ਨੌਜਵਾਨ ਸ਼ੱਕੀ ਹਲਾਤਾਂ ਵਿੱਚ ਸ਼ਮਸ਼ਾਨਘਾਟ ਚੋ ਮ੍ਰਿਤਿਕ ਮਿਲ਼ਿਆ
ਜਿਊਂਦੇ ਜੀ ਸਿਵਿਆਂ ਦੇ ਰਾਹ ਕਿਉਂ ਪੈ ਜਾਂਦੇ ਹਨ ਮਾਪਿਆਂ ਦੇ ਗੱਭਰੂ ਪੁੱਤ
ਨਸ਼ਿਆਂ ਖ਼ਿਲਾਫ਼ ਜੰਗ ਲੜਦਾ ਲੜਦਾ ਸਰਪੰਚ ਖੁਦ ਪੁੱਤ ਦੀ ਅਰਥੀ ਨੂੰ ਮੋਢਾ ਦੇਣ ਲਈ ਮਜਬੂਰ
ਇਸ ਪਿੰਡ ਦੇ 12 ਨੌਜਵਾਨ ਨਸ਼ਿਆਂ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ
ਜ਼ਿਲ੍ਹਾ ਕਪੂਰਥਲਾ ਦੇ ਬਲਾਕ ਸੁਲਤਾਨਪੁਰ ਲੋਧੀ ਦੇ ਪਿੰਡ ਮਸੀਤਾ ਵਿੱਚ ਇੱਕ ਨੌਜਵਾਨ ਦੀ ਸ਼ੱਕੀ ਹਾਲਾਤ ’ਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਪਿੰਡ ਮਸੀਤਾ ਦੇ ਮੌਜੂਦਾ ਸਰਪੰਚ ਹਰਮੇਸ਼ ਸਿੰਘ ਗੋਰਾ ਦੇ 20 ਸਾਲਾਂ ਪੁੱਤ ਪਿੰਡ ਦੇ ਹੀ ਸ਼ਮਸ਼ਾਨ ਘਾਟ ’ਚ ਮ੍ਰਿਤਕ ਹਾਲਤ ਚ ਮਿਲਿਆ ਹੈ। ਜਿਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਹੈ।
ਦੱਸ ਦਈਏ ਕਿ ਮ੍ਰਿਤਕ ਨੌਜਵਾਨ ਦੀ ਪਛਾਣ 20 ਸਾਲਾਂ ਸੁਖਵਿੰਦਰ ਸਿੰਘ ਵਜੋਂ ਹੋਈ ਹੈ। ਜਿਸਦੀ ਮਾਂ ਦੀ ਮੌਤ ਕੋਰੋਨਾ ਕਾਲ ਸਮੇਂ ਹੋਈ ਸੀ। ਪਰ ਇਸ ਨੌਜਵਾਨ ਦੀ ਮੌਤ ’ਤੇ ਰਹੱਸ ਬਣਿਆ ਹੋਇਆ ਹੈ। ਇਸ ਮਾਮਲੇ ਸਬੰਧੀ ਪਿੰਡ ਦੇ ਮੋਹਤਵਰ ਵਿਅਕਤੀਆਂ ਨੇ ਦੱਸਿਆ ਕਿ ਇਹ ਲੜਕਾ ਕੁਝ ਮਹੀਨੇ ਪਹਿਲਾਂ ਪਿੰਡ ਦੀ ਪੰਚਾਇਤ ਵੱਲੋਂ ਨਸ਼ਾ ਛੁਡਾਉਣ ਲਈ ਕੈਂਪ ਵਿੱਚ ਭੇਜਿਆ ਸੀ। ਪਿੰਡ ਦੇ ਸਰਪੰਚ ਨੇ ਕਈ ਵਾਰ ਪੁਲਿਸ ਨੂੰ ਨਸ਼ਾ ਤਸਕਰਾਂ ਬਾਰੇ ਜਾਣਕਾਰੀ ਵੀ ਦਿੱਤੀ ਸੀ ਤੇ ਪੰਚਾਇਤ ਵੱਲੋਂ ਕਈ ਸਮੱਗਲਰਾਂ ਨੂੰ ਫੜਾਇਆ ਵੀ ਗਿਆ ਸੀ ਪਰ ਨਸ਼ਾ ਤਸਕਰ ਕੁਝ ਸਮੇਂ ਬਾਅਦ ਛੁੱਟ ਕੇ ਮੁੜ ਘਰ ਆ ਜਾਂਦੇ ਹਨ।
ਪਿੰਡ ਦੀ ਪੰਚਾਇਤ ਦਾ ਸਿੱਧਾ ਇਲਜ਼ਾਮ ਹੈ ਕਿ ਜਾਂ ਤਾਂ ਸੁਖਦੇਵ ਸਿੰਘ ਨੂੰ ਨਸ਼ੇ ਦਾ ਟੀਕਾ ਲਾਇਆ ਗਿਆ, ਜਾਂ ਉਸਨੂੰ ਮਾਰ ਦਿੱਤਾ ਗਿਆ।ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਹ ਮਾਮਲਾ ਸਿਰਫ ਇੱਕ ਪਰਿਵਾਰ ਦਾ ਨਹੀਂ ਹੈ ਇਹ ਪੰਜਾਬ ਦੇ ਹਰ ਉਸ ਪਿੰਡ ਦਾ ਮਾਮਲਾ ਹੈ ਜੋ ਨਸ਼ੇ ਨਾਲ ਲੜ ਰਿਹਾ ਹੈ। ਇਸ ਪਿੰਡ ਦਾ ਸਰਪੰਚ ਖੁਦ ਨਸ਼ੇ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਰਿਹਾ ਤੇ ਆਖਿਰ ਆਪਣੇ ਹੀ ਪੁੱਤ ਦੀ ਅਰਥੀ ਨੂੰ ਮੋਢਾ ਦੇਣ ਲਈ ਮਜਬੂਰ ਹੋ ਗਿਆ ਹੈ ਤੇ ਕਨੇਡਾ ਵਸਦੀ ਮਿਰਤਿਕ ਦੀ ਭੈਣ ਕੇਵਲ ਵੀਡੀਓ ਸਕ੍ਰੀਨ ਰਾਹੀਂ ਹੀ ਆਪਣੇ ਭਰਾ ਦੇ ਆਖਰੀ ਦਰਸ਼ਨ ਕੀਤੇ ਹਨ। ਦੱਸ ਦੇਈਏ ਕਿ ਨਸ਼ੇ ਨਾਲ ਮਰਨ ਵਾਲਾਂ ਇਹ ਪਹਿਲਾ ਨੌਜਵਾਨ ਨਹੀਂ ਹੈ ਇਸ ਤੋਂ ਪਹਿਲਾਂ ਵੀ ਪਿੰਡ ਮਸੀਤਾ ਦੇ 12 ਨੌਜਵਾਨ ਨਸ਼ੇ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
