ਡਾਕਟਰ ਦੀ ਲਾਪਰਵਾਹੀ ਕਾਰਨ ਮਹਿਲਾ ਦੀ ਮੌਤ
ਪਰਿਵਾਰ ਵਲੋਂ ਕੀਤਾ ਗਿਆ ਰੋਸ਼ ਪ੍ਰਦਸ਼ਨ
ਪਿੱਤੇ ਦਾ ਆਪ੍ਰੇਸ਼ਨ ਕਰਵਾਉਣ ਲੈਕੇ ਆਇਆ ਸੀ ਪਤੀ
ਕਪੂਰਥਲਾ ਦੇ ਇਕ( ਜੱਚਾਂ ਬੱਚਾ ) ਨਿਜੀ ਹਸਪਤਾਲ ਵਿੱਚ ਮਹਿਲਾ ਰਿਤੂ ਸੂਦ ਨਾਮੀਂ ਔਰਤ ਦੇ ਪਤੀ ਵਲੋਂ ਪਿੱਤੇ ਦਾ ਓਪਰੇਸ਼ਨ ਕਰਵਾਉਣ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ ।ਮ੍ਰਿਤਕ ਦੇ ਪਤੀ ਅਤੇ ਪਰਿਵਾਰਿਕ ਮੈਂਬਰਾਂ ਵੱਲੋਂ ਇਸ ਮੌਤ ਨੂੰ ਡਾਕਟਰ ਦੀ ਅਣਗਿਹਲੀ ਦੱਸਦਿਆ ਗ਼ਲਤ ਆਪ੍ਰੇਸ਼ਨ ਕਰਨ ਦੇ ਦੋਸ ਲਗਾਏ ਗਏ ਹਨ। ਪੀੜਤਾਂ ਵਲੋਂ ਅੱਜ ਜਲੰਧਰ ਕਪੂਰਥਲਾ ਰੋਡ ਤੇ ਹਸਪਤਾਲ ਦੇ ਬਾਹਰ ਧਰਨਾ ਲਗਾ ਕੇ ਡਾਕਟਰ ਖਿਲਾਫ਼ ਜਮ ਕੇ ਨਾਰੇਬਾਜੀ ਕੀਤੀ ਅਤੇ ਇਨਸਾਫ਼ ਦੀ ਮੰਗ ਕਰਦਿਆਂ ਡਾਕਟਰ ਦੇ ਖਿਲਾਫ ਮਾਮਲਾ ਦਰਜ ਕਾਰਨ ਦੀ ਮੰਗ ਕੀਤੀ ਹੈ,,,,,
ਮੌਕੇ ਤੇ ਪਹੁੰਚੇ ਪੀ.ਸੀ.ਆਰ ਟੀਮ ਅਤੇ ਥਾਣਾ ਸਿਟੀ ਦੇ ਐਸ ਐੱਚ ਓ ਨੇ ਪਹੁੰਚ ਕੇ ਹਸਪਤਾਲ ਸਟਾਫ ਨਾਲ ਗੱਲਬਾਤ ਕੀਤੀ ਅਤੇ ਪੀੜਿਤਾਂ ਨੂੰ ਇਨਸਾਫ ਦਾ ਭਰੋਸਾ ਦਿੱਤਾ ਅਤੇ ਧਰਨੇ ਨੂੰ ਸ਼ਾਂਤ ਕਰਵਾ ਦਿੱਤਾ,,,,,,ਇਸ ਸੰਬੰਧ ਵਿਚ ਜਦੋਂ ਹਸਪਤਾਲ ਦੇ ਡਾਕਟਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸੰਪਰਕ ਨਹੀਂ ਹੋ ਸਕਿਆ ।ਹਸਪਤਾਲ ਦੇ ਮੈਨੇਜਰ ਨੇ ਕਿਹਾ ਕਿ ਡਾਕਟਰ ਸਾਹਿਬ ਸ਼ਹਿਰ ਤੋਂ ਬਾਹਰ ਹਨ ਉਹ ਬਹੁਤ ਜਲਦੀ ਆਪਣਾਂ ਪੱਖ ਮੀਡੀਆ ਅੱਗੇ ਰੱਖਣਗੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
https://www.youtube.com/watch?v=IxWpZ5xamfo
