Htv Punjabi
Uncategorized

ਵਿਨੇਸ਼ ਫੋਗਾਟ ਨੂੰ ਨਹੀਂ ਮਿਲੇਗਾ ਚਾਂਦੀ ਦਾ ਤਗਮਾ: ਕੋਰਟ ਨੇ ਅਪੀਲ ਕੀਤੀ ਖਾਰਜ

ਵਿਨੇਸ਼ ਫੋਗਾਟ ਨੂੰ ਪੈਰਿਸ ਓਲੰਪਿਕ ‘ਚ ਚਾਂਦੀ ਦਾ ਤਗਮਾ ਨਹੀਂ ਮਿਲੇਗਾ। ਕੋਰਟ ਆਫ ਆਰਬਿਟਰੇਸ਼ਨ ਫਾਰ ਸਪੋਰਟਸ (ਸੀਏਐਸ) ਨੇ ਬੁੱਧਵਾਰ, 14 ਅਗਸਤ ਨੂੰ ਉਸਦੀ ਅਪੀਲ ਨੂੰ ਰੱਦ ਕਰ ਦਿੱਤਾ। ਫੌਗਾਟ ਨੂੰ ਜ਼ਿਆਦਾ ਭਾਰ ਹੋਣ ਕਾਰਨ ਫਾਈਨਲ ਤੋਂ ਪਹਿਲਾਂ ਅਯੋਗ ਕਰਾਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਸ ਨੇ ਸੀ.ਏ.ਐਸ. ‘ਚ ਅਪੀਲ ਕੀਤੀ ਸੀ।

ਅਪੀਲ ‘ਤੇ ਫੈਸਲਾ 16 ਅਗਸਤ ਨੂੰ ਹੋਣਾ ਸੀ ਪਰ 14 ਅਗਸਤ ਨੂੰ ਹੀ ਉਸ ਦੀ ਅਪੀਲ ਰੱਦ ਕਰ ਦਿੱਤੀ ਗਈ ਸੀ। ਇਸ ਫੈਸਲੇ ਤੋਂ ਬਾਅਦ ਭਾਰਤੀ ਓਲੰਪਿਕ ਕਮੇਟੀ ਦੀ ਪ੍ਰਧਾਨ ਪੀ.ਟੀ.ਊਸ਼ਾ ਨੇ ਨਾਰਾਜ਼ਗੀ ਪ੍ਰਗਟਾਈ ਹੈ। ਉਸ ਨੇ ਕਿਹਾ ਕਿ ਉਹ ਯੂਨਾਈਟਿਡ ਵਰਲਡ ਰੈਸਲਿੰਗ (ਯੂ.ਡਬਲਿਊ.ਡਬਲਯੂ) ਅਤੇ ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈਓਸੀ) ਦੇ ਫੈਸਲੇ ਤੋਂ ਹੈਰਾਨ ਹੈ।

ਵਿਨੇਸ਼ ਨੇ 50 ਕਿਲੋਗ੍ਰਾਮ ਮਹਿਲਾ ਕੁਸ਼ਤੀ ਵਰਗ ਵਿੱਚ ਲਗਾਤਾਰ 3 ਮੈਚ ਜਿੱਤ ਕੇ ਫਾਈਨਲ ਵਿੱਚ ਥਾਂ ਬਣਾਈ ਸੀ। ਫਾਈਨਲ 8 ਅਗਸਤ ਨੂੰ ਹੋਣਾ ਸੀ ਪਰ ਮੈਚ ਤੋਂ ਪਹਿਲਾਂ ਓਲੰਪਿਕ ਕਮੇਟੀ ਨੇ ਵਿਨੇਸ਼ ਨੂੰ ਅਯੋਗ ਕਰਾਰ ਦੇ ਦਿੱਤਾ ਸੀ ਕਿਉਂਕਿ ਉਸ ਦਾ ਭਾਰ 50 ਕਿਲੋ ਤੋਂ 100 ਗ੍ਰਾਮ ਵੱਧ ਸੀ।

Related posts

ਲਾਹਨਤੀ ਬਾਬੇ ‘ਤੇ ਕੁੜੀ ਬਣਾ ਕੇ ਦੇਖੋ ਉਸ ਨਾਲ ਕੀਤਾ ਕਿਹੋ ਜਿਹਾ ਕੰਮ, ਸ਼ਾਬਾਸ਼ ਕੁੜੀਏ ਛੱਡੀਂ ਨਾ ਇਸ ਬਾਬੇ ਨੂੰ ਜੇ ਇਸ ਨੇ,…

Htv Punjabi

ਪ੍ਰਯਾਗਰਾਜ ਦੇ ਇਫਕੋ ਪਲਾਂਟ ‘ਚ ਅਮੋਨੀਆ ਗੈਸ ਲੀਕ ਹੋਣ ਕਾਰਨ ਦੋ ਕਰਮਚਾਰੀਆਂ ਦੀ ਮੌਤ

htvteam

ਪੰਜਾਬ ਦੇ ਇਸ ਪਿੰਡ ‘ਚ ਮੁੜ ਹੋਈ ਬੇਅਦਬੀ,, ਮੁਲਜ਼ਮ ਕਾਬੂ, ਵੇਖੋ ਤਸਵੀਰਾਂ

htvteam

Leave a Comment