Htv Punjabi
Punjab Video

ਦਿਲ-ਦਿਮਾਗ ਨੂੰ ਹਿਲਾ ਦੇਣ ਵਾਲੀ ਘਟਨਾ

ਸ਼ਹਿਰ ਕਪੂਰਥਲਾ ਦੇ ਨਜ਼ਦੀਕੀ ਪਿੰਡ ਸੰਧੂ ਚੱਠਾ ਵਿਖੇ ਪਤੀ ਵਲੋਂ ਆਪਣੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਮੌਕੇ ‘ਤੇ ਪੁੱਜ ਕੇ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਇਟਲੀ ਤੋਂ ਆਏ ਸੁਖਦੇਵ ਸਿੰਘ ਮੱਖਣ ਪੁੱਤਰ ਸੀਤਾ ਸਿੰਘ ਨੇ ਤੜਕਸਾਰ ਵਿਦੇਸ਼ ਤੋਂ ਪਰਤਦਿਆਂ ਹੀ ਆਪਣੀ ਪਤਨੀ ਹਰਪ੍ਰੀਤ ਕੌਰ ਉਮਰ 42 ਸਾਲ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਕਤਲ ਕਰਨ ਤੋਂ ਬਾਅਦ ਮੁਲਜ਼ਮ ਪਤੀ ਸੁਖਦੇਵ ਸਿੰਘ ਖੁਦ ਮੌਕੇ ਤੋਂ ਫ਼ਰਾਰ ਦੱਸਿਆ ਜਾ ਰਿਹਾ ਹੈ। ਤੇ ਹੀ ਇਸ ਘਟਨਾ ਦੀ ਸੀਸੀਟੀਵੀ ਫੁਟੇਜ ਸਾਹਮਣੇ ਦੇਖਿਆ ਜਾ ਸਕਦਾ ਕਿ ਕਿਸ ਤਰ੍ਹਾਂ ਉਸਦਾ ਪਤੀ ਆਪਣੇ ਪਤਨੀ ਧੂ ਕੇ ਅੰਦਰ ਲੈ ਜਾਂਦਾ ਅਤੇ ਦਰਵਾਜ਼ਾ ਲਗਾ ਕੇ ਉਸਨੂੰ ਬੇਰਹਿਮੀ ਨਾਲ ਕੁੱਟਦਾ ਮਾਰਦਾ,,,,,,,,

ਉਧਰ ਇਸ ਸਬੰਧੀ ਮ੍ਰਿਤਕਾ ਦੇ ਭਰਾ ਨੇ ਦੱਸਿਆ ਕਿ ਉਸ ਦੀ ਭੈਣ ਦਾ ਕਤਲ ਉਸ ਦੇ ਜੀਜੇ ਵਲੋਂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿੰਡ ਵਾਲਿਆਂ ਵਲੋਂ ਮਿਲੀ ਜਾਣਕਾਰੀ ਅਨੁਸਾਰ ਸੁਖਦੇਵ ਸਿੰਘ ਤੜਕਸਾਰ ਵਿਦੇਸ਼ ਤੋਂ ਘਰ ਆਇਆ ਤੇ ਉਸ ਦੀ ਭੈਣ ਸੈਰ ਲਈ ਜਾ ਰਹੀ ਸੀ ਤਾਂ ਜੀਜਾ ਉਸ ਨੂੰ ਘਰ ਦੇ ਅੰਦਰ ਲੈ ਗਿਆ ਤੇ ਉਸ ਤੋਂ ਬਾਅਦ ਕਤਲ ਕਰ ਦਿੱਤਾ। ਮ੍ਰਿਤਕਾ ਦੇ ਭਰਾ ਨੇ ਦੱਸਿਆ ਕਿ ਕਰੀਬ 17 ਸਾਲ ਦੋਵਾਂ ਦੇ ਵਿਆਹ ਨੂੰ ਹੋ ਗਏ ਸੀ। ਉਨ੍ਹਾਂ ਦੱਸਿਆ ਕਿ ਪਹਿਲਾਂ ਦੋਵਾਂ ‘ਚ ਮਾਮੂਲੀ ਲਵਾਈ ਝਗੜਾ ਜ਼ਰੂਰ ਹੁੰਦਾ ਸੀ ਪਰ ਕਦੇ ਅਜਿਹਾ ਕਲੇਸ ਨਹੀਂ ਹੋਇਆ ਕਿ ਕਤਲ ਦੀ ਨੌਬਤ ਆ ਜਾਵੇ।

ਕਾਬਿਲੇਗੌਰ ਹੈ ਕਿ ਕਥਿਤ ਮੁਲਜ਼ਮ ਸੁਖਦੇਵ ਸਿੰਘ ਅਤੇ ਮ੍ਰਿਤਕਾ ਹਰਪ੍ਰੀਤ ਕੌਰ ਦੋਵਾਂ ਦਾ ਹੀ ਦੂਜਾ ਵਿਆਹ ਸੀ ਅਤੇ ਇਸ ਵਿਆਹ ਤੋਂ ਇਨ੍ਹਾਂ ਦੇ ਕੋਈ ਔਲਾਦ ਨਹੀਂ ਸੀ, ਜਦ ਕਿ ਸੁਖਦੇਵ ਸਿੰਘ ਦੇ ਪਹਿਲੇ ਵਿਆਹ ਤੋਂ ਇਕ ਬੇਟਾ ਸੀ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

‘ਆਪ’ ਵਿਧਾਇਕ ਲਾਭ ਸਿੰਘ ਉਗੋਕੇ ਦੇ ਪਿਤਾ ਨੇ ਨਿਗਲਿਆ ਜ਼ਹਿਰ, ਹਾਲਤ ਨਾਜ਼ੁਕ

htvteam

ਜਨਮ ਦਿਨ ਦੀ ਚੱਲਦੀ ਪਾਰਟੀ ਚ 20 ਮੁੰਡਿਆਂ ਨਾਲ ਕੀ ਹੋਇਆ

htvteam

ਬਠਿੰਡਾ ਜ਼ੇਲ੍ਹ ਵਿੱਚ ਬੰਦੀ ਨੇ ਇੱਟ ਮਾਰ ਕੇ ਕੈਦੀ ਦਾ ਸਿਰ ਭੰਨ ਦਿੱਤਾ

Htv Punjabi

Leave a Comment