Htv Punjabi
Punjab

ਦਿੱਲੀ-ਜੈਪੁਰ ਹਾਈਵੇਅ ‘ਤੇ ਕਿਸਾਨਾਂ ਨੇ ਖਿੱਚੀਆਂ ਤਿਆਰੀਆਂ ‘ਸਰਕਾਰ ਨੇ ਵੱਡੀ ਸੰਖਿਆ ‘ਚ ਫੋਰਸ ਕੀਤੀ ਤੈਨਾਤ’

ਨਵੇਂ ਕਿਸਾਨ ਕਾਨੂੰਨ ਨੂੰ ਲੈਕੇ ਚਲ ਰਹੇ ਕਿਸਾਨ ਅਦੋਲਨ ਦਾ ਅੱਜ ਐਤਵਾਰ ਨੂੰ 18 ਵਾਂ ਦਿਨ ਹੈ । ਕਿਸਾਨ ਕਾਨੂੰਨ ਵਾਪਸੀ ਦੇ ਇਲਾਵਾ ਕਿਸੇ ਵੀ ਤਰਾਂ ਦੀ ਸੋਧ ਲਈ ਤਿਆਰ ਹਨ । ਇਸ ਨੂੰ ਲੈਕੇ ਕਿਸਾਨ ਅੱਜ ਦਿੱਲੀ-ਜੈਪੁਰ ਹਾਈਵੇ ਬੰਦ ਕਰ ਸਕਦੇ ਹਨ । ਉਹਨਾਂ ਨੇ ਚੇਤਾਵਨੀ ਦਿੱਤੀ ਹੈ ਜੇਕਰ ਸਰਕਾਰ ਨੇ ਮੰਗਾਂ ਨਾ ਮੰਨਿਆਂ ਤਾਂ ਉਹ ਸੋਮਵਾਰ ਨੂੰ ਭੁੱਖ ਹੜਤਾਲ ਕਰਨਗੇ ।

ਕਿਸਾਨ ਅੰਦੋਲਨ ਅਤੇ ਤੇਜ਼ ਹੁੰਦਾ ਜਾ ਰਿਹਾ ਹੈ । ਸ਼ਨਿਵਾਰ ਨੂੰ ਕਿਸਾਨ ਲੀਡਰ ਕਮਲਪ੍ਰੀਤ ਸਿੰਘ ਨੇ ਕਿਹਾ ਕਿ ਐਤਵਾਰ ਨੂੰ ਰਾਜਸਥਾਨ ਦੇ ਹਜ਼ਾਰਾ ਕਿਸਾਨ ਅੰਦੋਲਨ ਨੂੰ ਸਮਰਥਨ ਦੇਣ ਲਈ ਦਿੱਲੀ ਆ ਰਹੇ ਹਨ । ਇਸ ਦੌਰਾਨ ਉਹਨਾਂ ਕਿਹਾ ਕਿ ਉਹ ਦਿੱਲੀ-ਜੈਪੁਰ ਹਾਈਵੇ ਨੂੰ ਬੰਦ ਕਰਨਗੇ । ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੇ ਸਾਡੇ ਅੰਦੋਲਨ ਖਤਮ ਕਰਨ ਲਈ ਕਈ ਹੱਥ-ਕੱਡੇਂ ਅਪਣਾਏ, ਪਰ ਅਸੀਂ ਸਾਰੇ ਨਾਕਾਮ ਕਰ ਦਿੱਤੇ ।
ਇਸ ਵਿਚ ਕੋਈ ਸੱਨ ਨਹੀਂ ਕਿ ਪੰਜਾਬ ਦੇ ਕਿਸਾਨਾ ਵਲੋਂ ਚਲਾਇਆ ਗਿਆ ਇਹ ਸੰਘਰਸ਼ ਹੁਣ ਦਿੱਲੀ ਦੀ ਸਰਹੱਦਾਂ , ਤੇ ਪੂਰਾ ਜ਼ੋਰ ਵਿਖਾ ਰਿਹਾ ਹੈ ਜਿਥੇ ਹੋਣ ਪੂਰੇ ਦੇਸ਼ ਦੇ ਕਿਸਾਨ ਇਕੱਠੇ ਹੋ ਕੇ ਖੇਤੀ ਬਿੱਲਾਂ ਦਾ ਵਿਰੋਧ ਕਰ ਰਹੇ ਹਨ।

 

Related posts

ਮੀਂਹ ਦੀ ਤਬਾਹੀ, 121 ਜਾਣਿਆ ਦੀ ਮੌ੫ ਤ

htvteam

ਅੰਮ੍ਰਿਤਪਾਲ ਨੂੰ ਫੜ੍ਹਣ ਲਈ ਆਈ ਸਪੈਸ਼ਲ ਫੋਰਸ !

htvteam

ਦੇਖੋ ਕਿੱਥੋਂ ਫੜ੍ਹੀ ਗਈ ਡਾਕੂ ਹਸੀਨਾ

htvteam