Htv Punjabi
Punjab Video

ਆਹ ਦੇਖਲੋ ਸ਼ਰਾਬ ਦੇ ਨਸ਼ੇ ‘ਚ ਟੁੰਨ ਹੋਏ ਡਰਾਇਵਰ ਨੇ ਨੌਜਵਾਨ ਨਾਲ ਕੀ ਕੀਤਾ

ਲੁਧਿਆਣਾ ਜ਼ਿਲ੍ਹੇ ਦੇ ਖੰਨਾ ਵਿੱਚ ਮੰਗਲਵਾਰ ਦੇਰ ਰਾਤ ਇੱਕ ਤੇਜ਼ ਰਫ਼ਤਾਰ ਮਹਿੰਦਰਾ ਪਿਕਅੱਪ ਗੱਡੀ ਨੇ ਇੱਕ ਬਾਈਕ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ ਬਾਈਕ ਸਵਾਰ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਬਾਈਕ ਨੂੰ ਟੱਕਰ ਮਾਰਨ ਮਗਰੋਂ ਪਿਕਅੱਪ ਵੀ ਪਲਟ ਗਈ ਤੇ ਡਰਾਈਵਰ ਨੂੰ ਵੀ ਸੱਟਾਂ ਲੱਗੀਆਂ। ਪਿਕਅੱਪ ‘ਚ ਸ਼ਰਾਬ ਦੀ ਬੋਤਲ ਮਿਲੀ, ਜਿਸ ਕਾਰਨ ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ ਤੇ ਇਸੇ ਕਾਰਨ ਇਹ ਹਾਦਸਾ ਵਾਪਰਿਆ।

ਦੂਜੇ ਪਾਸੇ ਹਾਦਸੇ ਵਿੱਚ ਮਰਨ ਵਾਲਾ ਸਾਹਿਲ (24) ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਸਾਹਿਲ ਪਰਿਵਾਰ ਦਾ ਇੱਕੋ ਇੱਕ ਸਹਾਰਾ ਸੀ। ਉਹ ਸੈਮਸੰਗ ਕੰਪਨੀ ‘ਚ ਬਤੌਰ ਪ੍ਰਮੋਟਰ ਕੰਮ ਕਰਦਾ ਸੀ। ਦੱਸਿਆ ਜਾ ਰਿਹਾ ਹੈ ਕਿ ਸਾਹਿਲ ਵਿਦੇਸ਼ ਜਾਣ ਦੀ ਤਿਆਰੀ ਕਰ ਰਿਹਾ ਸੀ। ਮੰਗਲਵਾਰ ਰਾਤ ਨੂੰ ਦੋਸਤਾਂ ਨਾਲ ਪਾਰਟੀ ‘ਤੇ ਗਿਆ ਸੀ। ਉਹ ਦੇਰ ਰਾਤ ਖੰਨਾ ਤੋਂ ਮੋਟਰ ਸਾਈਕਲ ਲੈ ਕੇ ਘਰ ਜਾ ਰਿਹਾ ਸੀ। ਰਸਤੇ ‘ਚ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ।

ਡਾਕਟਰ ਜੱਸਲ ਹੋਰਾਂ ਨੇ ਦੱਸਿਆ ਕਿ ਉਸ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ ਸੀ ਅਤੇ ਉੱਚ ਕੇਂਦਰ ਲਈ ਰੈਫਰ ਕਰ ਦਿੱਤਾ ਗਿਆ ਸੀ । ਪਰ ਬਾਅਦ ਵਿੱਚ ਉਸਦੀ ਮੌਤ ਹੋ ਗਈ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮੁੰਡੇ ਦਾ ਪੁਲਿਸੀਆਂ ਨਾਲ ਪੈ ਗਿਆ ਪੇਚਾ

htvteam

ਦੇਖੋ ਕਿਵੇਂ ਘਰਵਾਲੀ ਦੇ ਸਾਹਮਣੇ ਘਰਵਾਲੇ ਦੀ ਹੋਈ ਦਰਦਨਾਕ ਮੌਤ

htvteam

ਖਹਿਰਾ ਦੇ ਜੇਲ੍ਹ ਦੇ ਕੀਤੇ ਖੁਲਾਸੇ ਸੁਣ CM ਸਾਬ੍ਹ ਦੇ ਉੱਡੇ ਹੋਸ਼ ?

htvteam

Leave a Comment