Htv Punjabi
Punjab Video

ਆਹ ਪਿੰਡ ‘ਚ ਕਿਵੇਂ ਦਾ ਚੁਣਿਆ ਸਰਪੰਚ

ਪੰਜਾਬ ਭਰ ਦੇ ਵਿੱਚ ਪਿੰਡਾਂ ਦਾ ਵਿਕਾਸ ਤਾਂ ਹੀ ਸੰਭਵ ਹੋ ਸਕਦਾ ਜੇਕਰ ਉਸ ਪਿੰਡ ਦੀ ਪੰਚਾਇਤ ਪੜ੍ਹੀ ਲਿਖੀ ਚੁਣੀ ਜਾਵੇ। ਇਸ ਤਰ੍ਹਾਂ ਹੀ ਕਰ ਵਿਖਾਇਆ ਨਾਭਾ ਬਲਾਕ ਦੇ ਪਿੰਡ ਸੰਗਤਪੂਰਾ ਭੌਂਕੀ ਦੇ ਵਿੱਚ ਸਰਬ ਸੰਮਤੀ ਦੇ ਨਾਲ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਪਿੰਡ ਦੀ ਪੰਚਾਇਤ ਚੁਣੀ ਗਈ। ਪਿੰਡ ਦੇ ਸਰਪੰਚ ਜੀਤ ਸਿੰਘ ਬੀਏ ਪਾਸ ਹਨ ਅਤੇ ਪੜੇ ਲਿਖੇ ਅਤੇ ਸੂਝਵਾਨ ਹਨ। ਸਾਰੇ ਪਿੰਡ ਵੱਲੋਂ ਸਹਿਮਤੀ ਪ੍ਰਗਟਾਉਂਦੇਆ ਇਹ ਕਦਮ ਚੁੱਕਿਆ ਗਿਆ ਹੈ। ਨਾਭਾ ਹਲਕੇ ਵਿੱਚ ਇਹ ਪਹਿਲੀ ਪੰਚਾਇਤ ਹੈ ਜੋ ਸਰਬ ਸੰਮਤੀ ਦੇ ਨਾਲ ਚੁਣੀ ਗਈ ਹੈ। ਪਿੰਡ ਦੇ ਸਰਪੰਚ ਅਤੇ ਪੰਜ ਮੈਂਬਰਾਂ ਨੂੰ ਸਰਬ ਸੰਮਤੀ ਨਾਲ ਚੁਣਿਆ ਗਿਆ ਹੈ। ਇਸ ਮੌਕੇ ਤੇ ਪਿੰਡ ਵਾਸੀਆਂ ਨੇ ਸਰਪੰਚ ਦੇ ਜਿੱਥੇ ਹਾਰ ਪਾ ਕੇ ਤੇ ਲੱਡੂਆਂ ਦੇ ਨਾਲ ਮੂੰਹ ਮਿੱਠਾ ਕਰਾਇਆ ਉੱਥੇ ਹੀ ਉਨਾ ਕਿਹਾ ਕਿ ਸਾਡਾ ਪਿੰਡ ਇੱਕਜੁੱਟ ਹੈ ਜੇਕਰ ਇੱਕਜੁੱਟ ਪਿੰਡ ਹੋਵੇਗਾ ਤਾਂ ਹੀ ਵਿਕਾਸ ਸੰਭਵ ਹੋਏਗਾ।

ਇਸ ਮੌਕੇ ਤੇ ਸਰਬ ਸੰਮਤੀ ਦੇ ਨਾਲ ਚੁਣੇ ਗਏ ਪਿੰਡ ਦੇ ਸਰਪੰਚ ਜੀਤ ਸਿੰਘ ਨੇ ਕਿਹਾ ਕਿ ਪਿੰਡ ਦੇ ਸਾਰੇ ਹੀ ਲੋਕਾਂ ਵੱਲੋਂ ਧੜੇਬੰਦੇ ਤੋਂ ਉੱਪਰ ਉੱਠ ਕੇ ਮੈਨੂੰ ਸਰਪੰਚ ਚੁਣਿਆ ਹੋਇਆ ਮੈਂ ਇਹਨਾਂ ਦਾ ਧੰਨਵਾਦ ਕਰਦਾ ਹਾਂ।

ਇਸ ਮੌਕੇ ਤੇ ਪੰਚਾਇਤ ਮੈਂਬਰਾਂ ਨੇ ਕਿਹਾ ਕਿ ਸਾਡੇ ਪਿੰਡ ਵੱਲੋਂ ਸਰਬ ਸੰਮਤੀ ਪ੍ਰਗਟਾਈ ਗਈ ਹੈ ਜਿਸ ਕਰਕੇ ਅੱਜ ਪਿੰਡ ਦਾ ਸਰਪੰਚ ਅਤੇ ਪੰਚ ਚੁਣੇ ਗਏ ਹਨ। ਅਸੀਂ ਬਹੁਤ ਖੁਸ਼ ਹਾਂ ਕਿ ਸਾਡਾ ਸਾਰੇ ਹੀ ਪਿੰਡ ਇੱਕਜੁੱਟ ਹੈ ਅਤੇ ਇਸ ਦੇ ਨਾਲ ਹੁਣ ਪਿੰਡ ਦਾ ਵਿਕਾਸ ਹੋਵੇਗਾ।

ਖੈਰ ਸੀਐਮ ਭਗਵਾਨ ਤੋਂ ਮਾਨ ਦੇ ਇੱਕ ਬਿਆਨ ਤੋਂ ਬਾਅਦ ਹੁਣ ਵੱਖ-ਵੱਖ ਪਿੰਡਾਂ ਦੇ ਵਿੱਚ ਸਰਬ ਸੰਮਤੀਨਾ ਪੰਚਾਇਤ ਦੇ ਚੁਣਨ ਦੀ ਲਹਿਰ ਉੱਠ ਗਈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸਰਕਾਰ ਦਾ ਵੱਡਾ ਝਟਕਾ ! ਨਹੀਂ ਮਿਲੇਗਾ ਪੈਟਰੋਲ ਤੇ ਡੀਜ਼ਲ ?

htvteam

ਪੇਕ ਐਡਮਿਸ਼ਨ ਸਕੀਮ : 6 ਨਾਬਾਲਿਗਾਂ ਨੂੰ 1 ਮਹੀਨੇ ਤੱਕ ਸਮਾਜਸੇਵਾ ਦੀ ਸਜ਼ਾ

Htv Punjabi

ਗਲੀ ਚ ਜਨਾਨੀਆਂ ਹੋਈਆਂ ਜੁੰਡਮ ਜੁੰਡੀ

htvteam

Leave a Comment