Htv Punjabi
Punjab Religion

ਬਾਬਾ ਬੰਦਾ ਸਿੰਘ ਬਹਾਦਰ ਅਤੇ ਕਾਮਰੇਡ ਅਮਰੀਕ ਸਿੰਘ ਪਨਿਆੜ ਦੀ ਸ਼ਹਾਦਤ ਦਿਵਸ ਮੌਕੇ ਕੀਤੀ ਗਈ ਸਿਆਸੀ ਕਾਨਫਰੰਸ

ਭਾਰਤੀ ਕਮਿਊਨਿਸਟ ਪਾਰਟੀ(ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕਰੇਸੀ ਵੱਲੋਂ ਬਾਬਾ ਬੰਦਾ ਸਿੰਘ ਬਹਾਦੁਰ ਅਤੇ ਕਾਮਰੇਡ ਅਮਰੀਕ ਸਿੰਘ ਪਨਿਆੜ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਗੁਰਦਾਸਪੁਰ ਵਿੱਚ ਸਿਆਸੀ ਕਾਨਫਰੰਸ ਕੀਤੀ ਗਈ।ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਪਾਰਟੀ ਦੇ ਸੀਨੀਅਰ ਆਗੂ ਕਾਮਰੇਡ ਰਮੇਸ਼ ਰਾਣਾ, ਕਾਮਰੇਡ ਸਤਿਬੀਰ ਸਿੰਘ ਸੁਲਤਾਨੀ, ਸ਼ਹੀਦ ਕਾਮਰੇਡ ਅਮਰੀਕ ਦੀ ਪਤਨੀ ਸੁਰਿੰਦਰ ਕੌਰ ਅਤੇ ਇਲਾਕੇ ਭਰ ਵਿੱਚੋਂ ਆਏ ਪਾਰਟੀ ਕਾਰਕੁੰਨਾਂ ਨੇ ਸ਼ਹੀਦ ਬਾਬਾ ਬੰਦਾ ਸਿੰਘ ਬਹਾਦੁਰ ਅਤੇ ਸ਼ਹੀਦ ਕਾਮਰੇਡ ਅਮਰੀਕ ਸਿੰਘ ਪਨਿਆੜ ਸ਼ਰਧਾਂਜਲੀ ਪੇਸ਼ ਕੀਤੀ।

 

ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਪਾਰਟੀ ਦੇ ਆਗੂਆਂ ਨੇ ਕਿਹਾ ਕਿ ਦੁਨੀਆਂ ਭਰ ਵਿੱਚੋਂ ਜਗੀਰਦਾਰਾਂ ਖਿਲਾਫ ਆਵਾਜ਼ ਬੁਲੰਦ ਕਰਨ ਵਾਲਾ ਜਰਨੈੱਲ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਸੀ ਜਿਸ ਨੇ ਜਗੀਰਦਾਰੀ ਨੂੰ ਨਾ ਸਿਰਫ ਖਤਮ ਕੀਤਾ ਸਗੋਂ ਪਿੰਡ ਪੱਧਰੀ ਸੱਤਾ ਨੂੰ ਆਮ ਕਿਸਾਨਾਂ ਮਜ਼ਦੂਰਾਂ ਨੂੰ ਸੌਂਪਿਆ।ਉਹਨਾਂ ਕਿਹਾ ਕਿ ਇਸ ਜ਼ੁਲਮ ਵਿਰੁੱਧ ਲੜ੍ਹਨ ਦੀ ਵਿਚਾਰਧਾਰਾ ਨੂੰ ਅੱਗੇ ਤੋਰਦਿਆਂ ਸ਼ਹੀਦ ਕਾਮਰੇਡ ਅਮਰੀਕ ਸਿੰਘ ਪਨਿਆੜ ਨੇ ਸਰਕਾਰੀ ਜ਼ੁਲਮ ਅਤੇ ਖਾਲਿਸਤਾਨੀ ਦਹਿਸ਼ਤਗਰਦੀ ਖਿਲਾਫ ਲੋਕ ਆਵਾਜ਼ ਨੂੰ ਬੁਲੰਦ ਕੀਤਾ ਅਤੇ ਇਸ ਸਮੇਂ ਦਰਮਿਆਨ ਸ਼ਹੀਦ ਹੋ ਗਏ। ਅੱਜ ਉਹਨਾਂ ਨੂੰ ਯਾਦ ਕਰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ ਹਨ ਕਿਸਾਨੀ ਸੰਘਰਸ਼ ਤੇ ਬੋਲਦੇ ਹੋਏ ਆਗੂਆਂ ਨੇ ਕਿਹਾ ਕਿ ਮੋਦੀ ਹਕੂਮਤ ਦਾ ਦੌਰ ਫਾਸ਼ੀਵਾਦ ਦੀ ਸਥਾਪਤੀ ਵੱਲ ਨੂੰ ਕਦਮ ਹੈ, ਇਸ ਫਾਸ਼ੀਵਾਦ ਨੂੰ ਲੋਕ ਏਕਤਾ ਨਾਲ ਹੀ ਹਰਾਇਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਕਿਸਾਨ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਹਨ ਉਹਨਾਂ ਕਿਹਾ ਕੇਂਦਰ ਸਰਕਾਰ ਹੁਣ ਮੀਟਿੰਗਾਂ ਕਰਨ ਤੋਂ ਵੀ ਭੱਜ ਰਹੀ ਹੈ ਅਤੇ ਖੇਤੀ ਮੰਤਰੀ ਬਿਆਨ ਦੇ ਰਹੇ ਹਨ ਕਿ ਕਿਸਾਨ ਖੇਤੀ ਬਿਲਾ ਤੋਂ ਇਲਾਵਾ ਉਹਨਾਂ ਨਾਲ ਜਦੋ ਮਰਜੀ ਮੀਟਿੰਗ ਕਰ ਸਕਦੇ ਹਨ ਪਰ ਕਿਸਾਨ ਖੇਤੀ ਬਿਲਾ ਤੋਂ ਇਲਾਵਾ ਕੇਂਦਰ ਸਰਕਾਰ ਨਾਲ ਹੋਰ ਕੋਈ ਮੀਟਿੰਗ ਨਹੀਂ ਕਰਨਾ ਚਾਹੁੰਦਾ

Related posts

ਕਾਰ ਖੜੀ ਕਰਨ ਪਿੱਛੇ ਗ੍ਰੰਥੀ ਸਿੰਘ ਦਾ ਪਿਆ ਪੇਚਾ; ਦੇਖੋ ਕੀ ਕਰਤਾ ਹਾਲ

htvteam

ਅੱਧੀ ਰਾਤ ਦਿਓਰ ਦੀ ਕਰਤੂਤ ਦੇਖ ਭਰਜਾਈ ਨੇ ਮਾਰੀਆਂ ਚੀਕਾਂ

htvteam

ਵਿਆਹ ਤੋਂ ਪਹਿਲਾਂ ਕੀਤੀਆਂ ਇੰਨ੍ਹਾਂ ਗਲਤੀਆਂ ਕਰਕੇ ਜੋੜੇ ਨਹੀਂ ਲੈ ਪਾਉਂਦੇ ਆਹ ਸੁੱਖ

htvteam