Htv Punjabi
Video

ਮੁੱਖ ਮੰਤਰੀ ਨੇ ਔਰਤਾਂ ਨੂੰ ਸੈਕ…..ਕਰਨ ਨੂੰ ਲੈ ਕੇ ਦਿੱਤਾ ਬਿਆਨ

ਬਿਹਾਰ ਦੇ ਮੁੱਖ ਮੰਤਰੀ ਨੇ ਆਬਾਦੀ ਨੂੰ ਕੰਟਰੋਲ ਕਰਨ ਲਈ ਔਰਤਾਂ ਵਿੱਚ ਸਿੱਖਿਆ ਦੇ ਮਹੱਤਵ ‘ਤੇ ਜ਼ੋਰ ਦਿੰਦੇ ਹੋਏ ਰਾਜ ਵਿਧਾਨ ਸਭਾ ਵਿੱਚ ਇੱਕ ਬਿਆਨ ਪੇਸ਼ ਕੀਤਾ ਕਿ ਕਿਵੇਂ ਇੱਕ ਪੜ੍ਹੀ-ਲਿਖੀ ਔਰਤ ਆਪਣੇ ਪਤੀ ਨੂੰ ਪ੍ਰੇਮ ਸਬੰਧ ਬਣਾਉਣ ਤੋਂ ਰੋਕ ਸਕਦੀ ਹੈ।,,,, ਬਿਆਨ ਅਜਿਹਾ ਕਿ ਵਿਧਾਨ ਸਭਾ ਦੇ ਵਿੱਚ ਬੈਠੇ ਸਾਰੇ ਨੇਤਾ ਹੱਸ ਪਏ ਅਤੇ ਉੱਥੇ ਹੀ ਵਿਧਾਨ ਸਭਾ ਦੇ ਵਿੱਚ ਮੌਜੂਦ ਮਹਿਲਾਵਾਂ ਸ਼ਰਮਸ਼ਾਰ ਹੋ ਗਈਆਂ,,, ਸੀਐਮ ਦਾ ਇਸ ਲਹਿਜੇ ਚ ਬਿਆਨ ਸੁਣ ਕੇ ਤੁਹਾਡੇ ਵੀ ਕੰਨ ਸੁੰਨ ਹੋ ਜਾਣਗੇ,,,

ਰਾਸ਼ਟਰੀ ਮਹਿਲਾ ਕਮਿਸ਼ਨ ਨੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੁਆਰਾ ਆਬਾਦੀ ਨਿਯੰਤਰਣ ਲਈ ਔਰਤਾਂ ਦੀ ਸਿੱਖਿਆ ਦੇ ਮਹੱਤਵ ਬਾਰੇ ਕੀਤੀ ਟਿੱਪਣੀ ਦੀ ਸਖ਼ਤ ਨਿੰਦਾ ਕੀਤੀ ਅਤੇ ਉਨ੍ਹਾਂ ਤੋਂ ਮੁਆਫੀ ਮੰਗਣ ਦੀ ਮੰਗ ਕੀਤੀ।

ਇਸ ਸਮੇਂ ਬਿਹਾਰ ਦੀ ਰਾਜਧਾਨੀ ਪਟਨਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਆਬਾਦੀ ਕੰਟਰੋਲ ਨੂੰ ਲੈ ਕੇ ਦਿੱਤੇ ਆਪਣੇ ਬਿਆਨ ‘ਤੇ ਮੁਆਫੀ ਮੰਗ ਲਈ ਹੈ। ਬੁੱਧਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਨਿਤੀਸ਼ ਕੁਮਾਰ ਨੇ ਕਿਹਾ ਕਿ ਜੇਕਰ ਮੇਰੇ ਬਿਆਨ ਨਾਲ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਹੱਥ ਜੋੜ ਕੇ ਮੁਆਫੀ ਮੰਗਦਾ,,,ਮੈਂ ਇਹ ਬਿਆਨ ਕਿਸੇ ਨੂੰ ਦੁਖੀ ਕਰਨ ਲਈ ਨਹੀਂ ਦਿੱਤਾ। ਜੇਕਰ ਮੇਰੇ ਸ਼ਬਦਾਂ ਨਾਲ ਕਿਸੇ ਨੂੰ ਠੇਸ ਪਹੁੰਚੀ ਹੋਵੇ ਤਾਂ ਮੈਂ ਮਾਫੀ ਚਾਹੁੰਦਾ ਹਾਂ।

ਨਿਤੀਸ਼ ਕੁਮਾਰ ਨੇ ਕਿਹਾ ਕਿ ਜੇਕਰ ਮੇਰੇ ਸ਼ਬਦਾਂ ਨਾਲ ਲੋਕਾਂ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਆਪਣੇ ਸ਼ਬਦ ਵਾਪਸ ਲੈਂਦਾ ਹਾਂ। ਮੇਰਾ ਇਰਾਦਾ ਕਿਸੇ ਨੂੰ ਠੇਸ ਪਹੁੰਚਾਉਣਾ ਨਹੀਂ ਸੀ। ਮੇਰੀ ਕੋਸ਼ਿਸ਼ ਪ੍ਰਜਨਨ ਦਰ ਵਿੱਚ ਗਿਰਾਵਟ ਬਾਰੇ ਦੱਸਣ ਦੀ ਸੀ। ਮੈਂ ਹਮੇਸ਼ਾ ਔਰਤਾਂ ਦੇ ਵਿਕਾਸ ਲਈ ਕੰਮ ਕੀਤਾ ਹੈ। ਮੈਂ ਔਰਤਾਂ ਦੀ ਬਹੁਤ ਇੱਜ਼ਤ ਕਰਦਾ ਹਾਂ। ਮੇਰੇ ਬਿਆਨ ਨੂੰ ਗਲਤ ਤਰੀਕੇ ਨਾਲ ਲਿਆ ਗਿਆ ਹੈ।

ਇਸ ਤੋਂ ਪਹਿਲਾਂ ਬੁੱਧਵਾਰ ਨੂੰ ਜਿਵੇਂ ਹੀ ਨਿਤੀਸ਼ ਕੁਮਾਰ ਵਿਧਾਨ ਸਭਾ ਪਹੁੰਚੇ ਤਾਂ ਭਾਜਪਾ ਮਹਿਲਾ ਵਿਧਾਇਕਾਂ ਨੇ ਮੁੱਖ ਮੰਤਰੀ ਨੂੰ ਘੇਰ ਲਿਆ ਅਤੇ ਉਨ੍ਹਾਂ ਨੂੰ ਵਿਧਾਨ ਸਭਾ ‘ਚ ਨਹੀਂ ਜਾਣ ਦਿੱਤਾ। ਸੀਐਮ ਨਿਤੀਸ਼ ਸੁਰੱਖਿਆ ਘੇਰੇ ਤੋਂ ਬਾਹਰ ਆ ਕੇ ਵਿਧਾਨ ਪ੍ਰੀਸ਼ਦ ਵੱਲ ਚਲੇ ਗਏ।,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਆਜ਼ਾਦੀ ਦਿਹਾੜ੍ਹੇ ਮੌਕੇ ਗੁਰੂ ਘਰ ‘ਚ ਹੋਇਆ ਅਜਿਹਾ ਕੰਮ; ਦੇਖੋ ਵੀਡੀਓ

htvteam

ਪੁਰਾਣੀ ਤੋਂ ਪੁਰਾਣੀ ਖਾਂਸੀ ਇੱਕ ਗਿਲਾਸ ਨਾਲ ਮਿੰਟਾਂ ‘ਚ ਹੋ ਜਾਏਗੀ ਛੂ-ਮੰਤਰ

htvteam

ਵਹਿਸ਼ੀ ਮੁੰਡਿਆਂ ਨੇ ਜਵਾਨ ਮਾਂ ਸਣੇ ਪੁੱਤ ਨਾਲ ਵੀ ਟੱਪੀਆਂ ਹੱਦਾਂ

htvteam

Leave a Comment