Htv Punjabi
Punjab Video

ਆਪ ਪਰਿਵਾਰ ਅਰਬਪਤੀਆਂ ਨੂੰ ਵੀ ਪਾਉਂਦਾ ਮਾਤ

ਫਰੀਦਕੋਟ ਦੇ ਪਿਓ ਤੇ ਪੁੱਤਰਾਂ ਦੀ ਜੋੜੀ ਦਿੰਦੀ ਅਰਬਪਤੀਆਂ ਨੂੰ ਮਾਤ
ਇਹ ਪਰਿਵਾਰ ਪਿਛਲੇ 8 ਸਾਲ ਤੋਂ ਖੜ੍ਹਾ ਹੈ ਲੋੜਵੰਦ ਪਰਿਵਾਰਾਂ ਦੇ ਨਾਲ
ਹਰ ਮਹੀਨੇ 25 ਦੇ ਕਰੀਬ ਪਰਿਵਾਰਾ ਨੂੰ ਦਿੰਦੇ ਹਨ ਘਰ ਦਾ ਰਾਸ਼ਨ
ਰਾਸ਼ਨ ਦੇਣ ਤੋਂ ਪਹਿਲਾਂ ਪਰਿਵਾਰਾਂ ਦੀ ਠੰਡੇ ਪਾਣੀ, ਜੂਸ, ਖਾਣ ਪੀਣ ਤੱਕ ਦੀ ਕਰਦੇ ਮੱਦਦ
ਪੂਰੇ ਪੰਜਾਬ ਦੇ ਵਿੱਚ ਲੋੜਵੰਦ ਪਰਿਵਾਰਾਂ ਲਈ ਸਮਾਜਸੇਵੀ ਸੰਸਥਾਵਾਂ ਮੱਦਦ ਜਰੂਰ ਕਰ ਰਹੀਆਂ, ਪਰ ਇਕੱਲੇ ਪਰਿਵਾਰ ਵੱਲੋਂ ਅਜਿਹੇ ਲੋੜਵੰਦ ਪਰਿਵਾਰਾਂ ਦੀ ਮੱਦਦ ਹਰ ਮਹੀਨੇ ਆਪਣੀ ਆਮਦਨ ਵਿੱਚੋ ਕਰਨੀ ਬਹੁਤ ਘੱਟ ਦੇਖਣ ਨੂੰ ਮਿਲੀ ਹੋਵੇਗੀ, ਅਜਿਹੀ ਇੱਕ ਖਬਰ ਫਰੀਦਕੋਟ ਤੋਂ ਸਾਹਮਣੇ ਆਈ ਹੈ ਜਿਸ ਪਰਿਵਾਰ ਦੇ ਮੁਖੀ ਅਤੇ ਉਸਦੇ ਦੋਨੋ ਪੁੱਤਰ ਹਰ ਮਹੀਨੇ ਹਜ਼ਾਰਾਂ ਰੁਪਏ ਦਾ ਰਾਸ਼ਨ 20 ਤੋਂ 25 ਅਜਿਹੇ ਲੋੜਵੰਦ ਪਰਿਵਾਰਾਂ ਲਈ ਸਾਰਾ ਰਾਸ਼ਨ ਦੇਕੇ ਉਨ੍ਹਾਂ ਦਾ ਪਰਿਵਾਰ ਚਲਾ ਰਹੇ ਨੇ ਜਿਨ੍ਹਾਂ ਦੇ ਘਰ ਦਾ ਕੋਈ ਵੀ ਜੀਅ ਕੰਮ ਕਰਨ ਜੋਗਾ ਹੈਨੀ ਜਾ ਹੈਡੀਕੈਪਟ ਆ ਜਾਂ ਬਿਮਾਰੀਆਂ ਨਾਲ ਘਰ ਮੰਜਿਆ ਤੇ ਪੈ ਕੇ ਟਾਈਮ ਪਾਸ ਕਰ ਰਹੇ ਹਨ।

ਇਸ ਮੌਕੇ ਸਾਬਕਾ ਪੁਲਿਸ ਇੰਸਪੈਕਟਰ ਹਰੀਸ਼ ਵਰਮਾ ਨੇ ਦੱਸਿਆ ਕਿ ਉਨਾਂ ਦੇ ਮਾਤਾ ਜਦੋ ਕੈਂਸਰ ਦੇ ਮਰੀਜ਼ ਸੀ ਹਸਪਤਾਲ ਦਾਖਲ ਸੀ ਉਸ ਮੌਕੇ ਪਤਾ ਲੱਗਿਆ ਸੀ ਜਿਹੜੇ ਲੋੜਵੰਦ ਪਰਿਵਾਰ ਆ ਆਪਣੇ ਘਰ ਕਿਵੇਂ ਚਲਾ ਸਕਦੇ ਉਸਤੋਂ ਬਾਅਦ ਸੋਚ ਇਸ ਪਾਸੇ ਹੋ ਗਈ ਕੇ ਇਨ੍ਹਾਂ ਪਰਿਵਾਰਾਂ ਦੀ ਮੱਦਦ ਕਰੀਏ ਉਦੋਂ ਤੋਂ ਲਗੇ ਹੋਏ ਹਾਂ 15 ਪਰਿਵਾਰ ਨੇ ਜਿਨ੍ਹਾਂ ਦੀ ਕਰ ਰਹੇ ਆਉਣ ਵਾਲੇ ਸਮੇਂ ਚ 100 ਪਰਿਵਾਰ ਤਕ ਸੋਚਿਆ ਮਦਦ ਕਰ ਸਕੀਏ ਉਨ੍ਹਾਂ ਦਸਿਆ ਕਿ ਮੇਰੇ ਦੋਨੋ ਪੁੱਤਰ ਅਸੀਂ ਤਿੰਨੋ ਰਲਕੇ ਮਦਦ ਕਰ ਰਹੇ ਹਾਂ ਸਾਰੀ ਜਿੰਦਗੀ ਕਰਦੇ ਰਹਾਂਗੇ।

ਇਸ ਮੌਕੇ ਜਿਲ੍ਹਾ ਬਾਰ ਐਸੋਸੀਏਸ਼ਨ ਦੇ ਜਰਨਲ ਸਕੱਤਰ ਸਿਮਰਵਿਜੇ ਵਰਮਾ ਨੇ ਦੱਸਿਆ ਕਿ ਉਹ ਆਪਣੇ ਪਿਤਾ ਦੀ ਸੋਚ ਮੁਤਾਬਕ ਅਤੇ ਪ੍ਰਮਾਤਮਾ ਦੀ ਕਿਰਪਾ ਨਾਲ ਇਨ੍ਹਾਂ ਲੋੜਵੰਦ ਪਰਿਵਾਰਾਂ ਦੀ ਮੱਦਦ ਕਰਦੇ ਹਾਂ ਅਸੀਂ ਤਾਂ ਕਰ ਰਹੇ ਆ ਮੈਂ ਕੋਸਿਸ ਕਰਾਂਗਾ ਮੇਰੇ ਬੱਚੇ ਵੀ ਆਉਣ ਵਾਲੇ ਸਮੇਂ ਚ ਇਸੇ ਲੀਹ ਤੇ ਚਲਣ ਉਹ ਵੀ ਮੱਦਦ ਇਸੇ ਤਰਾਂ ਇਨ੍ਹਾਂ ਪਰਿਵਾਰਾਂ ਦੀ ਕਰਦੇ ਰਹਿਣ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਭਗਵੰਤ ਮਾਨ ਨੇ ਕੁਰਸੀ ‘ਤੇ ਬੈਠਣ ਸਾਰ ਕੱਢਤੀ ਸਭ ਦੀ ਫੂਕ

htvteam

ਬੱਲੇ ਓਏ ਵੱਡਿਆ ਪੱਤਰਕਾਰਾ ਸਿੱਧੇ ਪੈਸੇ ਨਾ ਬਣੇ ਤਾਂ ਆਹ ਕਿਹੜਾ ਢੰਗ ਹੋਇਆ ਪੈਸੇ ਕਮਾਉਣ ਦਾ ? 

Htv Punjabi

ਕੰਵਰ ਗਰੇਵਾਲ ਨੇ ਦੱਸਿਆ ਰੇਡ ਵਾਲੇ ਦਿਨ ਦਾ ਅਸਲ ਸੱਚ

htvteam

Leave a Comment