Htv Punjabi
crime news Punjab

ਪੇਕ ਐਡਮਿਸ਼ਨ ਸਕੀਮ : 6 ਨਾਬਾਲਿਗਾਂ ਨੂੰ 1 ਮਹੀਨੇ ਤੱਕ ਸਮਾਜਸੇਵਾ ਦੀ ਸਜ਼ਾ

ਚੰਡੀਗੜ੍ਹ : 10 ਸਾਲ ਪੁਰਾਣੇ ਪੰਜਾਬ ਇੰਜਨੀਅਰਿੰਗ ਕਾਲਜ ਐਡਮਿਸ਼ਨ ਸਕੈਮ ਵਿੱਚ ਸੀਬੀਆਈ ਦੀ ਸਪੈਸ਼ਲ ਕੋਰਟ ਨੇ 6 ਨਾਬਾਲਿਗਾਂ ਨੂੰ ਇੱਕ ਮਹੀਨੇ ਤੱਕ ਆਪਣੇ ਆਪਣੇ ਇਲਾਕੇ ਵਿੱਚ ਸਮਾਜਸੇਵਾ ਕਰਨ ਦੇ ਹੁਕਮ ਦਿੱਤੇ ਹਨ l ਇਸ ਤੋਂ ਪਹਿਲਾਂ ਉਨ੍ਹਾਂ ਨੂੰ ਜੁਆਈਨਲ ਕੋਰਟ ਨੇ 3 ਸਾਲ ਦੀ ਸਜ਼ਾ ਸੁਣਾਈ ਸੀ l ਇਸ ਨੂੰ ਉਨ੍ਹਾਂ ਨੇ ਅੱਗੇ ਚੈਲੇਂਜ ਕੀਤਾ ਸੀ l ਹੁਣ ਸਪੈਸ਼ਲ ਕੋਰਟ ਨੇ ਉਨ੍ਹਾਂ ਦੀ ਤਿੰਨ ਸਾਲ ਦੀ ਸਜ਼ਾ ਨੂੰ ਘਟਾ ਕੇ ਇੱਕ ਸਾਲ ਕਰ ਦਿੱਤਾ ਹੈ ਪਜ ਸ਼ਰਤ ਇਹ ਰੱਖੀ ਹੈ ਕਿ ਉਨ੍ਹਾਂ ਨੂੰ ਇੱਕ ਮਹੀਨੇ ਤੱਕ ਰੋਜ਼ ਆਪਣੇ ਆਪਣੇ ਏਰੀਆ ਵਿੱਚ ਸਮਾਜਸੇਵਾ ਕਰਨੀ ਹੋਵੇਗੀ l ਆਪਣੇ ਫੈਸਲੇ ਵਿੱਚ ਜੱਜ ਨੇ ਲਿਖਿਆ ਕਿ ਮਹਾਮਤਾ ਗਾਂਧੀ ਨੇ ਕਿਹਾ ਸੀ ਕਿ ਹੇਟ ਦਾ ਕ੍ਰਾਈਮ, ਨਾਟ ਦਾ ਕ੍ਰੀਮਿਨਲ.ਪਹਿਲੇ ਦੋਸ਼ੀ ਨੂੰ ਜ਼ਿਲ੍ਹਾ ਬਾਲ ਕਲਿਆਣ ਪਰਿਸ਼ਦ ਪੰਚਕੂਲਾ ਵਿੱਚ ਸਵੇਰੇ 9 ਤੋਂ ਦੁਪਹਿਰ 12 ਵਜੇ ਤੱਕ ਡਿਊਟੀ ਦੇਣੀ ਪਵੇਗੀ l ਦੂਜੇ ਨੂੰ ਗਵਰਮੈਂਟ ਇੰਸਟੀਚਿਊਟ ਫਾਰ ਬਲਾਈਂਡ ਜਮਾਲਪੁਰ ਅਵਾਨਾ ਲੁਧਿਆਣਾ ਵਿੱਚ ਦੁਪਹਿਰ 2 ਤੋਂ ਸ਼ਾਮ 5 ਵਜੇ ਤੱਕ, ਤੀਜੇ ਨੂੰ ਸਿਵਿਲ ਹਸਪਤਾਲ ਹਿਸਾਰ ਵਿੱਚ, ਚੌਥੇ ਨੂੰ ਕੁਰੁਕਸ਼ੇਤਰ ਵਿੱਚ ਦੁਪਹਿਰ 2 ਤੋਂ 5 ਵਜੇ ਤੱਕ, ਪੰਜਵਂ ਨੂੰ ਬੇਂਗਵੁਰੂ ਵਿੱਚ ਸਵੇਰੇ 9 ਤੋਂ ਦੁਪਹਿਰ 12 ਵਜੇ ਅਤੇ ਛੇਵੇਂ ਨੂੰ ਬਾਲ ਸਦਨ ਐਸੋਸੀਏਸ਼ਨ, ਸੈਕਟਰ 12 ਏ ਪੰਚਕੂਲਾ ਵਿੱਚ ਸਵਰੇ 9 ਤੋਂ ਦੁਪਹਿਰ 12 ਵਜੇ ਕਰਨੀ ਹੋਵੇਗੀ l

Related posts

ਮਾਂ 3200 ਨਸ਼ੀਲੀ ਗੋਲੀਆਂ ਸਮੇਤ ਕਾਬੂ, ਮੁੰਡਾ ਜੇਲ ਵਿੱਚ, ਸੱਸ ਅਤੇ ਪਤੀ ਜ਼ਮਾਨਤ ‘ਤੇ

Htv Punjabi

ਦੇਖੋ ਕਿਵੇਂ 10 ਬੂੰਦਾਂ 35 ਬਿਮਾਰੀਆਂ ‘ਚ ਕਰਦੀਆਂ ਨੇ ਕਮਾਲ

htvteam

ਗੋਲਡ ਕੰਪਨੀ ਵਿੱਚ ਲੁੱਟ, 30 ਕਿਲੋ ਸੋਨਾ ਅਤੇ ਸਾਢੇ 3 ਲੱਖ ਨਗਦੀ ਲੈ ਗਏ 4 ਹਥਿਆਰਬੰਦ ਬਦਮਾਸ਼

Htv Punjabi

Leave a Comment