ਲੁਧਿਆਣਾ ਦੀ ਸੈਂਟਰਲ ਜੇਲ੍ਹ ਪ੍ਰਸ਼ਾਸਨ ਉਦੋਂ ਸਵਾਲਾਂ ਦੇ ਘੇਰੇ ‘ਚ ਘਿਰਦਾ ਜਾ ਨਜ਼ਰ ਆਇਆ ਜਦੋਂ ਇਕ ਪੇਸ਼ੀ ਤੇ ਆਏ ਵਿਚਾਰ ਅਧੀਨ ਕੈਦੀ ਨੇ ਮੀਡੀਆ ਦੇ ਕੈਮਰੇ ਅੱਗੇ ਜੇਲ੍ਹ ਪ੍ਰਸ਼ਾਸਨ ਦੇ ਕਾਲੇ ਕਾਰਨਾਮਿਆਂ ਦੀ ਪੋਲ ਖੋਲ੍ਹ ਦਿੱਤੀ, ਦੱਸ ਦਈਏ ਕਿ ਬੀਤੇ ਕੱਲ੍ਹ ਜੇਲ੍ਹ ਪ੍ਰਸ਼ਾਸਨ ਵੱਲੋਂ ਪੰਜ ਕੈਦੀਆਂ ਨੂੰ ਪੇਸ਼ੀ ਤੇ ਲਿਜਾਇਆ ਗਿਆ ਸੀ, ਜਦੋਂ ਬੀਤੀ ਰਾਤ ਉਨ੍ਹਾਂ ਮੁੜ ਜੇਲ੍ਹ ‘ਚ ਲਿਜਾਣ ਤੋਂ ਪਹਿਲਾਂ ਮੈਡੀਕਲ ਕਰਵਾਇਆ ਗਿਆ,ਤਾਂ ਕੈਦੀ ਨਸ਼ੇ ਧੁੱਤ ਪਾਏ ਗਏ ਏਸ ਦੌਰਾਨ ਕੈਦੀਆਂ ਨੇ ਹੰਗਾਮਾ ਕੀਤਾ,ਮੀਡੀਆ ਨਾਲ ਗੱਲਬਾਤ ਕਰਦੇ ਕੈਦੀਆਂ ਨੇ ਦੱਸਿਆ ਕੀ ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਤੋਂ 15 000 ਰੁਪਏ ਲਏ ਤੇ ਫਿਰ ਕੈਦੀਆਂ ਨੇ ਸ਼ਰਾਬ ਪੀਤੀ ਐ,,,,,,,,,
ਉੱਧਰ ਜਦੋਂ ਇਸ ਮਾਮਲੇ ਬਾਬਤ ਪੁਲਿਸ ਮੁਲਾਜ਼ਮਾਂ ਅਤੇ ਜੇਲ੍ਹ ਪ੍ਰਸ਼ਾਸਨ ਨਾਲ ਗੱਲਬਾਤ ਕਰਨ ਦੀ ਕੋਸਿਸ਼ ਕੀਤੀ ਤਾਂ ਉਨ੍ਹਾਂ ਨੇ ਮੀਡੀਆ ਦੇ ਕੈਮਰੇ ਤੋਂ ਪਾਸਾ ਵਟ ਲਿਆ,ਖੈਰ ਇਕ ਪਾਸੇ ਤਾਂ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨਸ਼ੇ ਨੂੰ ਖਤਮ ਕਰਨ ਲਈ ਰੈਲੀਆਂ ਕੱਢ ਰਿਹਾ ਪਰ ਦੂਜੇ ਪਾਸੇ ਜੇਕਰ ਪੁਲਿਸ ਮੁਲਾਜ਼ਮ ਹੀ ਐਦਾਂ ਕਰਨ ਲੱਗੇ ਫਿਰ ਇਸ ਸਮਾਜ ਦਾ ਬੇੜਾ ਗਰਕ ਹੋਣ ਤੋਂ ਕੋਈ ਨਹੀਂ ਬਚਾ ਸਕਦਾ ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….