Htv Punjabi
Punjab Video

ਸੁੰਨੀ ਪਈ ਖੰਡਰ ਥਾਂ ਤੇ ਮੁੰਡੇ ਕਰ ਰਹੇ ਸੀ ਗੰਦਾ ਕੰਮ ! ਉੱਤੋਂ ਪਹੁੰਚੇ SSP

ਫਿਰੋਜ਼ਪੁਰ ਚ ਬਣਿਆ ਰਾਏ ਸਿੱਖ ਭਵਨ ਨਸ਼ੇੜੀਆਂ ਦਾ ਅੱਡਾ
ਅੰਦਰ ਬੈਠ ਕੇ ਨਸੇੜੀ ਕਰਦੇ ਨੇ ਨਸ਼ਾ
ਐਸਐਸਪੀ ਨੇ ਅਚਨਚੇਤ ਮਾਰਿਆ ਛਾਪਾ
ਐਸਐਸ ਪੀ ਨੂੰ ਵੇਖਦਿਆਂ ਹੀ ਨਸ਼ੇੜੀ ਭੱਜੇ
ਯੁੱਧ ਨਸ਼ਾ ਵਿਰੁੱਧ ਮੁਹਿੰਮ ਨੂੰ ਲੈ ਕੇ ਜ਼ਿਲਾ ਪੁਲਿਸ ਮੁਖੀ ਵਲੋਂ ਹੁਣ ਖੁਦ ਅਚਨਚੇਤ ਛਾਪੇਮਾਰੀ ਸ਼ੁਰੂ ਕੀਤੀ ਗਈ ਹੈ ਅੱਜ ਐਸਐਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਵੱਲੋਂ ਸਿਵਲ ਵਰਦੀ ਵਿੱਚ ਬਿਨਾਂ ਕਿਸੇ ਸਿਕਿਉਰਟੀ ਤੋਂ ਫਿਰੋਜ਼ਪੁਰ ਸ਼ਹਿਰ ਦੇ ਅੰਦਰ ਬਸਤੀ ਸ਼ੇਖਾਂ ਵਾਲੀ ਵਿਖੇ ਬਣੇ ਰਾਏ ਸਿੱਖ ਭਵਨ ਤੇ ਅਚਨਚੇਤ ਛਾਪੇਮਾਰੀ ਕੀਤੀ ਗਈ ਇਹ ਰਾਏ ਸਿੱਖ ਭਵਨ ਬਣਾਇਆ ਤਾਂ ਗਿਆ ਸੀ ਤਾਂ ਕਿ ਇੱਥੇ ਧਾਰਮਿਕ ਅਤੇ ਸਮਾਜਿਕ ਪ੍ਰੋਗਰਾਮ ਹੋ ਸਕਣ ਪਰ ਇਹ ਕਰੋੜਾਂ ਰੁਪਏ ਦੀ ਬਿਲਡਿੰਗ ਨਸ਼ੇੜੀਆਂ ਦਾ ਅੱਡਾ ਬਣ ਚੁੱਕਿਆ ਹੈ ਅਤੇ ਇਥੇ ਨਸ਼ੇੜੀ ਬੈਠ ਕੇ ਨਸ਼ਾ ਕਰਦੇ ਨੇ ਐਸਐਸਪੀ ਫਿਰੋਜ਼ਪੁਰ ਨੇ ਦੱਸਿਆ ਕਿ ਉਹਨਾਂ ਨੂੰ ਲੰਬੇ ਸਮੇਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਇਹ ਰਾਏ ਸਿੱਖ ਭਵਨ ਨਸ਼ੇੜੀਆਂ ਦਾ ਅੱਡਾ ਬਣਿਆ ਹੋਇਆ ਹੈ,,,,,,,,,

ਇਸ ਲਈ ਉਹ ਆਪ ਸਥਿਤੀ ਦਾ ਜਾਇਜ਼ਾ ਲੈਣ ਲਈ ਬਿਨਾਂ ਸਕਿਉਰਟੀ ਅਤੇ ਬਿਨਾਂ ਵਰਦੀ ਤੋਂ ਪਹੁੰਚੇ ਤਾਂ ਕਿ ਜਮੀਨੀ ਹਕੀਕਤ ਬਾਰੇ ਉਹ ਜਾਣ ਸਕਣ ਉਹਨਾਂ ਨੇ ਕਿਹਾ ਕਿ ਜਲਦ ਹੀ ਨਸ਼ਾ ਵੇਚਣ ਵਾਲਿਆਂ ਨੂੰ ਗਿਰਫਤਾਰ ਕਰਕੇ ਸਲਾਖਾਂ ਪਿੱਛੇ ਭੇਜਿਆ ਜਾਵੇਗਾ , ਅਤੇ ਜੋ ਨੌਜਵਾਨ ਇਸ ਨਸ਼ੇ ਦੀ ਦਲਦਲ ਵਿੱਚ ਫਸੇ ਨੇ ਉਹਨਾਂ ਨੂੰ ਮੁੱਖਧਾਰਾ ਵਿੱਚ ਲਿਆਣ ਲਈ ਪੁਲਿਸ ਹਰ ਪੱਖੋਂ ਪ੍ਰਿਆਸ ਕਰੇਗੀ ਉਹਨਾਂ ਨੇ ਪਰਿਵਾਰਾਂ ਨੂੰ ਵੀ ਅਪੀਲ ਕੀਤੀ ਕਿ ਜਿਨਾਂ ਦੇ ਬੱਚੇ ਨਸ਼ੇ ਦੀ ਇਸ ਦਲਦਲ ਵਿੱਚ ਫਸੇ ਨੇ ਉਹ ਉਹਨਾਂ ਪਾਸ ਆਣ ਤਾਂ ਕਿ ਨਸ਼ਾ ਕਰਨ ਵਾਲੇ ਨੌਜਵਾਨਾਂ ਦਾ ਸਹੀ ਤਰੀਕੇ ਇਲਾਜ ਕਰਵਾਇਆ ਜਾ ਸਕੇ ਅਤੇ ਉਹਨੂੰ ਤੰਦਰੁਸਤ ਜੀਵਨ ਦਿੱਤਾ ਜਾ ਸਕੇ ਉਹਨਾਂ ਨੇ ਕਿਹਾ ਕਿ ਨਸ਼ਾ ਵੇਚਣ ਵਾਲਿਆਂ ਨੂੰ ਕਿਸੇ ਕੀਮਤ ਤੇ ਨਹੀਂ ਬਖਸ਼ਿਆ ਜਾਵੇਗਾ ਇਸ ਲਈ ਉਹਨਾਂ ਨੇ ਅੱਜ ਖੁਦ ਅਚਨਚੇਤ ਛਾਪੇਮਾਰੀ ਸ਼ੁਰੂ ਕੀਤੀ ਹੈ ਤਾਂ ਕਿ ਜਮੀਨੀ ਹਕੀਕਤ ਦਾ ਪਤਾ ਚੱਲ ਸਕੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸੀਸੀਟੀਵੀ ਕੈਮਰਿਆਂ ‘ਚ ਕੈਦ ਹੋਈ ਅਜੀਬ ਸ਼ੈਅ, ਤੂਫ਼ਾਨ ਵਾਂਗੂੰ ਦੌੜਦੀ ਦੀ ਵੀਡੀਓ ਹੋਈ ਵਾਇਰਲ, ਦੇਖੋ ਲੋਕ ਕਿਉਂ ਡਰੇ ! 

Htv Punjabi

ਦੀਵਾਲੀ ਤੋਂ ਪਹਿਲਾਂ ਆਹ ਚੱਲ ਗਈ ਗੋਲੀ, ਪੁਲਿਸ ਨੂੰ ਪਈਆਂ ਭਾਜੜਾਂ ?

htvteam

ਹੁਣ ਕਪੂਰਥਲਾ ਹਸਪਤਾਲ ਦਾ ਅਕਸੀਜਨ ਯੂਨਿਟ ਹੋਇਆ ਬੰਦ

htvteam

Leave a Comment