Htv Punjabi
Uncategorized

ਅੰਮ੍ਰਿਤਸਰ ਦੇ ਰੈਸਟੋਰੈਂਟ ਮਾਲਿਕ ਅਤੇ ਨੌਕਰ ਤੇ ਤੇਜਧਾਰ ਹਥਿਆਰਾਂ ਨਾਲ ਹੋਇਆ ਹਮਲਾ

ਮਾਮਲਾ ਅੰਮ੍ਰਿਤਸਰ ਦੇ ਥਾਣਾ ਮਜੀਠਾ ਰੋਡ ਦੇ ਅਧੀਨ ਆਉਦੀ ਚੌਕੀ ਫੈਜਪੂਰਾ ਦੇ ਇਲਾਕੇ ਵਿਚ ਸਥਿਤ ਇਕ “ਹਾਇਡ ਐਡ ਆਉਟ” ਨਾਮ ਦੇ ਰੈਸਟੋਰੈਂਟ ਕਮ ਬਾਰ ਦਾ ਹੈ। ਜਿੱਥੇ ਦੇਰ ਰਾਤ ਰੈਸਟੋਰੈਂਟ ਏ ਮਾਲਿਕ ਸਤਿੰਦਰਬੀਰ ਸਿੰਘ ਵਲੌ ਜਦੌ ਰੈਸਟੋਰੈਂਟ ਬੰਦ ਕੀਤਾ ਜਾ ਰਿਹਾ ਸੀ ਤਾ ਕੁਝ ਅਣਪਛਾਤੇ ਬੰਦਿਆ ਵਲੌ ਰੈਸਟੋਰੈਂਟ ਦਾ ਸਟਰ ਖੜਕਾ ਕੇ ਖਾਣੇ ਦੀ ਮੰਗ ਕੀਤੀ ਗਈ ਅਤੇ ਜਦੌ ਰੈਸਟੋਰੈਂਟ ਵਿੱਚ ਕੰਮ ਕਰਨ ਵਾਲੇ ਨੌਕਰ ਵਲੌ ਉਹਨਾ ਵਿਅਕਤੀਆਂ ਨੂੰ ਰੈਸਟੋਰੈਂਟ ਬੰਦ ਹੋਣ ਦਾ ਹਵਾਲਾ ਦਿੱਤਾ ਗਿਆ ਤਾ ਉਹਨਾ ਵਿਅਕਤੀਆਂ ਵਲੌ ਨੌਕਰ ਨਾਲ ਕੁੱਟਮਾਰ ਕਰਦਿਆਂ ਉਸ ਦੇ ਸਿਰ ਵਿੱਚ ਤੇਜਧਾਰ ਹਥਿਆਰਾਂ ਨਾਲ ਸਟਾ ਮਾਰੀਆ ਅਤੇ ਜਦੌ ਰੈਸਟੋਰੈਂਟ ਦਾ ਮਾਲਿਕ ਸਤਿੰਦਰਬੀਰ ਸਿੰਘ ਵਿਚ ਬਚਾਅ ਕਰਨ ਆਇਆ ਤਾ ਉਹਨਾ ਉਸ ਤੇ ਵੀ ਤੇਜਧਾਰ ਹਥਿਆਰਾਂ ਨਾਲ ਸਟਾ ਮਾਰ ਉਸ ਨੂੰ ਬੁਰੀ ਤਰਾ ਨਾਲ ਜਖਮੀ ਕਰ ਦਿਤਾ ।ਜਿਸ ਨੂੰ ਮੌਕੇ ਤੇ ਹੀ ਹਸਪਤਾਲ ਦਾਖਿਲ ਕਰਵਾਇਆ ਗਿਆ ਜਿਥੇ ਉਸਦਾ ਇਲਾਜ ਚਲ ਰਿਹਾ ਹੈ।

ਇਸ ਸੰਬਧੀ ਗਲਬਾਤ ਕਰਦਿਆਂ ਪੀੜਤ ਨੌਕਰ ਅਤੇ ਰੈਸਟੋਰੈਂਟ ਮਾਲਿਕ ਸਤਿੰਦਰਬੀਰ ਸਿੰਘ ਨੇ ਦਸਿਆ ਕਿ ਘਟਨਾ ਵਾਲੀ ਰਾਤ ਟਾਇਮ 12 ਵਜੇ ਦੇ ਕਰੀਬ ਉਹ ਰੈਸਟੋਰੈਂਟ ਕਲੋਜ ਕਰ ਰਹੇ ਸਨ ਤੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਖਾਣੇ ਦੀ ਡਿਮਾੰਡ ਕੀਤੀ ਗਈ ਤਾ ਜਦੌ ਉਹਨਾਂ ਕਿਹਾ ਕਿ ਅਸੀ ਰੈਸਟੋਰੈਂਟ ਬੰਦ ਕਰ ਚੁਕੇ ਹਾ ਤਾ ਉਹਨਾ ਸਾਡੇ ਤੇ ਜਾਨਲੇਵਾ ਹਮਲਾ ਕਰਦਿਆ ਸਾਨੂੰ ਬੁਰੀ ਤਰਾ ਨਾਲ ਜਖਮੀ ਕਰ ਦਿਤਾ ਅਤੇ ਰੈਸਟੋਰੈਂਟ ਦੀ ਸੇਲ ਅਤੇ ਵਰਕਰਾਂ ਦੀ ਤਨਖਾਹ ਲਈ ਰਖੇ ਕਰੀਬ 50 ਹਜਾਰ ਰੁਪਏ ਉਹਨਾਂ ਸਾਡੇ ਪਾਸੋਂ ਖੋਹ ਲਏ ਅਤੇ ਸਾਡੀ ਗੱਡੀ ਜੌ ਕਿ ਰੈਸਟੋਰੈਂਟ ਦੇ ਬਾਹਰ ਖੜੀ ਸੀ ਦੀ ਭਣਤੌੜ ਵੀ ਕੀਤੀ।

ਉਹਨਾ ਇਸ ਸੰਬਧੀ ਪੁਲਿਸ ਪ੍ਰਸ਼ਾਸ਼ਨ ਕੋਲੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਇਹਨਾ ਦੌਸ਼ੀਆ ਨੂੰ ਗਿਰਫਤਾਰ ਕਰ ਬਣਦੀ ਕਾਰਵਾਈ ਕਰਨ ਅਤੇ ਸਾਨੂੰ ਇਨਸਾਫ਼ ਦਿਵਾਇਆ ਜਾਵੇ ।

ਇਸ ਸੰਬਧੀ ਪੁਲਿਸ ਜਾਂਚ ਅਧਿਕਾਰੀ ਸਕਤਰ ਸਿੰਘ ਨੇ ਦਸਿਆ ਕਿ ਉਹਨਾਂ ਵਲੌ ਸ਼ਿਕਾਇਤ ਲੈ ਕੇ ਰੈਸਟੋਰੈਂਟ ਮਾਲਿਕ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਮੈਡੀਕਲ ਰਿਪੋਰਟ ਦੇ ਅਧਾਰ ਤੇ ਪਰਚਾ ਦਰਜ ਕਰ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Related posts

ਗੈਂਗਸਟਰ ਜੇਲ੍ਹ ਚੋਂ ਮੰਗ ਰਿਹਾ ਸੀ ਫਿਰੌਤੀ, ਦੁਕਾਨਦਾਰ ਨੇ ਬਲੌਕ ਕੀਤਾ ਫੋਨ ਨੰਬਰ, ਤਾਂ ਗੈਂਗਸਟਰ ਨੇ ਕੀਤਾ ਆਹ ਕੰਮ 

Htv Punjabi

ਕਰੋਨਾ ਮਹਾਂਮਾਰੀ : ਦੇਖੋ ਅਮਰੀਕਾ ਕਿਵੇਂ ਵੱਧ ਰਿਹੈ ਆਰਥਿਕ ਬਰਬਾਦੀ ਵੱਲ

Htv Punjabi

ਕੀਂ ਤੁਸੀਂ ਜਾਣਦੇ ਹੋ : ਭਾਰਤ ‘ਚ ਬਣੇ ਛੀਟ ਦੇ ਕੱਪੜਿਆਂ ਕਾਰਨ, ਯੋਰੋਪ ‘ਚ ਹੋਏ ਸਨ ਦੰਗੇ? ਜਾਣੋ ਇਤਿਹਾਸ

Htv Punjabi