Htv Punjabi
Punjab Video

ਅੱਧੀ ਰਾਤ ਝਟਕਈ ਨੌਜਵਾਨ ਨਾਲ ਹੀ ਹੋ ਗਿਆ ਕਾਰਾ

ਇਹ ਮਾਮਲਾ ਹੈ ਜਲੰਧਰ ਦੇ ਥਾਣਾ ਰਾਮਾਮੰਡੀ ਦੇ ਅਧੀਨ ਪੈਂਦੇ ਬਸ਼ੀਰਪੁਰਾ ਇਲਾਕੇ ਦਾ, ਜਿੱਥੇ ਦਾ ਰਹਿਣ ਵਾਲਾ ਸਾਹਿਲ ਅਖਤਰ ਮੀਟ ਦੀ ਦੁਕਾਨ ਕਰਦਾ ਹੈ | ਬੀਤੇ ਦਿਨੀ ਉਸਦੀ ਦੁਕਾਨ ‘ਤੇ ਦੋ ਨੌਜਵਾਨ ਆਏ ਅਤੇ ਉਸ ਕੋਲੋਂ ਮੁਰਗੇ ਦਾ ਮੀਤ ਮੰਗਿਆ | ਫੇਰ ਮੀਤ ਲੈਣ ਤੋਂ ਬਾਅਦ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਸਾਹਿਲ ਨਾਲ ਖਹਿਬੜ ਪਏ | ਖੈਰ ਉਸ ਵੇਲੇ ਮਾਮਲਾ ਸ਼ਾਂਤ ਹੋ ਗਿਆ ਪਰ ਦੋਵੇਂ ਜਾਣੇ ਸਾਹਿਲ ਨੂੰ ਬਾਅਦ ‘ਚ ਦੇਖ ਲੈਣ ਦੀ ਧਮਕੀ ਦੇ ਕੇ ਚਲੇ ਗਏ |
ਫੇਰ ਰਾਤ ਵੇਲੇ ਜਦ ਸਾਹਿਲ ਆਪਣੇ ਘਰ ਦੇ ਬਾਹਰ ਗਲੀ ‘ਚ ਖੜ੍ਹਾ ਸੀ ਤਾਂ ਸਾਹਿਲ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਸਾਹਿਲ ਦੇ ਮੁਤਾਬਿਕ ਉਸਦੀ ਜ਼ੇਬ ‘ਚੋਣ ਦੱਸ ਹਜ਼ਾਰ ਰੁਪਏ ਦੀ ਨਕਦੀ ਅਤੇ ਮੋਬਾਈਲ ਫੋਨ ਖੋਹ ਕੇ ਫ਼ਰਾਰ ਹੋ ਗਏ ਅਤੇ ਨਾਲ ਹੀ ਇਹ ਵੀ ਧਮਕੀ ਦੇ ਗਏ ਕਿ ਜੇ ਪੁਲਿਸ ਨੂੰ ਦੱਸਿਆ ਤਾਂ ਅੰਜ਼ਾਮ ਹੋਰ ਵੀ ਮਾੜਾ ਹੋਵੇਗਾ |

Related posts

ਭਾਜਪਾ ਵਾਲਿਆਂ ਤੋਂ ਬਾਅਦ ਹੁਣ ਅਕਾਲੀਆਂ ਦਾ ਪਿਆ ਗਾਹ

htvteam

ਵਿਆਹ ਤੋਂ 3 ਸਾਲ ਬਾਅਦ ਤੱਕ ਔਰਤ ਦੇ ਨਹੀਂ ਹੋਇਆ ਬੱਚਾ, ਫੇਰ ਦੇਖੋ ਸਹੁਰਾ ਪਰਿਵਾਰ ਕਿਵੇਂ ਬਣਿਆ ਚੰਡਾਲ !

Htv Punjabi

ਇੱਕ ਵਾਰ ਫਿਰ ਖੰਨਾ ਦੇ ਥਾਣੇ ਸਾਹਮਣੇ ਗੁਰਸਿੱਖ ਬੰਦੇ ਨੇ ਲਾਹੇ ਕੱਪੜੇ, ਦੇਖੋ LIVE ਤਸਵੀਰਾਂ

Htv Punjabi