Htv Punjabi
Punjab

ਨਵਜੋਤ ਸਿੱਧੂ ਦੇ ਸਟੇਜ ਤੋਂ ਪਾਏ ਖਿਲਾਰ ਤੋਂ ਬਾਅਦ ਕਾਂਗਰਸੀਆਂ ਦੇ ਬਦਲੇ ਤੇਵਰ

ਨਵਜੋਤ ਸਿੰਘ ਸਿੱਧੂ ਇਹ ਨਾਮ ਹੁਣ ਪੰਜਾਬ ਦੀ ਸਿਆਸਤ ‘ਚ ਇਕ ਖਾਸ ਨਾਮ ਹੋ ਗਿਆ ਹੈ,, ਕਿਉਕਿ ਇਹ ਸਖਸ਼ ਭਾਂਵੇ ਬੋਲੇ ਭਾਂਵੇ ਨਾ,, ਸੁਰਖੀਆਂ ‘ਚ ਜ਼ਰੂਰ ਰਹਿੰਦਾ ਹੈ,, ਖੇਤੀ ਆਰਡੀਨੈਂਸਾਂ ਦੇ ਵਿਰੋਧ ‘ਚ ਰਾਹੁਲ ਗਾਂਧੀ ਦੀ ਅਗਵਾਹੀ ‘ਚ ਪੰਜਾਬ ‘ਚ ਕਾਂਗਰਸ ਵਲੋਂ ਕਿਸਾਨਾਂ ਦੇ ਹੱਕ ‘ਚ ਰੈਲੀਆਂ ਕੀਤੀਆਂ ਜਾ ਰਹੀਆਂ ਨੇ,, ਜਿਨ੍ਹਾਂ ਦੀ ਸ਼ੁਰੂਆਤ ਮੋਗਾ ਦੇ ਬੱਧਨੀ_ਕਲਾਂ ਤੋਂ ਹੋ ਗਈ ਹੈ,, ਜਿਥੇ ਨਵਜੋਤ ਸਿਧੂ ਫਿਰ ਸਿਆਸੀ ਸਟੇਜ ‘ਤੇ ਕੌੜੇ ਬੋਲੇ,, ਸਪੀਚ ਦੀ ਸ਼ੁਰੂਵਾਤ ‘ਚ ਸਿੱਧੂ ਵਲੋਂ ਤਲਖੀ ਨਾਲ ਇਕ ਸਖਸ਼ ਨੂੰ ਪਿਛੇ ਹਟਾਇਆ ਗਿਆ ਅਤੇ ਫਿਰ ਸੁਖਜਿੰਦਰ ਰੰਧਾਵਾ ਨੂੰ ਗਰਮੀ ਦਿਖਾ ਦਿੱਤੀ, ਮੌਕਾ ਸੀ ਜਦੋਂ ਰੰਧਾਵਾ ਵੱਲੋਂ ਕੁਝ ਕਾਗਜ਼ ‘ਤੇ ਲਿਖ ਕੇ ਸਿੱੂਧ ਦੀ ਚਲਦੀ ਸਪੀਚ ‘ਚ ਉਹਨਾਂ ਅੱਗੇ ਰੱਖ ਦਿੱਤਾ ਗਿਆ,, ਜਿਸ ਤੋਂ ਬਾਅਦ ਸਿਧੂ ਨੇ ਰਾਹੁਲ ਗਾਂਧੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ ‘ਚ ਰੰਧਾਵਾ ਸਾਹਿਬ ‘ਚ ਖਰੀਆਂ ਸੁਣਾਂ ਦਿੱਤੀਆਂ , ਉਨ੍ਹਾਂ ਕਿਹਾ ਕੇ ਉਹ ਪਹਿਲਾਂ ਹੀ ਕਾਫੀ ਸਮੇਂ ਤੋਂ ਇਤਜ਼ਾਰ ‘ਚ ਬੈਠੇ ਸਨ,, ਹੁਣ ਉਹਨਾਂ ਨੂੰ ਬੋਲਣ ਤੋਂ ਨਾ ਰੋਕਿਆ ਜਾਵੇ।


ਕਾਬਿਲੇਗੌਰ ਹੈ ਕਿ ਇਹ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸਨ ਕੇ ਹਰੀਸ਼ ਰਾਵਤ ਦੇ ਮਿਲਣ ਤੋਂ ਬਾਅਦ ਸਿੱਧੂ ਰਾਹੁਲ ਅਤੇ ਕੈਪਟਨ ਦੇ ਟਰੈਕਟਰ ਦੇ ਸਾਰਥੀ ਬਣਨਗੇ ਪਰ ਫਿਰ ਜੋ ਹੋਇਆ ਕਿਸੇ ਨੇ ਸ਼ਾਇਦ ਸੋਚਿਆ ਵੀ ਨਹੀਂ ਹੋਣਾ ਸੀ ਕਿ ਉਹ ਇਸ ਰੈਲੀ ‘ਚ ਹੀਰੋ ਦੀ ਥਾਂ ਕਿਥਰੇ ਨਜ਼ਰ ਵੀ ਨਹੀਂ ਆਏ,,

ਫਿਲਹਾਲ ਆਉਣ ਵਾਲੇ ਸਮੇਂ ‘ਚ ਨਵਜੋਤ ਸਿੱਧੂ ‘ਤੇ ਕੀ ਸਿਆਸੀ ਦਾਅ ਪੇਚ ਖੇਡੇ ਜਾਣਗੇ ਇਹ ਤਾਂ ਹੁਣ ਸਮਾਂ ਹੀ ਦੱਸੇਗਾ ।

Related posts

ਬੇਅਦਬੀ ਮਾਮਲੇ ‘ਚ ਕੈਪਟਨ ਦੀ ਵੱਡੀ ਜਿੱਤ ਸੀਬੀਆਈ ਡਿੱਗੀ ਮੂਧੇ ਮੂੰਹ, ਦੇਖੋ ਕਿਸੇ ਨੇ ਸੁਣਾਇਆ ਵੱਡਾ ਫੈਸਲਾ

Htv Punjabi

ਅਸਮਾਨੀ ਉੱਡਦੀ ਤਸ਼ਤਰੀ ਦੇਖ ਪਿੰਡ ਵਾਲੇ ਹੋਏ ਹੱਕੇ ਬੱਕੇ

htvteam

11 ਵੇਂ ਗੇੜ ਦੀ ਮੀਟਿੰਗ `ਚ ਹੋ ਸਕਦੇ ਵੱਡੇ ਉਲਟਫੇਰ!

htvteam