Htv Punjabi
Punjab Video

ਸਕੀ ਚਾਚੀ ਨੇ ਮਸੂਮ ਬੱਚੀ ਨਾਲ ਕੀ ਕੀਤਾ

ਲੁਧਿਆਣਾ ਤੇ ਥਾਣਾ ਡਿਵੀਜ਼ਨ ਨੰਬਰ 3 ਦੇ ਅਧੀਨ ਆਉਂਦੇ ਇਲਾਕੇ ਵਿੱਚ ਇੱਕ ਕਰੀਬ 2 ਸਾਲ ਦੀ ਬੱਚੀ ਦੇ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ। ਬੱਚੀ ਨੂੰ ਘਰੋਂ ਲੈ ਜਾਣ ਦੀ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਹਨ ਅਤੇ ਇਸ ਵਾਰਦਾਤ ਨੂੰ ਅੰਜਾਮ ਕਿਸੇ ਹੋਰ ਵੱਲੋਂ ਨਹੀਂ ਬਲਕਿ ਬੱਚੀ ਦੀ ਹੀ ਸਗੀ ਚਾਚੀ ਵੱਲੋਂ ਦਿੱਤਾ ਗਿਆ ਹੈ। ਪੁਲਿਸ ਨੇ ਸੀਸੀਟੀਵੀ ਤਸਵੀਰਾਂ ਦੇ ਮਦਦ ਦੇ ਨਾਲ ਬੱਚੀ ਨੂੰ ਕੁਝ ਹੀ ਘੰਟਿਆਂ ਵਿੱਚ ਬਰਾਮਦ ਕਰਕੇ ਪਰਿਵਾਰਿਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਅੱਗੇ ਜਾਰੀ ਹੈ।
ਪੀੜਿਤ ਬੱਚੀ ਦੇ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਦੁਪਹਿਰ ਵੇਲੇ ਕਰੀਬ ਉਹਨਾਂ ਦੀ ਬੱਚੀ ਅਚਾਨਕ ਘਰੋਂ ਗਾਇਬ ਹੋ ਗਈ। ਜਿਸ ਤੋਂ ਬਾਅਦ ਉਹਨਾਂ ਨੇ ਕਾਫੀ ਭਾਲ ਕੀਤੀ ਮਗਰ ਜਦੋਂ ਬੱਚੀ ਨਹੀਂ ਮਿਲੀ ਤਾਂ ਉਹਨਾਂ ਨੇ ਸੀਸੀਟੀਵੀ ਫੁਟੇਜ ਚੈੱਕ ਕੀਤੀ ਤਾਂ ਪਤਾ ਲੱਗਿਆ ਕਿ ਬੱਚੀ ਨੂੰ ਕਰੋ ਉਸਦੀ ਚਾਚੀ ਹੀ ਐਕਟੀਵਾ ਤੇ ਲੈ ਕੇ ਗਈ ਹੈ ਜਿਸ ਤੋਂ ਬਾਅਦ ਉਨਾਂ ਨੇ ਉਹ ਸੀਸੀਟੀਵੀ ਪੁਲਿਸ ਨੂੰ ਦਿੱਤੀ ਤੇ ਪੁਲਿਸ ਨੇ ਸੀਸੀ ਟੀਵੀ ਦੀ ਮਦਦ ਨਾਲ ਕੁਝ ਹੀ ਘੰਟਿਆਂ ਵਿੱਚ ਬੱਚੇ ਨੂੰ ਸਹੀ ਸਲਾਮਤ ਬਰਾਮਦ ਕਰ ਲਿਆ ਹੈ। ਪੀੜਿਤ ਬੱਚੇ ਦੇ ਪਰਿਵਾਰਿਕ ਮੈਂਬਰ ਦੋਸ਼ੀ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕਰ ਰਹੇ ਹਨ।

ਉੱਥੇ ਹੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੂੰ ਬੱਚੀ ਗੁੰਮ ਹੋਣ ਦੀ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਵੱਲੋਂ ਹੀ ਸੀਸੀਟੀਵੀ ਫੁਟੇਜ ਮੁਹਈਆ ਕਰਾਈ ਗਈ ਹੈ ਜਿਸ ਦੇ ਅਧਾਰ ਤੇ ਬੱਚੀ ਨੂੰ ਕੁਝ ਹੀ ਘੰਟਿਆਂ ‘ਚ ਬਰਾਮਦ ਕਰ ਲਿਆ ਗਿਆ ਹੈ। ਉਹਨਾਂ ਨੇ ਕਿਹਾ ਕਿ ਬੱਚੀ ਨੂੰ ਉਸਦੀ ਚਾਚੇ ਹੀ ਲੈ ਕੇ ਗਈ ਸੀ ਅਤੇ ਉਨਾਂ ਵੱਲੋਂ ਹੁਣ ਮਾਮਲੇ ਦੇ ਅੱਗੇ ਜਾਂਚ ਕੀਤੀ ਜਾ ਰਹੀ ਹੈ ਅਤੇ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾ ਵੀ ਲੁਧਿਆਣੇ ਵਿੱਚ ਅਜਿਹੀਆਂ ਵਾਰਦਾਤਾਂ ਸਾਹਮਣੇ ਆ ਚੁੱਕੀਆਂ ਹਨ ਅਤੇ ਇੱਕ ਵਾਰਦਾਤ ਵਿੱਚ ਤਾਂ ਬੱਚੇ ਦੀ ਹੱਤਿਆ ਵੀ ਕਰ ਦਿੱਤੀ ਗਈ ਸੀ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਜਲੰਧਰ ਅਤੇ ਪਠਾਨਕੋਟ ਹਾਈਵੇ ‘ਤੇ ਇੱਕ ਦੇ ਬਾਅਦ ਇੱਕ 25 ਵਾਹਨ ਟਕਰਾਏ

Htv Punjabi

ਆਪ ਆਗੂਆਂ ਖਿਲਾਫ ਪੁਲਿਸ ਨੇ ਦਰਜ਼ ਕੀਤਾ ਮਾਮਲਾ, ਕਾਰਨ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ, ਭਲਾ ਇੰਝ ਕਿਵੇ ਹੋ ਸਕਦੈ?

Htv Punjabi

ਕੋਰੋਨਾ ਦੇ ਸਾਈਡ ਇਫੈਕਟ : ਜਿਨ੍ਹਾਂ ਨੂੰ ਬੀਮਾਰੀ ਨਹੀਂ ਵੀ ਹੋਈ ਉਹ ਵੀ ਪਹੁੰਚਣ ਲੱਗੇ ਹਸਪਤਾਲਾਂ ‘ਚ, ਵੱਡੀ ਡਾਕਟਰਨੀ ਨੇ ਕੀਤੇ ਵੱਡੇ ਖੁਲਾਸੇ

Htv Punjabi

Leave a Comment