Htv Punjabi
Uncategorized

ਪੰਜਾਬ ਪੁਲਿਸ ਵੱਲੋਂ ਵੱਡੀ ਕਾਰਵਾਈ, 2 ਖਾਲਿਸਤਾਨੀ ਅਸਲੇ ਨਾਲ ਗ੍ਰਿਫਤਾਰ

ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਹੋਇਆਂ ਖਾਲਿਸਤਾਨੀ ਗਤੀਵਿਧੀਆਂ ਨਾਲ ਜੁੜੇ ਦੋ ਸ਼ੱਕੀਆਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਕੋਲੋ ਛੇ ਅਧੁਨਿਕ ਹਥਿਆਰ, ੮ ਰਾਂਊਂਡ, ਕਈ ਮੋਬਾਇਲ ਸਿਮ ਅਤੇ ਇੰਟਰਨੈੱਟ ਡੌਂਗਲ ਵੀ ਮਿਲੀ ਹੈ। ਡੀਜੀਪੀ ਨੇ ਦੱਸਿਆ ਹੈ ਕਿ ਇਹ ਦੋਹੇ ਪੰਜ ਖਤਰਨਾਕ ਮੁਜ਼ਰਮਾਂ ਨਾਲ ਮਿਲ ਕੇ ਕੰਮ ਕਰ ਰਹੇ ਸਨ। ਇਨ੍ਹਾਂ ‘ਚ ਇਕ ਖਾਲਿਸਤਾਨੀ ਸਮਰਥਕ ਸੀ ਜੋ ਇਹਨਾਂ ਦਿਨਾਂ ‘ਚ ਜੇਲ੍ਹ ‘ਚ ਬੰਦ ਸੀ।


ਦੋਹਾਂ ਸ਼ੱਕੀ ਅੱਤਵਾਦੀਆਂ ਦੀ ਪਛਾਣ ਤਰਨਾਤਾਰਨ ਜ਼ਿਲ੍ਹੇ ਦੇ ਪਿੰਡ ਮਿਆਂਪੁਰ ਦੇ ਰਹਿਣ ਵਾਲੇ ਹਰਜੀਤ ਸਿੰਘ ਓਰਫ ਰਾਜੂ ਅਤੇ ਸ਼ਮਸ਼ੇਰ ਸਿੰਘ ਓਰਫ ਸ਼ੇਰਾ ਦੇ ਰੂਪ ‘ਚ ਕੀਤੀ ਗਈ ਹੈ। ਇਹਨਾਂ ਨੂੰ ਰਾਜਪੁਰਾ ਦੇ ਨਜ਼ਦੀਕ ਚੈੱਕ ਪੋਸਟ ‘ਤੇ ਫੜਿਆ ਗਿਆ ਹੈ।
ਪੁੱਛਗਿਛ ਉਨ੍ਹਾਂ ਦੱਸਿਆ ਹੈ ਕਿ ਉਹਨਾਂ ਨੂੰ ਮੱਧ ਪ੍ਰਦੇਸ਼ ਦੇ ਬੁਰਹਾਨਪੁਰ ਤੋਂ ਚਾਰ ਹਥਿਆਰ ਅਤੇ ਹਰਿਆਣਾ ਦੇ ਜੀਂਦ ਦੇ ਸਫੀਦੋਂ ਤੋਂ ਦੋ ਹਥਿਆਰ ਮਿਲੇ ਸਨ। ਇਨ੍ਹਾਂ ਦੇ ਇਲਾਵਾ ਡੀਜੀਪੀ ਨੇ ਦੱਸਿਆ ਹੈ ਕਿ ਦੋਹਾਂ ਸ਼ੱਕੀਆਂ ਖਿਲਾਫ ਤਰਨਾਤਾਰਨ ਦੇ ਥਾਣੇ ‘ਚ ਕੇਸ ਦਰਜ ਕੀਤੇ ਗਏ ਹਨ।

Related posts

ਦੁਸਹਿਰੇ ਅਤੇ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਪੰਜਾਬ ’ਚ ਰੈੱਡ ਅਲਰਟ ਜਾਰੀ

htvteam

ਸਤਿਸੰਗ `ਤੇ ਆਏ ਬੱਚੇ ਨੂੰ ਪਿੱਟਬੁਲ ਨੇ ਬਣਾਇਆ ਸ਼ਿਕਾਰ

htvteam

ਕੋਰੋਨਾ ਮਹਾਂਮਾਰੀ ਦੌਰਾਨ ਰਾਫੇਲ ਜਹਾਜ਼, ਐਸ-400 ਮਿਜ਼ਾਈਲ ਰੱਖਿਆ ਸਿਸਟਮ, ਟੈਂਕ ਤੇ ਹੈਲੀਕਾਪਟਰ ਦੀ ਖਰੀਦ ਨੂੰ ਲੈਕੇ ਪੀ.ਆਈ.ਐਸ. ਵੱਡਾ ਰੌਲਾ 

Htv Punjabi