Htv Punjabi
Punjab

ਸੁਮੇਧ ਸੈਣੀ ਨੂੰ ਹਾਈਕੋਰਟ ਵੱਲੋਂ ਵੱਡੀ ਰਾਹਤ

ਪੰਜਾਬ ਦੇ ਸਾਬਕਾ ਡੀਜਪੀ ਸੁਮੇਧ ਸੈਣੀ ਮਾਮਲੇ ‘ਚ ਪੰਜਾਬ ਹਰਿਆਣਾ ਹਾਈਕੋਰਟ ਵਲੋਂ ਸੈਣੀ ਨੂੰ ਇਕ ਵੱਡੀ ਰਾਹਤ ਦਿੰਦੇ ਹੋਏ ਸੈਣੀ ਨੂੰ ਸਰਵਿਸ ਦੌਰਾਨ ਸਾਰੇ ਮਾਮਲਿਆਂ ‘ਚ ਬਲੈਂਕੇਟ ਬੇਲ ਦੇ ਦਿੱਤੀ ਗਈ ਹੈ,, ਇਸ ਨਾਲ ਹੁਣ ਸਾਬਕਾ ਡੀਜੀਪੀ ਦਾ ਗ੍ਰਿਫਤਾਰੀ ਵਾਲਾ ਖਤਰਾ ਬਚ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਸੈਣੀ ਖਿਲਾਫ ਕਈ ਮਾਮਲੇ ਹਨ ਜਿਸ ‘ਚ ਸਾਬਕਾ ਡੀਜੀਪੀ ਨੂੰ ਗ੍ਰਿਫਤਾਰੀ ਦਾ ਡਰ ਬਣਿਆ ਸੀ।

ਕਬਿਲੇਗੋਰ ਹੈ ਕਿ ਸੁਪਰੀਮ ਕੋਰਟ ਤੋਂ ਮੁਲਤਾਨੀ ਕੇਸ ‘ਚ ਮਿਲੀ ਆਰਜ਼ੀ ਜ਼ਮਾਨਤ ਤੋਂ ਬਾਅਦ ਪੰਜਾਬ ਪੁਲਿਸ ਨੇ ਸੈਣੀ ਖਿਲਾਫ ਮੁੜ ਸ਼ਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਸੀ , ਅਤੇ 29 ਸਾਲ ਪੁਰਾਣੇ ਬਲਵੰਤ ਸਿੰਘ ਮੁਲਤਾਨੀ ਮਾਮਲੇ ‘ਚ ਸੈਣੀ ਨੂੰ ਤਲਬ ਕੀਤਾ ਸੀ,, ਸੈਣੀ ਨੂੰ ਨੋਟਿਸ ਜਾਰੀ ਕਰਕੇ ਅੱਜ ਮੋਹਾਲੀ ਦੇ ਥਾਣਾ ਮਟੌਰ ‘ਚ ਪੇਸ਼ ਹੋਣ ਲਈ ਕਿਹਾ ਗਿਆ ਸੀ । ਪਰ ਸੈਣੀ ਦਿੱਤੇ ਸਮੇਂ ਤੇ ਨਹੀਂ ਪਹੁੰਚੇ ,, ਤੇ ਸਿੱਟ ਦੇ ਅਧਿਕਾਰੀ ਵਾਪਿਸ ਚਲੇ ਗਏ,, ਕਾਬਿਲੇਗੌਰ ਹੈ ਕਿ ਸੈਣੀ ਨੂੰ ਖਤਰਾ ਸੀ ਕਿ ਉਨ੍ਹਾਂ ਦੀ ਕਿਸੇ ਵੇਲੇ ਵੀ ਗ੍ਰਿਫਤਾਰੀ ਹੋ ਸਕਦੀ ਹੈ , ਪਰ ਹੁਣ ਬਲੈਂਕੇਟ ਬੇਲ ਮਿਲਣ ਤੋਂ ਬਾਅਦ ਸੈਣੀ ਨੂੰ ਰਾਹਤ ਮਿਲੀ,,,ਜਾਪਦੀ ਹੈ…

Related posts

ਹਥਿਆਰਾਂ ਦੇ ਦਮ ਤੇ ਪਿਤਾ ਆਪਣੇ ਪੁੱਤ ਨੂੰ ਚੁੱਕਕੇ ਲੈ ਗਿਆ ਸੋਹਰੇ ਘਰੋਂ

htvteam

ਕਰਤਾਪੁਰ ਸਾਹਿਬ ਲਾਂਘਾ ਖੋਲ੍ਹੇ ਜਾਣ ਬਾਰੇ ਕੈਪਟਨ ਨੇ ਦਿੱਤਾ ਵੱਡਾ ਬਿਆਨ, ਸੁਣ ਕੇ ਸੰਗਤਾਂ ਪਈਆਂ ਭੰਬਲਭੂਸੇ ‘ਚ ?

Htv Punjabi

ਬੰਦੇ ਤੇ ਜਨਾਨੀਆਂ ਦੇ 35 ਰੋਗ ਇਕ ਚਮਚੇ ਨਾਲ ਛੂ-ਮੰਤਰ

htvteam