Htv Punjabi
Punjab Religion

ਰਮਜਾਨ ਦੇ ਪਵਿੱਤਰ ਮਹੀਨੇ ‘ਚ ਕੈਦੀਆਂ ਨੂੰ ਮਿਲਣਗੀਆਂ ਖਾਸ ਸਹੂਲਤਾਂ

ਮਜਲਿਸ ਅਹਿਰਾਰ ਇਸਲਾਮ ਵੱਲੋਂ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀਂ ਦੇ ਮੁੱਖ ਸਕੱਤਰ ਮੁਹੰਮਦ ਮੁਸਤਕੀਮ ਨੇ ਪੰਜਾਬ ਦੇ ਜੇਲ ਮੰਤਰੀ ਸ੍ਰੀ ਸੁਖਜਿੰਦਰ ਸਿੰਘ ਰੰਧਾਵਾ ਨਾਲ ਉਨ੍ਹਾਂ ਦੇ ਨਿਵਾਸ ਅਸਥਾਨ ਚੰਡੀਗੜ ਵਿਖੇ ਖਾਸ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਇਕ ਮੰਗ ਪੱਤਰ ਦਿੱਤਾ। ਮੁਹੰਮਦ ਮੁਸਤਕੀਮ ਨੇ ਦੱਸਿਆ ਕਿ ਇਸ ਮੁਲਾਕਾਤ ਦੌਰਾਨ ਜੇਲ ਮੰਤਰੀ ਸ੍ਰੀ ਰੰਧਾਵਾ ਤੋਂ ਮੰਗ ਕੀਤੀ ਗਈ ਹੈ ਕਿ ਪੰਜਾਬ ਭਰ ਦੀਆਂ ਜੇਲਾਂ ‘ਚ ਰੋਜਾ ਰੱਖਣ ਵਾਲੇ ਬੰਦੀਆਂ ਨੂੰ ਮੁਸ਼ੱਕਤ ‘ਚ ਇਕ ਮਹੀਨੇ ਲਈ ਵਿਸ਼ੇਸ਼ ਛੂਟ ਦਿੱਤੀ ਜਾਵੇ ਅਤੇ ਜੇਲਾਂ ‘ਚ ਰੋਜਾ ਰੱਖਣ ਅਤੇ ਖੋਲਣ ਦੇ ਸਮੇਂ ਜੇਲ ਵਿਭਾਗ ਵਲੋਂ ਖਾਸ ਡਾਇਟ ਲਗਾਈ ਜਾਵੇ। ਸ੍ਰੀ ਰੰਧਾਵਾ ਨੇ ਇਸ ਮੌਕੇ ‘ਤੇ ਜੇਲ ਵਿਭਾਗ ਦੇ ਏਡੀਜੀਪੀ ਪ੍ਰਵੀਨ ਕੁਮਾਰ ਸਿਨ੍ਹਾ ਨਾਲ ਰਮਜਾਨ ਦੇ ਮਹੀਨੇ ਵਿਚ ਸਾਰੇ ਪ੍ਰਬੰਧ ਕਰਨ ਲਈ ਗੱਲ ਕੀਤੀ ਅਤੇ ਜੇਲ ਵਿਭਾਗ ਨੂੰ ਹੁਕਮ ਜਾਰੀ ਕੀਤੇ ਕਿ ਰਮਜ਼ਾਨ ਦੇ ਮਹੀਨੇ ਵਿਚ ਕਿਸੀ ਵੀ ਮੁਸਲਿਮ ਬੰਦੀ ਨੂੰ ਕਿਸੇ ਵੀ ਤਰ੍ਹਾ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਸ਼ਾਹੀ ਇਮਾਮ ਦੀ ਪ੍ਰਧਾਨਗੀ ਵਿਚ ਪਿਛਲੇ 15 ਸਾਲਾਂ ਤੋਂ ਸੂਬੇ ਭਰ ਦੀਆਂ ਜੇਲਾਂ ‘ਚ ਮੁਸਲਿਮ ਕੈਦੀਆਂ ਲਈ ਵੰਡੀ ਜਾ ਰਹੀ ਸਮੱਗਰੀ ਅਤੇ ਈਦ ਦੇ ਕਪੜੇ ਦਿੱਤੇ ਜਾਣ ‘ਤੇ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਧੰਨਵਾਦ ਕੀਤਾ। ਇਸ ਮੌਕੇ ‘ਤੇ ਨਾਇਬ ਸ਼ਾਹੀ ਇਮਾਮ ਮੌਲਾਨਾ ਉਸਮਾਨ ਰਹਿਮਾਨੀ ਨੇ ਦੱਸਿਆ ਕਿ ਪਿਛਲੇ ਕਈ ਵਰ੍ਹਿਆਂ ਤੋਂ ਮੁਸਲਿਮ ਕੈਦੀਆਂ ਨੂੰ ਇਹ ਛੂਟ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜੇਲ ਮੰਤਰੀ ਸ੍ਰੀ ਰੰਧਾਵਾ ਨੇ ਵਫ਼ਦ ਨੂੰ ਭਰੋਸਾ ਦਿੱਤਾ ਹੈ ਕਿ ਰਮਜਾਨ ਦੇ ਪਵਿੱਤਰ ਮਹੀਨੇ ‘ਚ ਰੋਜਾ ਰੱਖਣ ਵਾਲੇ ਸਾਰੇ ਕੈਦੀਆਂ ਨੂੰ ਖਾਸ ਸਹੂਲਤਾਂ ਦਿੱਤੀਆਂ ਜਾਣਗੀਆਂ। ਨਾਇਬ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਨੇ ਦੱਸਿਆ ਕਿ ਇਸ ਸਾਲ ਵੀ ਉਨ੍ਹਾਂ ਦੀ ਸੰਸਥਾ ਵਲੋਂ ਸੂਬੇ ਭਰ ਦੀਆਂ ਸਾਰੀਆਂ ਜੇਲਾਂ ‘ਚ ਕੈਦੀਆਂ ਨੂੰ ਰੋਜਾ ਰੱਖਣ ਅਤੇ ਖੋਲਣ ਸੰਬੰਧੀ ਸਮੱਗਰੀ ਵੰਡੀ ਜਾਵੇਗੀ, ਜਿਸਦੇ ਨਾਲ ਧਾਰਮਿਕ ਕਿਤਾਬਾਂ ਵੀ ਵਿਸ਼ੇਸ਼ ਤੌਰ ‘ਤੇ ਉਪਲੱਬਧ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸਾਡਾ ਮਕਸਦ ਜੇਲਾਂ ‘ਚ ਬੰਦ ਲੋਕਾਂ ਨੂੰ ਮੁੱਖ ਧਾਰਾ ਨਾਲ ਜੋੜਨਾ ਹੈ ਤਾਂ ਜੋ ਉਹ ਆਪਣੀਆਂ ਗਲਤੀਆਂ ਤੋਂ ਤੌਬਾ ਕਰਕੇ ਸਮਾਜ ‘ਚ ਇਕ ਚੰਗੇ ਇਨਸਾਨ ਦੀ ਤਰ੍ਹਾ ਜੀਵਨ ਗੁਜ਼ਾਰ ਸਕਣ।

Related posts

ਰੇਲਵੇ ਸਟੇਸ਼ਨਾਂ ‘ਤੇ ਵੀ ਕਰਾ ਸਕਦੇ ਹੋ ਬਸ ਇੰਨੇ ਕੁ ਪੈਸਿਆਂ ਵਿੱਚ ਮੈਡੀਕਲ ਟੈਸਟ

Htv Punjabi

ਛੋਟੀ ਛੋਟੀ ਗੱਲ ‘ਤੇ ਗੁੱਸਾ ਆਉਂਦੇ ਹੈ ਤਾਂ ਸੁਣੋ ਕੰਟਰੋਲ ਕਰਨ ਦਾ ਦੇਸੀ ਤਰੀਕਾ

htvteam

ਵੋਟਾਂ ‘ਤੋਂ ਪਹਿਲਾਂ ਝਾੜੂ ਵਾਲਿਆਂ ਦਾ ਆਹ ਵਿਧਾਇਕ ਪਹੁੰਚਿਆਂ ਦਿੱਲੀ,ਭਾਜਪਾ ‘ਚ ਸ਼ਾਮਿਲ ਹੋਣ ਦੀਆਂ ਚਰਚਾਵਾਂ

htvteam