ਮਾਮਲਾ ਹੈ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਬਲਾਕ ਮਮਦੋਟ ਅਧੀਨ ਪੈਂਦੇ ਪਿੰਡ ਲੱਖਾ ਹਾਜ਼ੀ ਦਾ, ਜਿੱਥੇ ਦਰਜ਼ੀ ਦ ਕੰਮ ਕਰਨ ਵਾਲੇ ਮੁਖ਼ਤਿਆਰ ਸਿੰਘ ਤੇ ਉਸਦੀ ਘਰਵਾਲੀ ਸ਼ੀਰੋ ਦੀਆਂ ਤਿੰਨ ਧੀਆਂ ਨੇ | ਪਰ ਇਹਨਾਂ ਧੀਆਂ ਦੇ ਕਰਕੇ ਇਹ ਨਾ ਕਿਤੇ ਆ ਜਾ ਸਕਦੇ ਨੇ ਤੇ ਨਾ ਹੀ ਕੋਈ ਕੰਮ ਕਾਜ ਕਰ ਸਕਦੇ ਨੇ | ਜਿਸ ਕਰਕੇ ਮੁਖਤਿਆਰ ਘਰ ਬੈਠੇ ਹੀ ਦਰਜ਼ੀ ਦਾ ਮਾੜਾ ਮੋਟਾ ਕੰਮ ਕਰ ਡੰਗ ਸਾਰਨ ਨੂੰ ਮਜ਼ਬੂਰ ਹੈ |
ਸਵੇਰੇ ਉੱਠਦੇ ਹੀ ਇਹਨਾਂ ਨੂੰ ਸਭ ਤੋਂ ਪਹਿਲਾਂ ਆਪਣੀ ਇੱਕ ਧੀ ਨੂੰ ਟੀਕਾ ਲਗਾਉਣਾ ਪੈਂਦਾ ਹੈ ਤੇ ਫਿਰ ਦੂਜੀਆਂ ਧੀਆਂ ਵੱਲ ਹੋਣਾ ਪੈਦਾ ਹੈ | ਇਸ ਪਰਿਵਾਰ ਦੀਆਂ ਧੀਆਂ ਦੀ ਦਾਸਤਾਨ ਸੁਣ ਕਲੇਜਾ ਮੂੰਹ ਨੂੰ ਆਉਣ ਪੈਦਾ ਹੈ |
