Htv Punjabi
Uncategorized

ਕੁੜੀ ਦੇ ਵਿਆਹ ਤੋਂ ਪਹਿਲਾਂ ਵਾਲੀ ਰਾਤ ਜੋ ਹੋਇਆ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ

ਬੇਟੀ ਦੇ ਵਿਆਹ ਤੋਂ ਇਕ ਰਾਤ ਪਹਿਲਾਂ ਪਰਿਵਾਰ ਅਤੇ ਰਿਸ਼ਤੇਦਾਰ ਦੇਰ ਰਾਤ ਡੀਜੇ ‘ਤੇ ਡਾਂਸ ਕਰ ਰਹੇ ਸਨ। ਪਿੰਡ ਦੇ ਕੁੱਝ ਲੜਕੇ ਡੀਜੇ ਬੰਦ ਕਰਨ ਦੇ ਲਈ ਲੜਨ ਲੱਗੇ। ਇੰਨੇ ‘ਚ ਤਿੰਨ ਭਰਾ ਅਤੇ ਰਿਸ਼ਤੇਦਾਰ ਘਰ ਦੇ ਬਾਹਰ ਆਏ ਤੇ ਉਨ੍ਹਾਂ ਨੇ ਲੜਾਈ ਦਾ ਕਾਰਨ ਪੁੱਛਿਆ ਇੰਨਾਂ ‘ਚ ਕੁਝ ਨੌਜਵਾਨਾਂ ਵਲੋਂ ਘਰ ‘ਚ ਦਾਖਲ ਹੋ ਕੇ ਤਿੰਨ ਭਰਾਵਾਂ ਅਤੇ ਰਿਸ਼ਤੇਦਾਰਾਂ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਉਨ੍ਹਾਂ ਨੂੰ ਜ਼ਖਮੀ ਕਰ ਫਰਾਰ ਹੋ ਗਏ।

ਜ਼ਖਮੀਆਂ ਨੂੰ ਬਾਘਾ ਪੁਰਾਣਾ ਭਰਤੀ ਕਰਵਾਇਆ ਗਿਆ, ਜਿੱਥੇ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਮੋਗਾ ਰੈਫਰ ਕਰ ਦਿੱਤਾ ਗਿਆ, ਮੋਗੇ ਆਉਂਦੇ ਸਮੇਂ ਇਕ ਨੌਜਵਾਨ ਦੀ ਮੌਤ ਹੋ ਗਈ, ਮਿ੍ਰਤਕ ਤਿੰਨ ਬੱਚਿਆਂ ਦਾ ਪਿਤਾ ਸੀ। ਬਾਕੀ ਦੇ ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ 6 ਲੋਕਾਂ ‘ਤੇ ਕੇਸ ਦਰਜ ਕਰ ਲਿਆ ਹੈ।

ਕਸਬਾ ਬਾਘਾ ਪੁਰਾਣਾ ਦੇ ਪਿੰਡ ਕਾਲੇਕੇ ਨਿਵਾਸੀ ਜਗਸੀਰ ਸਿੰਘ ਨੇ ਦੱਸਿਆ ਕੇ ਬੁੱਧਵਾਰ ਨੂੰ ਉਨਾਂ ਦੀ ਬੇਟੀ ਦਾ ਵਿਆਹ ਹੈ। ਮੰਗਲਵਾਰ ਨੂੰ ਰਿਸ਼ਤੇਦਾਰ ਅਤੇ ਦੋਸਤ ਰੂਪ ਸਿੰਘ ਦੇ ਘਰ ਇਕੱਠੇ ਹੋਏ ਅਤੇ ਰਾਤ ਨੂੰ ਡੀਜੇ ‘ਤੇ ਡਾਂਸ ਕਰਨ ਲੱਗੇ। ਇੰਨੇ ‘ਚ ਪਿੰਡ ਦੇ ਕੁੱਝ ਲੋਕ ਉੱਥੇ ਆ ਗਏ ਅਤੇ ਲੜਨ ਲੱਗੇ।

Related posts

ਬਿਨਾ ਡਰਾਈਵਰ ਤੋਂ ਚੱਲਣ ਵਾਲੀ ਪਹਿਲੀ ਮੈਟਰੋ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਦਿਖਾਈ ਹਰੀ ਝੰਡੀ

htvteam

ਅਮਰੀਕਾ ਦੇ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਬਾਰੇ ਖਾਸ ਜਾਣਕਾਰੀ….

htvteam

ਕਿੰਨਰ ਸੋਨੀਆ ਬਾਬਾ ਦਾ ਜੇਲ ‘ਚ ਮੌਤ ਦਾ ਮਾਮਲਾ ਭਖਿਆ!

htvteam