Htv Punjabi
Punjab

ਅੱਜ ਫਿਰ ਲਹਿਰਾਇਆ ਗਿਆ ਖਾਲਿਸਾਨੀ ਝੰਡਾ, ਮੋਗਾ ‘ਚ ਸਨਸਨੀ

ਪੰਜਾਬ ‘ਚ ਇਕ ਵਾਰ ਮੁੜ ਤੋਂ ਖਾਲਿਸਤਾਨੀ ਝੰਡਾ ਲਹਿਰਾਇਆ ਗਿਆ ਹੈ, ਤਾਜ਼ਾ ਜਾਣਕਾਰੀ ਅਨੁਸਾਰ ਮੋਗਾ ਸ਼ਹਿਰ ‘ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਮੋਗਾ ਤੋਂ ਕੋਟਕਪੂਰਾ ਜਾਣ ਵਾਲੇ ਓਵਰਬ੍ਰਿਜ ‘ਤੇ ਖਾਲਿਸਤਾਨੀ ਝੰਡਾ ਲਹਿਰਾਇਆ ਗਿਆ। ਦੱਸਿਆ ਜਾ ਰਿਹਾ ਹੈ ਕੁਝ ਨੌਜਵਾਨਾਂ ਵੱਲੋਂ ਸਵੇਰੇ ਸੱਤ ਵਜੇ ਦੇ ਕਰੀਬ ਝੰਡਾ ਵੇਖਿਆ ਗਿਆ ਜਿਸ ਤੋਂ ਬਾਅਦ ਉਹਨਾਂ ਵਲੋਂ ਸ਼ਿਵ ਸੈਨਾ ਹਿੰਦ ਦੇ ਕੌਮੀ ਯੂਥ ਵਿੰਗ ਸਟੂਡੈਂਟ ਪ੍ਰਧਾਨ ਨੂੰ ਦੱਸਿਆ ਗਿਆ। ਜਿਸ ਤੋਂ ਬਾਅਦ ਇਸ ਸਾਰੇ ਮਾਮਲੇ ਬਾਰੇ ਪੁਲਿਸ ਨੂੰ ਦੱਸਿਆ ਗਿਆ।

ਫਿਲਹਾਲ ਤਾਜ਼ਾ ਅਪਡੇਟ ਤੱਕ ਪੁਲਿਸ ਵੱਲੋਂ ਝੰਡੇ ਨੂੰ ਉਤਾਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਤੁਹਾਨੂੰ ਦੱਸ ਦਈਏ ਕੇ 15 ਅਗਸਤ ਤੋਂ ਇਕ ਦਿਨ ਪਹਿਲਾ ਮੋਗਾ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਛੱਤ ‘ਤੇ ਖਾਲਿਸਤਾਨ ਦਾ ਝੰਡਾ ਲਹਿਰਾ ਦਿੱਤਾ ਸੀ, ਜਿਸ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਅਤੇ 3 ਅਨਸਰਾਂ ਨੂੰ ਇਸ ਮਾਮਲੇ ‘ਤ ਨਾਮਜ਼ਦ ਕੀਤਾ ਗਿਆ ਹੈ।

Related posts

ਲਓ ਜੀ ਮਜੀਠੀਏ ਨੇ ਪਾਤਾ ਆਪ ਦੇ ਮੰਤਰੀ ਦਾ ਪਟਾਕਾ

htvteam

ਮੁਸਲਿਮ ਭਾਈਚਾਰੇ ਵੱਲੋਂ ਦਿੱਤਾ ਅਜਿਹਾ ਸਾਂਝੀਵਾਲਤਾ ਦਾ ਸੁਨੇਹਾ

htvteam

ਜਵਾਨ ਕੁੜੀ ਨੂੰ ਇਕੱਲਿਆਂ ਦੇਖ ਮੁੰਡੇ ਨੇ ਦੁਕਾਨ ਦਾ ਸ਼ਟਰ ਕੀਤਾ ਬੰਦ

htvteam