Htv Punjabi
Punjab

ਪੀਐਮ ਮੋਦੀ ਨੇ ਕਿਹਾ, ‘ਵਿਰੋਧੀ ਕਿਸਾਨਾਂ ਨੇ ਮੋਢੇ ‘ਤੇ ਬੰਦੂਕ ਰੱਖ ਝੂਠ ਬੋਲ ਰਹੇ ਨੇ’

ਪੰਜਾਬ ‘ਚ ਖੇਤੀ ਆਰਡੀਨੈਂਸ ਬਿੱਲਾਂ ਦੇ ਵਿਰੋਧ ‘ਚ ਜਿੱਥੇ ਪੰਜਾਬ ‘ਚ ਵੱਡੇ ਪੱਧਰ ‘ਤੇ ਧਰਨੇ ਲਗਾਏ ਹੋਏ ਨੇ ਉਥੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇਸ ਮੁੱਦੇ ‘ਤੇ ਵਿਰੋਧੀਆਂ ਨੂੰ ਘੇਰਿਆ ਹੈ। ਖੇਤੀ ਬਿੱਲਾਂ ਨੂੰ ਲੈ ਕੇ ਪੀਐੱਮ ਮੋਦੀ ਨੇ ਕਿਹਾ ਕੇ ਸਾਡੀਆਂ ਸਰਕਾਰਾਂ ਨੇ ਨੌਜਵਾਨ ਤੇ ਕਿਸਾਨਾਂ ਦੇ ਲਈ ਇਤਿਹਾਸਕ ਫੈਸਲੇ ਕੀਤੇ ਹਨ,, ਮੋਦੀ ਨੇ ਕਿਹਾ ਕੇ ਲੋਕਾਂ ਦੇ ਜੀਵਨ ‘ਚ ਸਰਕਾਰ ਜਿਨ੍ਹਾਂ ਘੱਟ ਦਖਲ ਦੇਵੇਗੀ ਉਨ੍ਹਾਂ ਹੀ ਵਧੀਆਂ ਹੋਵੇਗਾ। ਅਜ਼ਾਦੀ ਦੇ ਕਈ ਸਾਲ ਬਾਅਦ ਤੱਕ ਕਿਸਾਨਾਂ ਦੇ ਨਾਮ ‘ਤੇ ਕਈ ਨਾਅਰੇ ਲੱਗੇ, ਪਰ ਉਹਨਾਂ ਦੇ ਨਾਅਰੇ ਖੋਖਲੇ ਨਿਕਲੇ ਸਨ।

ਮੋਦੀ ਨੇ ਕਿਹਾ ਕੁੱਝ ਲੋਕਾਂ ਨੇ ਰਾਸ਼ਟਰੀ ਹਿੱਤ ਦੀ ਥਾਂ ਆਪਣੇ ਹਿੱਤ ਨੂੰ ਅੱਗੇ ਰੱਖਿਆ ਅਤੇ ਕਿਸਾਨਾਂ ਨੂੰ ਕਾਨੂੰਨ ਨਾਲ ਉਲਝਾਂ ਕੇ ਰੱਖਿਆ ਹੈ। ਜਿਸ ਦੇ ਕਾਰਨ ਉਹ ਆਪਣੀ ਫਸਲ ਵੇਚ ਨਹੀਂ ਪਾ ਰਹੇ ਸਨ। ਪੀਐਮ ਨੇ ਕਿਹਾ ਕਿ ਅਸੀਂ ਐਮਐਸਪੀ ‘ਚ ਰਿਕਾਰਡ ਵਾਧਾ ਕੀਤਾ, ਹੁਣ ਤੱਕ ਇਕ ਲੱਖ ਕਰੋੜ ਰੁਪਏ ਤੋਂ ਜਿਆਦਾ ਕਿਸਾਨਾਂ ਨੂੰ ਦਿੱਤੇ ਜਾ ਰਹੇ ਹਨ, ਮੋਦੀ ਨੇ ਕਿਹਾ ਕੇ ਯੂਪੀਏ ਸਰਕਾਰ ਨੇ ਸਿਰਫ ਵੀਹ ਲੱਖ ਕਰੋੜ ਦਾ ਕਰਜ਼ਾ ਕਿਸਾਨਾਂ ਨੂੰ ਦਿੱਤਾ ਸੀ ਪਰ ਸਾਡੀ ਸਰਕਾਰ ਨੇ 35 ਲੱਖ ਕਰੋੜ ਤੋਂ ਜਿਆਦਾ ਦਿੱਤਾ।

Related posts

ਬਸ 1 ਚਮਚਾ ਰੋਜ਼ਾ ਖਾਣ ਜਨਾਨੀਆਂ 33 ਬਿਮਾਰੀਆਂ ਤੋਂ ਰਾਹਤ ਪਾਉਣ

htvteam

ਕਣਕ ਆ ਰਹੀ ਤੇਜ਼ੀ ਨਾਲ ਪਰ ਮੰਡੀ ’ਚ ਕੀ ਅਟਕ ਰਿਹਾ ਹੈ ?

htvteam

ਸਵੇਰੇ ਹੋਇਆ ਵੱਡਾ ਖ਼ੁਲਾਸਾ ਏਸ ਕਰਕੇ ਪੰਜਾਬ ‘ਚ ਫਿਰਿਆ ਝਾੜੂ

htvteam