Htv Punjabi
Punjab Video

ਲੁਧਿਆਣਾ ‘ਚ ਪਿਆ ਸਾਲ 2023 ਦਾ ਸਭ ਤੋਂ ਵੱਡਾ ਡਾਕਾ

ਖਬਰ ਲੁਧਿਆਣਾ ਸ਼ਹਿਰ ਤੋਂ ਹੈ ਜਿੱਥੇ ਕੀ ਬੀਤੀ ਰਾਤ ਲੁਧਿਆਣਾ ਦੇ ਨਿਉ ਰਾਜਗੁਰੂ ਨਗਰ ਦੇ ਰਾਤ ਦੇ ਕਰੀਬ 1,30 ਵਜੇ ਲੁਟੇਰਿਆਂ ਵਲੋਂ ਇਕ ਵੱਡੀ ਲੁੱਟ ਨੂੰ ਅੰਜ਼ਾਮ ਦਿੱਤਾ ਗਿਆ ਦੱਸ ਦੀਏ ਕਿ ਸਾਲ 2023 ਦੀ ਸਭ ਤੋਂ ਲੁੱਟ ਹੋਈ,,,,,ਦੱਸ ਦੀਏ ਕਿ ATM ‘ਚ ਕੈਸ਼ ਜਮ੍ਹਾ ਕਰਨ ਵਾਲੀ ਕੰਪਨੀ ਦੀ ਵੈਨ ‘ਚੋਂ ਕਰੀਬ ਸੱਤ ਕਰੋੜ ਰੁਪਏ ਦੀ ਲੁੱਟ ਨੂੰ ਅੰਜ਼ਾਮ ਦਿੱਤਾ ਗਿਆ,,,,,ਲੁਟੇਰਿਆਂ ਦੀ ਗਿਣਤੀ 8- ਤੋਂ 10 ਦੱਸੀ ਜਾ ਰਹੀ । ਲੁਟੇਰਿਆਂ ਨੇ ਸੈਂਟਰ ਵਿੱਚ ਤਾਇਨਾਤ ਦੋਵਾਂ ਸੁਰੱਖਿਆ ਮੁਲਾਜ਼ਮਾਂ ਅਤੇ ਬਾਕੀ ਸਟਾਫ਼ ਨੂੰ ਇੱਕ ਕਮਰੇ ਵਿੱਚ ਬੰਦ ਕਰਕੇ ਉਨ੍ਹਾਂ ਦੇ ਮੋਬਾਈਲ ਫ਼ੋਨ ਤੋੜ ਦਿੱਤੇ। ਲੁਟੇਰੇ ਸੀਸੀਟੀਵੀ ਦਾ ਡੀਵੀਆਰ ਵੀ ਨਾਲ ਲੈ ਗਏ,,,,,

ਜਾਣਕਾਰੀ ਅਨੂਸਾਰ ਦੱਸਿਆ ਜਾ ਰਿਹਾ ਹੈ ਜਦੋਂ ਲੁਟੇਰੇ ਵਾਰਦਾਤ ਨੂੰ ਅੰਜਾਮ ਦੇਣ ਲਈ ਪਹੁੰਚੇ ਤਾਂ ਐਨਾ ਕੈਸ਼ ਚੈਸਟ ਵਿੱਚ ਬੰਦ ਹੋਣ ਦੀ ਬਜਾਏ ਫਰਸ਼ ‘ਤੇ ਖੁੱਲ੍ਹਾ ਰੱਖਿਆ ਹੋਇਆ ਸੀ। ਇਸ ਲਈ ਸੁਰੱਖਿਆ ਮੁਲਾਜ਼ਮਾਂ ਦੀ ਲਾਪ੍ਰਵਾਹੀ ਅਤੇ ਮਿਲੀਭੁਗਤ ਦਾ ਪੂਰਾ ਖਦਸ਼ਾ ਹੈ। ਸੁਰੱਖਿਆ ਦੇ ਪੱਧਰ ‘ਤੇ ਕੈਸ਼ ਸੁਰੱਖਿਆ ਕੰਪਨੀ ਦੀ ਇਹ ਵੱਡੀ ਚੂਕ ਹੈ ਹੁਣ ਸਵਾਲ ਐ ਹੈ ਕਿ ਜੇਕਰ ਕਰੋੜਾਂ ਰੁਪਏ ਗੱਡੀ ਵਿੱਚ ਰੱਖੇ ਸੀ ਤਾਂ ਉਸਦੀ ਸੁਰੱਖਿਆ ਚ ਢਿੱਲ ਕਿਉ ਵਰਤੀ ਗਈ ਉਧਰ ਮੌਕੇ ਪੁਲਿਸ ਟੀਮ ਨਾਲ ਘਟਨਾ ਦਾ ਜਾਇਜਾ ਲੈਣ ਪੁੱਜੇ , A.D.C.P, ਸ਼ੂਭਮ ਅਗਰਵਾਲ, ਹੋਰਾਂ ਦਾ ਕਹਿਣਾ ਐ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਐ ,,,,,,

ਘਟਨਾ ਸਥਾਨ ਤੇ ਇਕ ਕੈਸ਼ ਲਿਜਾਣ ਵਾਲੀ ਗੱਡੀ ਦੇ ਸੁਰੱਖਿਆ ਮੁਲਾਜ਼ਮ ਨਾਲ ਗੱਲ ਬਾਤ ਕੀਤਾ ਤਾਂ ਨੇ ਜੋ ਕਿਹਾ ਉਹ ਵੀ ਸੁਣ ਲਓ,,,,, ਹੁਣ ਸਵਾਲ ਇਹ ਖੜੇ ਹੋ ਰਹੇ ਨੇ ਕਿ ਐਡੀ ਵੱਡੀ ਲੁੱਟ ਨੂੰ ਅੰਜ਼ਾਮ ਦੇਣਾ ਕੋਈ ਖਾਲਾ ਜੀ ਬਾੜਾ ਤਾਂ ਹੈ ਨੀ ਜਰੂਰ ਲੁਟੇਰਿਆਂ ਦੇ ਪਿੱਛੇ ਕਿਸੇ ਵੱਡੀ ਤਾਕਤ ਦਾ ਹੱਥ ਹੋ ਸਕਦਾ ਐ , ਅਜਿਹੇ ਚ ਦੇਖਣਾ ਹੋਵੇਗਾ ਕਿ ਪੁਲਿਸ ਕਦੋਂ ਤੱਕ ਇਨਾਂ ਲੁਟੇਰਿਆਂ ਨੂੰ ਕਾਬੂ ਕਰਦੀ ਐ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

ਵਿਆਹ ‘ਚ ਜਵਾਨ ਕੁੜੀ ਮੁੰਡੇ ਨਾਲ ਤੋੜ ਗਈ ਸਾਰੀਆਂ ਪਰੰਪਰਾਵਾਂ

htvteam

ਦੂਜਿਆਂ ਦੇ ਮਾਮਲੇ ‘ਚ ਦਖ਼ਲ ਅੰਦਾਜ਼ੀ ਕਰਨੀ ਤੁਹਾਨੂੰ ਐਵੇਂ ਮਹਿੰਗੀ ਪੈ ਸਕਦੀ

htvteam

ਮੀਂਹ ਨੂੰ ਲੈ ਕੇ ਪੰਜਾਬ ਦੇ ਵਿੱਚ ਹੋਇਆ ਅਲਰਟ ਜਾਰੀ

htvteam

Leave a Comment