Htv Punjabi
Punjab Video

ਸੁਮੇਧ ਸਿੰਘ ਸੈਣੀ ਨੂੰ ਲੈ ਕੇ ਅਦਾਲਤ ਦਾ ਵੱਡਾ ਫੈਸਲਾ

ਕੋਟਕਪੂਰਾ ਗੋਲੀਕਾਂਡ ਮਾਮਲੇ ਨਾਲ ਸੰਬੰਧਿਤ ਮੁਕੱਦਮਾ ਨੰਬਰ 192/2015 ਵਿਚ ਵਿਸੇਸ਼ ਜਾਂਚ ਟੀਮ ਵੱਲੋਂ ਕੁਝ ਸਮਾਂ ਪਹਿਲਾਂ ਸਪਲੀਮੈਂਟਰੀ ਚਲਾਨ ਦਾਖਲ ਕਰ ਨਾਮਜਦ ਦੋਸੀਆਂ ਖਿਲਾਫ ਆਈਪੀਸੀ ਦੀ ਧਾਰਾ 118 ਅਤੇ 119 ਦਾ ਵਾਧਾ ਕੀਤਾ ਗਿਆ ਸੀ ਜਿਸ ਵਿਚ ਅਦਾਲਤ ਵੱਲੋਂ ਸੁਮੇਧ ਸਿੰਘ ਸੈਣੀ ਦੀ ਜਮਾਨਤ ਅਰਜੀ ਨੂੰ ਮਨਜੂਰ ਕੀਤਾ ਗਿਆ ਸੀ। ਹੁਣ ਇਸ ਮਾਮਲੇ ਦੀ 2 ਦਸੰਬਰ ਨੂੰ ਸੁਣਵਾਈ ਹੋਣੀ ਸੀ ਇਸ ਲਈ ਸੁਣਵਾਈ ਤੋਂ ਇਕ ਦਿਨ ਪਹਿਲਾਂ ਇਸ ਮਾਮਲੇ ਵਿਚ ਨਾਮਜਦ ਸੁਮੇਧ ਸਿੰਘ ਸੈਣੀ ਸਾਬਕਾ ਡੀਜੀਪੀ ਨੇ ਫਰੀਦਕੋਟ ਅਦਾਲਤ ਵਿਚ ਪੇਸ਼ ਹੋ ਕੇ ਆਪਣੇ ਜਮਾਨਤੀ ਬੌਂਡ ਭਰੇ।ਇਸ ਦੀ ਜਾਣਕਾਰੀ ਦਿੰਦਿਆ ਸੁਮੇਧ ਸਿੰਘ ਸੈਣੀ ਦੇ ਵਕੀਲ ਗਗਨਦੀਪ ਸਿੰਘ ਨੇ ਦਿੱਤੀ

ਦੱਸ ਦਈਏ ਕਿ 14 ਅਕਤੂਬਰ 2015 ਨੂੰ ਫਰੀਦਕੋਟ ਦੇ ਪਿੰਡ ਬਰਗਾੜੀ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਸਨ। ਇਸ ਮੌਕੇ ਤੇ ਫਾਈਰਿੰਗ ਹੋਈ ਸੀ ਜਿਸ ‘ਚ 2 ਸ਼ਖ਼ਸਾਂ ਗੋਲੀਆਂ ਲੱਗੀਆਂ ਸਨ, ਪ੍ਰਦਰਸ਼ਨਕਾਰੀ ਗੁਰਜੀਤ ਸਿੰਘ ਪਿੰਡ ਸਰਾਵਾਂ ਅਤੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਨਿਆਮੀਵਾਲਾ ਦੇ ਕ੍ਰਿਸ਼ਨ ਭਗਵਾਨ ਸਿੰਘ ਦੀ ਮੌਤ ਹੋ ਗਈ ਸੀ। ਇਸ ਮਾਮਲੇ ਚ ਐਸਆਈਟੀ ਨੇ ਤਿੰਨ ਚਲਾਨ ਪੇਸ਼ ਕੀਤੇ ਹਨ।,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸ਼ਹਿਰ ਵਿੱਚ 89 ਬੰਦੇ ਇਕੱਠੇ ਹੋ ਕੇ ਕਰ ਰਹੇ ਸਨ ਆਹ ਕੰਮ, ਪੁਲਿਸ ਨੇ 45 ਔਰਤਾਂ ਤੇ 44 ਮਰਦਾਂ ਸਣੇ ਸਾਰੀਆਂ ਨੂੰ ਕਰ ਲਿਆ ਗ੍ਰਿਫਤਾਰ, ਰੋਂ ਵੀ ਨਾ ਦਿੱਤਾ ਚੱਜ ਨਾਲ 

Htv Punjabi

ਕੀ ਆਹ ਸ਼ਹਿਰ ‘ਚ ਲੁਟੇਰਿਆਂ ਦਾ ਰਾਜ ਹੈ ?

htvteam

ਨਸ਼ੇੜੀਆਂ ਦੀ ਤੋਬਾ ਕਰਵਾ ਦਿੰਦੀ ਹੈ ਵੈਦ ਦੀ ਬਣਾਈ ਅਦਰਕੀ ਤੀਲ੍ਹੀ

htvteam

Leave a Comment