Htv Punjabi
Punjab

ਵੱਡੀ ਖਬਰ; ਤਰਨਤਾਰਨ ‘ਚ ਭਾਰਤ-ਪਾਕਿ ਸਰਹੱਦ ‘ਤੇ ਬੀਐੱਸਐੱਫ ਨੇ 5 ਸ਼ੱਕੀ ਕੀਤੇ ਢੇਰ

ਪੰਜਾਬ ਦੇ ਤਰਨਤਾਰਨ ਵਿਖੇ ਬੀਐੱਸਐੱਫ ਵੱਲੋਂ ਪਾਕਿਸਤਾਨ ਸਰਹੱਦ ‘ਤੇ 5 ਘੁਸਪੈਠੀਆਂ ਨੂੰ ਮਾਰ ਮੁਕਾਇਆ। ਸ਼ੱਕ ਹਲਾਤਾਂ ‘ਚ ਬੀਐਸਐਫ ਜਾਵਾਨਾਂ ਵੱਲੋਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਹਨਾਂ ਵਲੋਂ ਫਾਈਰਿੰਗ ਕਰ ਦਿੱਤੀ ਗਈ। ਜਵਾਬੀ ਕਾਰਵਾਈ ‘ਚ ਭਾਰਤ ਦੇ ਜਵਾਨਾਂ ਨੇ ਉਹਨਾਂ ਘੁਸਪੈਠੀਆਂ ਨੂੰ ਮਾਰ ਮੁਕਾਇਆ, ਕਾਬਿਲੇਗੌਰ ਹੈ ਕਿ ਉਹਨਾਂ ਦੇ ਅੱਤਵਾਦੀ ਜਾਂ ਡਰੱਗ ਸਮਗਲਰ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ।


ਘਟਨਾ ਸਵੇਰਾ ਪੰਜ ਵਜੇ ਦੀ ਹੈ ਪੂਰੇ ਇਲਾਕੇ ਵਿਚ ਸਰਚ ਅਪਰੇਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ। ਪੰਜਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ, ਮੌਕੇ ‘ਤੇ ਇਕ ਰਾਈਫਲ ਤੇ ਇਕ ਬੈਗ ਵੀ ਬਰਾਮਦ ਕੀਤਾ ਗਿਆ ਹੈ। ਖੂਫੀਆ ਸੂਚਨਾ ਦੇ ਅਧਾਰ ‘ਤੇ ਬੀਐਸਐਫ ਦੀ 103 ਬਟਾਲੀਅਨ ਨੇ ਸ਼ੁੱਕਰਵਾਰ ਦੇਰ ਰਾਤ ਸਰਚ ਅਪਰੇਸ਼ਨ ਸ਼ੁਰੂ ਕੀਤਾ ਸੀ । ਬੀਐੱਸਐੱਫ ਦੇ ਸੀਨੀਅਰ ਅਫਸਰਾਂ ਨੇ ਦੱਸਿਆ ਹੈ ਕਿ ਜਵਾਨ ਗਸ਼ਤ ਕਰ ਰਹੇ ਸਨ, ਇਸ ਦੌਰਾਨ ਉਹਨਾਂ ਨੂੰ ਸਰਹੱਦ ‘ਤੇ ਕੁੱਝ ਸ਼ੱਕੀ ਹਰਕਤ  ਵੇਖਣ ਨੂੰ ਮਿਲੀ , ਜਿਸ ਤੋਂ ਬਾਅਦ ਕਰਵਾਈ ਨੂੰ ਅਮਲ ‘ਚ ਲਿਆਂਦਾ ਗਿਆ।

Related posts

ਆਹ ਤਸਕਰ ਬੰਦੇ ਦੇ ਜੁਗਾੜ ਨੇ ਪੁਸ਼ਪਾ ਫ਼ਿਲਮ ਕੀਤੀ ਫੇਲ੍ਹ ?

htvteam

ਮੁਲਾਜ਼ਮ ਗਏ ਸਨ ਚੋਰੀ ਦਾ ਪਤਾ ਕਰਨ, ਬਦਲੇ ‘ਚ ਪਹੁੰਚੇ ਹਸਪਤਾਲ

Htv Punjabi

ਸਾਲੀ ਦੇ ਮੁੰਡੇ ਦਾ ਮਾਸੀ ਦੇ ਘਰ ਜਾ ਹਿੱਲਿਆ ਦਿਮਾਗ

htvteam