ਪੈਟਰੋਲ ਪੰਪ ਤੇ ਕਈ ਨੌਜਵਾਨਾਂ ਵੱਲੋਂ ਪੈਟਰੋਲ ਦੇ ਕਰਿੰਦਿਆਂ ਦੇ ਨਾਲ ਮਾਰਕੁੱਟ
ਸਾਰੀ ਘਟਨਾ ਲੱਗੇ ਸੀਸੀਟੀਵੀ ਦੇ ਵਿੱਚ ਹੋਈ ਕੈਦ
ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਸ਼ੁਰੂ
ਮੌਕੇ ਤੇ ਚਾਰ ਪੈਟਰੋਲ ਪੰਪ ਦੇ ਮੁਲਾਜਮ ਸੀ ਮੌਜੂਦ ਜਿਨ੍ਹਾਂ ਨਾਲ ਗਬੀਰ ਰੂਪ ਦੇ ਨਾਲ ਕੁੱਟਮਾਰ ਕੀਤੀ ਗਹੀ ਜਿਸ ਵਿੱਚੋ ਇਕ ਮੁਲਾਜਮ ਹੌਸਪੀਟਲ ਦੇ ਵਿਚ ਜੇਰੇ ਇਲਾਜ ਹੈ,,,,,,,,
ਅੰਮ੍ਰਿਤਸਰ ਸ਼ਹਿਰ ਦੇ ਵਿੱਚ ਆਏ ਦਿਨ ਹੀ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਦੇਖਣ ਨੂੰ ਮਿਲਦੀਆਂ ਨੇ ਉੱਥੇ ਹੀ ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਕ੍ਰਿਸਟਲ ਚੌਂਕ ਨੇੜੇ ਪੈਂਦੇ ਹਰਸ਼ਾ ਪੈਟਰੋਲ ਪੰਪ ਦਾ ਹੈ ਜਿੱਥੇ ਕਿ ਬੀਤੀ ਦੇਰ ਰਾਤ ਛੇ ਤੋਂ ਸੱਤ ਨੌਜਵਾਨਾਂ ਨੇ ਪੈਟਰੋਲ ਪੰਪ ਦੇ ਕਰਿੰਦਿਆਂ ਦੇ ਨਾਲ ਕੀਤੀ ਗਈ ਮਾਰਕੁੱਟ ਜਿਸ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਨੌਜਵਾਨਾਂ ਦੇ ਵੱਲੋਂ ਪੈਟਰੋਲ ਪੰਪ ਤੇ ਮੌਜੂਦ ਚਾਰ ਮੁਲਾਜ਼ਮਾਂ ਦੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਹੀ ਉੱਥੇ ਹੀ ਪੈਟਰੋਲ ਪੰਪ ਦੇ ਮੈਨੇਜਰ ਨੇ ਦੱਸਿਆ ਕਿ ਇਹ ਘਟਨਾ ਦੇਰ ਰਾਤ 11 ਤੋਂ 12 ਵਜੇ ਦੇ ਵਿਚ ਦੀ ਹੈ ਦਸਿਆ ਕਿ ਲੁੱਟ ਤੋਹ ਬਾਅਦ ਹੀ ਅਸੀ ਪੁਲਿਸ ਨੂੰ ਸ਼ਿਕਾਇਤ ਕੀਤੀ ਅਤੇ ਪੁਲਿਸ ਮੌਕੇ ਤੇ ਪਹੁੰਚ ਕੇ ਪੁਲਿਸ ਨੇ ਜਾਂਚ ਪੜਤਾਲ ਵੀ ਸ਼ੁਰੂ ਕੀਤੀ ਉਹ ਨੇ ਵੀਡੀਓ ਜਿਹੜੀ ਬਣਾ ਲਈ ਅਤੇ ਅਸੀਂ ਪੁਲਿਸ ਤੋਂ ਹੁਣ ਮੰਗ ਕਰਦੇ ਆਾਂ ਕਿ ਜਲਦ ਤੋਂ ਜਲਦ ਲੁਟੇਰਿਆਂ ਨੂੰ ਫੜਿਆ ਜਾਵੇ ਅਤੇ ਇਨਸਾਫ ਦਿੱਤਾ ਜਾਵੇ।
ਉੱਥੇ ਹੀ ਸਿਵਿਲ ਲਾਈਨ ਪੁਲਿਸ ਸਟੇਸ਼ਨ ਦੇ ਐਸਐਚਓ ਨਹੀਂ ਦੱਸਿਆ ਕਿ ਨੌਜਵਾਨ ਲੁੱਟ ਦੀ ਨੀਅਤ ਦੇ ਨਾਲ ਪੈਟਰੋਲ ਪੰਪ ਵਿੱਚ ਨਹੀਂ ਆਏ ਸੀ, ਪਹਿਲੇ ਇੱਕ ਨੌਜਵਾਨ ਪੈਟਰੋਲ ਪੰਪ ਦੀ ਨੁੱਕਰ ਦੇ ਵਿੱਚ ਪਿਸ਼ਾਬ ਕਰ ਰਿਹਾ ਸੀ, ਅਤੇ ਉਸੀ ਦੌਰਾਨ ਪੈਟਰੋਲ ਪੰਪ ਤੇ ਇੱਕ ਕਰਿੰਦੇ ਦੇ ਵੱਲੋਂ ਉਸ ਦੀ ਵੀਡੀਓ ਬਣਾਈ ਗਈ ਸੀ ਅਤੇ ਉਸਨੂੰ ਮਨਾ ਕੀਤਾ ਗਿਆ ਸੀ, ਜਿਸ ਤੋਂ ਬਾਅਦ ਨੌਜਵਾਨ ਨੇ ਆਪਣੇ ਸਾਥੀ ਬੁਲਾ ਕੇ ਪੈਟਰੋਲ ਪੰਪ ਤੇ ਕਰਿੰਦਿਆਂ ਦੇ ਨਾਲ ਕੀਤੇ ਗਏ ਮਾਰ ਕੁੱਟ, ਪੁਲਿਸ ਦੇ ਵੱਲੋਂ ਹਰ ਇੱਕ ਐਂਗਲ ਤੋਂ ਜਾਂਚ ਕੀਤੀ ਜਾ ਰਹੀ, ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿੱਤਾ ਗਿਆ ਹੈ ਜਲਦ ਹੀ ਦੋਸ਼ੀਆਂ ਨੂੰ ਫੜ ਲਿੱਤਾ ਜਾਵੇਗਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
