Htv Punjabi
Punjab

ਵਿਧਾਇਕ ਕਾਕਾ ਰਾਜਿੰਦਰ ਸਿੰਘ ਸਮੇਤ 1911 ਕੇਸ ਪੌਜ਼ੇਟਿਵ, ਕੁੱਲ ਅੰਕੜਾ ਵੇਖ ਉੱਡ ਜਾਣਗੇ ਹੋਸ਼!

ਕਰੋਨਾ ਦੇ ਕਾਰਨ ਪੰਜਾਬ ‘ਚ ਦਿਨ ਪਰ ਦਿਨ ਕੇਸਾਂ ਦੀ ਸੰਖਿਆ ਵੱਧਦੀ ਜਾ ਰਹੀ ਹੈ, 19 ਮਾਰਚ ਨੂੰ ਸੂਬੇ ‘ਚ ਸ਼ੁਰੂ ਹੋਈਆਂ ਮੌੌਤਾਂ ਦਾ ਸਿਸਿਲਾ ਮੰਗਲਵਾਰ ਨੂੰ 76 ਮੌਤਾਂ ਦੇ ਨਾਲ ਅੰਕੜਾ ਵੱਧ ਕੇ 2015 ਹੋ ਗਿਆ ਹੈ। ਸਮਾਣਾ ਤੋਂ ਵਿਧਾਇਕ ਕਾਕਾ ਰਾਜਿੰਦਰ ਸਿੰਘ ਸਮੇਤ 1911 ਲੋਕਾਂ ਦੀ ਰਿਪੋਰਟ ਪੌਜ਼ੇਟਿਵ ਆਉਣ ਤੋਂ ਬਾਅਦ ਕੁੱਲ ਮਰੀਜ਼ਾਂ ਦਾ ਅੰਕੜਾ 69,769 ਹੋ ਗਿਆ ਹੈ। ਸੂਬੇ ‘ਚ ਮੌਤਾਂ ਦੀ ਦਰ 2.9% ਪਹੁੰਚ ਗਈ ਹੈ। ਐਕਟਿਵ ਮਰੀਜ਼ 17734 ਹਨ। 2307 ਮਰੀਜ਼ਾਂ ਨੂੰ ਮੰਗਲਵਾਰ ਨੂੰ ਛੁੱਟੀ ਦੇ ਦਿੱਤੀ ਗਈ ਹੈ।

ਲੁਧਿਆਣਾ ‘ਚ ਹੁਣ ਤੱਕ ਸਭ ਤੋਂ ਜਿਆਦਾ 523 ਲੋਕਾਂ ਦੀ ਮੌਤ ਹੋਈ ਹੈ। ਜਲੰਧਰ ‘ਚ 213, ਅੰਮਿ੍ਰਤਸਰ ‘ਚ 210 ਅਤੇ ਪਟਿਆਲਾ ‘ਚ 209 ਲੋਕਾਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਦੀ ਸੰਖਿਆ ‘ਚ ਇਹਨਾਂ 4 ਜ਼ਿਲਿ੍ਹਆਂ ਦਾ ਹਿੱਸਾ 57.32% ਬਣਦਾ ਹੈ। ਮੰਗਲਵਾਰ ਨੂੰ ਲੁਧਿਆਣਾ ‘ਚ ਸਭ ਤੋਂ ਜਿਆਦਾ 23, ਪਟਿਆਲਾ-8, ਅੰਮਿ੍ਰਤਸਰ-7,ਜਲੰਧਰ-6, ਮੋਹਾਲੀ,ਸੰਗਰੂਰ, ਮੋਗਾ, ਫਰੀਦਕੋਟ, ਮੁਕਤਸਰ, ਰੋਪੜ ‘ਚ 3-3, ਨਵਾਂ ਸ਼ਹਿਰ-2 , ਫਿਰੋਜ਼ਪੁਰ, ਹੁਸ਼ਿਆਰਪੁਰ, ਬਰਨਾਲਾ, ਤਰਨਤਾਰਨ ‘ਚ 1-1 ਮਰੀਜ਼ ਦੀ ਮੌਤ ਹੋਈ।
ਦੇਸ਼ ‘ਚ ਮੰਗਲਵਾਰ ਨੂੰ ਇਕ ਲੱਖ ਤੋਂ ਜ਼ਿਆਦਾ ਮਰੀਜ਼ ਮਿਲੇ। 1 ਦਿਨ ‘ਚ ਇਹ ਅੰਕੜਾ ਦੇਸ਼ ਹੀ ਨਹੀਂ ਦੁਨਿਆ ‘ਚ ਪਹਿਲੀ ਵਾਰ ਆਇਆ ਹੈ। ਹੁਣ ਦੇਸ਼ ‘ਚ 43,55,680 ਲੋਕ ਪ੍ਰਭਾਵਿਤ ਹੋ ਚੁੱਕੇ ਹਨ।

Related posts

26 ਦਿਨਾਂ ‘ਚ ਅੱਧੇ ਚਮਚੇ ਨਾਲ ਬਦਲੋ ਮੁੰਡੇ-ਕੁੜੀਆਂ ਦੀ ਲਾਈਫ

htvteam

ਆਹ ਬੰਦਿਆਂ ਨੇ ਚੁੱਕੀ ਹੋਈ ਸੀ ਪੂਰੀ ਅੱਤ, ਫਿਰ ਦਬੰਗ ਅਫ਼ਸਰ ਨੇ ਸਿਖਾਇਆ ਸਬਕ

htvteam

ਆਹ ਜਨਾ-ਨੀ ਨੇ ਡਰਾਏ ਹੋਏ ਸੀ ਮੁਹੱਲੇ ਦੇ ਲੋਕ

htvteam