸਾਰੇ ਬਰੀ ਹੋ ਕੇ ਬਾਹਰ ਆ ਗਏ। ਉਹੀ ਕੁਝ ਪੰਜਾਬ ਵਿੱਚ ਵੀ ਕਾਂਗਰਸ ਨਾਲ ਕੀਤਾ ਜਾ ਰਿਹਾ ਹੈ, ਜਿਸ ਦੇ ਖਿਲਾਫ ਅਸੀਂ ਲੜਾਂਗੇ। ਗੋਆ ਵਿੱਚ ਜ਼ਮੀਨ ਖਰੀਦ ਮਾਮਲੇ ’ਤੇ ਵਿਜਿਲੈਂਸ ਜਾਂਚ ਦੀ ਮੰਗ ਬਾਰੇ ਉਨ੍ਹਾਂ ਕਿਹਾ ਕਿ ਚਾਰ ਸਾਲ ਲੰਘ ਗਏ ਪਰ ਕੁਝ ਵੀ ਸਾਹਮਣੇ ਨਹੀਂ ਆਇਆ, ਇਹ ਸਿਰਫ਼ ਰਾਜਨੀਤਿਕ ਪ੍ਰੇਰਿਤ ਹੈ।

ਪੰਜਾਬ ਕਾਂਗਰਸ ਦੇ ਪ੍ਰਧਾਨ ਬਦਲਣ ਦੇ ਸਵਾਲ ’ਤੇ ਉਨ੍ਹਾਂ ਕਿਹਾ ਕਿ ਇਹ ਪਾਰਟੀ ਦਾ ਅੰਦਰੂਨੀ ਫੈਸਲਾ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕਾਹਦਾ ਸੈਰ ਸਪਾਟਾ? ਇੱਥੇ ਲੋਕ ਕਰੋਨਾ ਨਾਲ ਮਰ ਰਹੇ ਨੇ, ਦੇਖੋ ਸੈਰ ਸਪਾਟਾ ਵਾਲੇ ਕਿਵੇਂ ਬਰਬਾਦ ਹੋਣ ਕੰਢੇ ਨੇ!

Htv Punjabi

ਦੇਖੋ ਕਿਵੇਂ ਸ਼ਹਿਰ ਨੇ ਧਾਰਿਆ ਟਾਪੂ ਦਾ ਰੂਪ

htvteam

ਆਸ਼ਕੀ ‘ਚ ਮੁੰਡੇ ਨੇ ਸੋਹਣੀ ਕੁੜੀ ਬਣਾਤੀ ਨਸ਼ੇੜੀ; ਦੇਖੋ ਵੀਡੀਓ

htvteam

Leave a Comment