ਰਾਜ ਸਭਾ ‘ਚ ਅੱਜ ਜ਼ੋਰਦਾਰ ਹੰਗਾਮੇ ਤੋਂ ਬਾਅਦ ਖੇਤੀ ਬਿਲ ਵੀ ਪਾਸ ਹੋ ਗਿਆ ਹੈ। ਸੰਸਦ ‘ਚ ਬਿਲ ਨੂੰ ਲੈ ਕੇ ਵਿਰੋਧੀ ਦਲਾਂ ਨੇ ਜ਼ੋਰਦਾਰ ਹੰਗਾਮਾ ਕੀਤਾ। ਟੀ.ਐਸ.ਸੀ ਸੰਸਰ ਮੈਂਬਰ ਡੇਰੇਕ ਓਬਰਾਇਨ ਨੇ ਉੱਪ-ਚੇਅਰਮੈਨ ਦੇ ਸਾਹਮਣੇ ਰੂਲ ਬੁੱਕ ਫਾੜ ਦਿੱਤੀ।ਰਾਜ ਸਭਾ ਦੀ ਕਾਰਵਾਈ ਭਲਕੇ ੯ ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ।
ਸਦਨ ਦੀ ਕਾਰਵਾਈ ਜਾਰੀ ਰੱਖਣ ਦੇ ਲਈ ਮਾਰਸ਼ਲਾਂ ਨੂੰ ਬੁਲਾਉਣਾ ਪਿਆ। 10 ਮਿੰਟ ਸਦਨ ਦੀ ਕਾਰਵਾਈ ਰੋਕਣ ਤੋਂ ਬਾਅਦ ਮੁੜ ਵੋਟਿੰਗ ਦੀ ਪ੍ਰੀਕਿਰਿਆ ਨੂੰ ਸ਼ੁਰੂ ਕੀਤਾ ਗਿਆ ਅਤੇ ਅਵਾਜ਼ ਮਤ ਦੇ ਰਾਹੀ ਇਸ ਬਿਲ ਨੂੰ ਹੰਗਾਮੇ ‘ਚ ਪਾਸ ਕਰ ਦਿੱਤਾ ਗਿਆ।
ਖੇਤੀ ਮੰਤਰੀ ਨਰੇਂਦਰ ਤੋਮਰ ਨੇ ਸਦਨ ਦੇ ਕਿਹਾ ਕਿ ਇਹ ਬਿਲ ਇਤਿਹਾਸਕ ਹੈ ਇਸ ਨਾਲ ਕਿਸਾਨਾਂ ਦੀ ਜ਼ਿੰਦਗੀ ਬਦਲ ਜਾਵੇਗੀ। ਕਿਸਾਨ ਦੇਸ਼ ਭਰ ‘ਚ ਕਿਤੇ ਵੀ ਆਪਣਾ ਅਨਾਜ ਵੇਚ ਸਕਦੇ ਹਨ। ਉਨ੍ਹਾਂ ਨੇ ਕਿਹਾ ਕੇ ਬਿਲ ਦਾ ਸੰਬੰਧ ਐਮਸੀਪੀ ਨਾਲ ਨਹੀਂ ਹੈ[ਕਾਂਗਰਸ ਵਲੋਂ ਜ਼ੋਰਦਾਰ ਵਿਰੋਧ ਵੀ ਕੀਤਾ ਗਿਆ। ਕਾਂਗਰਸ ਸਾਂਸਦ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕੇ ਉਨ੍ਹਾਂ ਦੀ ਪਾਰਟੀ ਕਿਸਾਨਾਂ ਦੇ ਡੈੱਥ ਵਾਰੰਟ ‘ਤੇ ਸਾਈਨ ਨਹੀਂ ਕਰੇਗੀ। ਰਾਹੁਲ ਗਾਂਧੀ ਨੇ ਟਵੀਟ ਕਰ ਕੇ ਸਰਕਾਰ ‘ਤੇ ਨਿਸ਼ਾਨਾ ਸਾਧਿਆ।