Htv Punjabi
Punjab Video

ਸੰਦੀਪ ਥਾਪਰ ‘ਤੋਂ ਬਾਅਦ ਇਕ ਹੋਰ ਹਿੰਦੂ ਆਗੂ ‘ਤੇ ਹਮਲਾ, ਦੇਖੋ ਕਿਵੇਂ ਮੁੰਡਿਆਂ ਨੇ ਕਰਾਈ ਠਾਹ-ਠਾਹ

ਸ਼ਿਵ ਸੈਨਾ ਨੇਤਾ ਸੰਦੀਪ ਥਾਪਰ ਤੇ ਹਮਲੇ ਤੋਂ ਬਾਅਦ ਇੱਕ ਹੋਰ ਸੈਨਾ ਦੇ ਪ੍ਰਧਾਨ ਦੇ ਗੋਲੀ ਵੱਜਣ ਨਾਲ ਚਾਰੇ ਪਾਸੇ ਦਹਿਸ਼ਤ ਫੈਲ ਗਈ,,ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਕਾਨੂੰਨ ਵਿਵਸਥਾ ਵਿਗੜਦੀ ਹੋਈ ਦਿਖਾਈ ਦੇ ਰਹੀ ਹੈ ਆਏ ਦਿਨ ਹੀ ਗੋਲੀ ਚੱਲਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਤਾਜ਼ਾ ਮਾਮਲਾ ਅੰਮ੍ਰਿਤਸਰ ਦਾ ਹੈ ਜਿੱਥੇ ਕਿ ਰਾਸ਼ਟਰੀ ਭੰਗਵਾਂ ਸੈਨਾ ਦੇ ਵਾਈਸ ਪ੍ਰਧਾਨ ਪ੍ਰਵੀਨ ਕੁਮਾਰ ਨੂੰ ਦੇਰ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀ ਮਾਰ ਦਿੱਤੀ ਗਈ ਜਿਸ ਨਾਲ ਕਿ ਉਹ ਗੰਭੀਰ ਵਿੱਚ ਜਖਮੀ ਹੋ ਗਿਆ ਤੇ ਉਸਨੂੰ ਜਖਮੀ ਹਾਲਤ ਵਿੱਚ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖਲ ਕਰਵਾਇਆ ਇਸ ਦੌਰਾਨ ਰਾਸ਼ਟਰੀ ਭੰਗਵਾਂ ਸੈਨਾ ਦੇ ਰਾਸ਼ਟਰੀ ਪ੍ਰਧਾਨ ਪੰਕਜ ਦਵੇਸਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਸੇ ਪ੍ਰਸ਼ਾਸਨ ਸਾਡੀਆਂ ਸੁਰੱਖਿਆ ਵਾਪਸ ਲੈ ਕੇ ਸਾਨੂੰ ਕਹਿ ਰਿਹਾ ਕੋਈ ਵੀ ਭੜਕਾਊ ਬਿਆਨ ਨਾ ਦਵੋ ਦੂਜੇ ਪਾਸੇ ਸ਼ਰੇਆਮ ਸਾਡੇ ਨੇਤਾਵਾਂ ਦੇ ਉੱਪਰ ਗੋਲੀਆਂ ਚਲ ਰਹੀਆਂ ਹਨ ਉਹਨਾਂ ਕਿਹਾ ਕਿ ਫਿਲਹਾਲ ਸਾਡੀ ਜਥੇਬੰਦੀ ਚੁੱਪ ਹੈ ਅਤੇ ਅਸੀਂ ਸਾਰੀ ਜਾਂਚ ਪੁਲਿਸ ਦੇ ਉੱਪਰ ਪਾ ਰਹੇ ਹਾਂ ਕਿ ਪੁਲਿਸ ਇਸ ਮਾਮਲੇ ਚ ਇਨਕੁਇਰੀ ਕਰੇ ਅਤੇ ਜਲਦ ਆਰੋਪੀਆਂ ਨੂੰ ਗ੍ਰਫਤਾਰ ਕਰਕੇ ਸਲਾਖਾਂ ਪਿੱਛੇ ਭੇਜੇ,,,,,,,,

ਇਸ ਦੌਰਾਨ ਥਾਣਾ ਸਦਰ ਦੇ ਪੁਲਿਸ ਮੁਖੀ ਐਸਐਚ ਓ ਪਲਵਿੰਦਰ ਸਿੰਘ ਨੇ ਕਿਹਾ ਕਿ ਗੁਰਦੁਆਰਾ ਬੁਖਾਰੀ ਸਾਹਿਬ ਦੇ ਨਜ਼ਦੀਕ ਅਣਪਛਾਤੇ ਹਮਲਾਵਰਾਂ ਵੱਲੋਂ ਪ੍ਰਵੀਨ ਕੁਮਾਰ ਨਾਮਕ ਵਿਅਕਤੀ ਦੇ ਗੋਲੀ ਮਾਰੀ ਗਈ ਹੈ। ਫਿਲਹਾਲ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਜ਼ਖਮੀ ਨੌਜਵਾਨ ਇਲਾਜ ਅਧੀਨ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖਲ ਹੈ। ਪੁਲਿਸ ਦਾ ਕਹਿਣਾ ਹੈ ਜਖਮੀ ਨੌਜਵਾਨ ਦਾ ਕਿਸੇ ਹਿੰਦੂ ਸੰਗਠਨ ਨਾਲ ਸੰਬੰਧ ਹੈ ਜਾਂ ਨਹੀਂ ਇਸ ਬਾਰੇ ਪੁਲਿਸ ਨੂੰ ਹਜੇ ਜਾਣਕਾਰੀ ਨਹੀਂ ਹੈ।

ਮੈਂ ਕਿਹਾ ਕਿ ਪਿਛਲੇ 12 ਸਾਲਾਂ ਤੋਂ ਪ੍ਰਵੀਨ ਕੁਮਾਰ ਹਿੰਦੂ ਸੰਗਠਨਾਂ ਦੇ ਨਾਲ ਆਪਣੀਆਂ ਸੇਵਾਵਾਂ ਦੇ ਰਹੇ ਸਨ ਅਤੇ ਜੋ ਬੀਤੀ ਰਾਤ ਉਸਨੂੰ ਗੋਲੀ ਵੱਜੀ ਹੈ ਸਾਨੂੰ ਅਜਿਹਾ ਲੱਗਦਾ ਹੈ ਕਿ ਹਿੰਦੂ ਸੰਗਠਨ ਦੇ ਨਾਲ ਰਹਿਣ ਕਰਕੇ ਹੀ ਉਸਨੂੰ ਗੋਲੀ ਵੱਜੀ ਹੈ। ਹਜੇ ਤੱਕ ਪੁਲਿਸ ਪ੍ਰਸ਼ਾਸਨ ਵੀ ਕੋਈ ਕਾਰਵਾਈ ਨਹੀਂ ਕਰ ਰਿਹਾ ਇਸ ਦੇ ਨਾਲ ਹੀ ਉਹਨਾਂ ਨੇ ਇਨਸਾਫ ਦੀ ਗੁਹਾਰ ਲਗਾਈ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕਿਸਾਨ ਪਰਾਲੀ ਨਾਲ ਟਰਾਲੀਆਂ ਭਰਕੇ ਕਿੱਥੇ ਵੜ੍ਹ ਰਹੇ ਸੀ

htvteam

ਚੱਲਦੀ ਮੀਟਿੰਗ ‘ਚ ਢਾ’ਅ ਲਏ ਆਪ ਵਰਕਰ, ਦੇਖੋ ਸੀਨ

htvteam

ਪੁਲਿਸ ਦੀ ਵਰਦੀ ਪਾ ਆਹ ਦਖੋ ਕੀ ਕਰਤੂਤ ਕਰ ਗਏ ਚੋਰ !

htvteam

Leave a Comment