Htv Punjabi
Pakistan

ਪਾਕਿਸਤਾਨ ‘ਚ ਧਮਾਕਾ: ਮਦਰੱਸੇ ‘ਚ ਹੋਇਆ ਬਲਾਸਟ, 7 ਬੱਚਿਆਂ ਦੀ ਮੌਤ

ਪਾਕਿਸਤਾਨ ‘ਚ ਪੇਸ਼ਾਵਰ ਦੇ ਇਕ ਮਦਰੱਸੇ ‘ਚ ਮੰਗਲਵਾਰ ਸਵੇਰੇ ਇਕ ਬਲਾਸਟ ਹੋਇਆ,, ਇਸ ‘ਚ ਸੱਤ ਬੱਚਿਆਂ ਦੀ ਮੌਤ ਹੋ ਗਈ,, ਅਤੇ 70 ਦੇ ਕਰੀਬ ਜ਼ਖਮੀ ਹੋ ਗਏ,, ਇਹਨਾਂ ‘ਚ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਪੁਲਿਸ ਦੇ ਸੀਨੀਅਰ ਅਫਸਰ ਵਕਾਰ ਅਜ਼ੀਮ ਨੇ ਦੱਸਿਆ ਕੇ ਦਿਰ ਕਲੌਨੀ ‘ਚ ਸਥਿਤ ਜਾਮਿਆ ਜੁਬੇਰਿਆ ਮਦਰੱਸੇ ‘ਚ ਕੋਈ ਵਿਅਕਤੀ ਇਕ ਬੈਗ ਛੱਡ ਕੇ ਗਿਆ ਸੀ,, ਅਤੇ ਇਸਦੇ ਕੁਝ ਦੇਰ ਬਾਅਦ ਦੇਰ ਰਾਤ ਨੂੰ ਧਮਾਕਾ ਹੋ ਗਿਆ, ਪੇਸ਼ਾਵਰ ਐੱਸਐੱਸਪੀ ਮਸੂਰ ਅਮਨ ਨੇ ਕਿਹਾ ਹੈ ਕਿ ਹਾਦਸੇ ਦੀ ਵਜ੍ਹਾਂ ਪਤਾ ਕੀਤੀ ਜਾ ਰਹੀ ਹੈ,, ਮਦਰੱਸਾ ਰਿਹਾਇਸ਼ੀ ਇਲਾਕੇ ‘ਚ ਹੈ, ਅਜਿਹੇ ‘ਚ ਰੇਸਕੀਓ ਦੀ ਦਿੱਕਤ ਆਈ, ਜ਼ਖਮੀਆਂ ਨੂੰ ਪੇਸ਼ਾਵਰ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

ਪਾਕਿਸਤਾਨ ਦੇ ਪੇਸ਼ਾਵਰ ‘ਚ 16 ਦਸੰਬਰ 2014 ਦੀ ਸਵੇਰ ਕਰੀਬ 10.30 ਵਜੇ ਇਕ ਆਰਮੀ ਸਕੂਲ ‘ਚ ਬੰਦੂਕਧਾਰੀਆਂ ਨੇ ਹਮਲਾ ਕੀਤਾ ਸੀ, ਇਸ ‘ਚ 132 ਬੱਚੇ ਮਰ ਗਏ ਸਨ,, ਸੱਤ ਤਾਲਿਬਾਨੀ ਅੱਤਵਾਦੀ ਸਕੂਲ ਦੇ ਪਿੱਛਲੇ ਦਰਵਾਜ਼ੇ ਤੋਂ ਵੜ ਗਏ ਸਨ। ਜਿੱਥੇ ਮੌਜੂਦ ਬੱਚਿਆਂ ‘ਤੇ ਉਹਨਾਂ ਨੇ ਗੋਲੀਆਂ ਚਲਾ ਦਿੱਤੀਆਂ।

Related posts

ਗੁਰਪੁਰਬ ਮਨਾਉਣ ਲਈ 2400 ਤੋਂ ਵੱਧ ਸਿੱਖ ਸ਼ਰਧਾਲੂ ਪਾਕਿਸਤਾਨ ਪਹੁੰਚੇ

htvteam

ਪਾਕਿਸਤਾਨ ਵਿੱਚ ਦਾਹ ਸੰਸਕਾਰ ਕਰਨਾ ਹੋਇਆ ਮਹਿੰਗਾ, ਕਈ ਹਿੰਦੂ ਦਫਨਾ ਰਹੇ ਹਨ ਲਾਸ਼ਾਂ

Htv Punjabi

ਪਾਕਿਸਤਾਨ ਤੋਂ ਟਰੇਡ ਬੰਦ ਹੋਣ ‘ਤੇ ਨਮਕ 25 ਅਤੇ ਛੁਆਰਾ 50 ਤੋਂ ਵੱਧ ਕੇ 135 ਰੁਪਏ ਪ੍ਰਤੀ ਕਿਲੋ ਪਹੁੰਚਿਆ

Htv Punjabi