ਦਿੱਲੀ ਦੇ ਸੀਐਮ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅੱਜ ਅੰਮ੍ਰਿਤਸਰ ਏਅਰਪੋਰਟ ‘ਤੇ ਪਹੁੰਚੇ, ਕੇਜਰੀਵਾਲ ਦਾ ਪੰਜਾਬ ਦਾ 1 ਦਿਨਾ ਦੌਰਾ ਹੈ, ਜਿਸ ‘ਚ ਉਹ ਔਰਤਾਂ ਨਾਲ ਮੁਲਾਕਾਤ ਕਰਨ ਲਈ ਜਲੰਧਰ ਨੇੜੇ ਕਰਤਾਰਪੁਰ ਗਏ ਹਨ, ਇਸ ਤੋਂ ਬਾਅਦ ਉਹ ਹੁਸ਼ਿਆਰਪੁਰ ਜਾਣਗੇ। ਇਸ ਲਈ ਉਹ ਇੱਕ ਵੱਡਾ ਐਲਾਨ ਕਰਨ ਜਾ ਰਹੇ ਹਨ ਕਿਉਂਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਸ ਵਾਰ ਦਲਿਤ ਸਮਾਜ ਨੂੰ ਦੋ ਮੁੱਖ ਮੁੱਦਿਆਂ ਨੂੰ ਇੱਕ ਮੁੱਦੇ ਵਜੋਂ ਰੱਖ ਕੇ ਚੋਣ ਲੜੀ ਜਾ ਰਹੀ ਹੈ।
ਇਸੇ ਲਈ ਕੇਜਰੀਵਾਲ ਆਪਣੇ ਪੰਜਾਬ ਵਿੱਚ ਪੂਰੀ ਜਦੋ ਜਹਿਦ ਕਰ ਰਹੇ ਹਨ ਕਿਓਂਕਿ ਪਿਛਲੀਆਂ ਚੋਣਾਂ ਵੇਲੇ ਆਮ ਆਦਮੀ ਪਾਰਟੀ ਦਾ ਮਾਝਾ ਏਰੀਆ ਵਿਚ ਖਾਤਾ ਵੀ ਨਹੀਂ ਖੁੱਲਿਆ ਸੀ| ਇਸ ਦੇ ਨਾਲ ਹੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਹ ਪਿਛਲੇ ਕੁਝ ਦਿਨਾਂ ਤੋਂ ਦੇਖ ਰਹੇ ਹਨ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹਲਕਾ ਚਮਕੌਰ ਸਾਹਿਬ ‘ਚ ਰੇਤ ਦੀ ਨਾਜਾਇਜ਼ ਮਾਈਨਿੰਗ ਹੋ ਰਹੀ ਹੈ, ਜਿਸ ‘ਤੇ ਚੰਨੀ ਬਰਾਬਰ ਦੇ ਹਿੱਸੇਦਾਰ ਹਨ, ਉਨ੍ਹਾਂ ਨੂੰ ਪਹਿਲਾਂ ਸਪੱਸ਼ਟ ਕਰਨਾ ਚਾਹੀਦਾ ਹੈ | ਉਸ ਰੇਤ ਖੱਡ ‘ਚ ਭਾਈਵਾਲੀ ਹੈ ਜਾਂ ਉਹ ਉਸ ਹਿੱਸੇ ਦਾ ਮਾਲਕ ਹਨ , ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਆਉਣ ‘ਤੇ ਉਹ ਹਰ ਤਰ੍ਹਾਂ ਦੀ ਮਾਈਨਿੰਗ ਬੰਦ ਕਰ ਦੇਣਗੇ ਅਤੇ ਇਸ ਤੋਂ ਬਚਿਆ ਪੈਸਾ ਔਰਤਾਂ ਦੇ ਖਾਤੇ ‘ਚ ਪਾ ਦੇਣਗੇ।
