Htv Punjabi
Crime Punjab Video

ਆਹ ਪਿੰਡ ਚ 1-1 ਕਰਕੇ ਮੁੰਡੇ ਤੁਰਨ ਲੱਗੇ ਜਹਾਨੋਂ! ਵਜ੍ਹਾ ਹੈਰਾਨ ਕਰਨ ਵਾਲੀ

ਕਪੂਰਥਲਾ ਦੇ ਪਿੰਡ ਰਾਏਪੁਰ ਅਰਾਈਆਂ ਵਿੱਚ ਸੋਗ ਦੀ ਲਹਿਰ
ਇੱਕੋ ਦਿਨ ਨਸ਼ੇ ਦੀ ਓਵਰਡੋਜ ਨਾਲ ਦੋ ਨੌਜਵਾਨਾਂ ਦੀ ਮੌਤ
ਪਰਿਵਾਰਾਂ ਦਾ ਰੋ ਰੋ ਬੁਰਾ ਹਾਲ
ਕਪੂਰਥਲਾ ਦੇ ਥਾਣਾ ਢਿਲਵਾਂ ਦੇ ਪਿੰਡ ਰਾਏਪੁਰ ਅਰਾਈਆਂ ਵਿੱਚ ਨਸ਼ੇ ਦੀ ਓਵਰਡੋਜ ਕਾਰਨ ਦੋ ਨੌਜਵਾਨਾ ਦੀ ਮੌਤ ਹੋ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆ ਦਰਸ਼ਨ ਸਿੰਘ ਪੁਤਰ ਫੋਜਾ ਸਿੰਘ ਨੇ ਦੱਸਿਆ ਕਿ ਬਲਬੀਰ ਸਿੰਘ ਬਿੱਲਾ (35) ਪੁਤਰ ਸਤਪਾਲ ਸਿੰਘ ਨਸ਼ੇ ਕਰਨ ਦਾ ਆਦੀ ਸੀ ਉਸਦੇ ਮਾ- ਪਿਉ ਤੇ ਭਰਾ ਦੀ ਪਹਿਲਾ ਹੀ ਮੋਤ ਹੋ ਚੁੱਕੀ ਹੈ ਤੇ ਇਸਦੀ ਭੈਣ ਵਿਆਹੀ ਸਹੁਰੇ ਪਰਿਵਾਰ ਚ ਰਹਿਦੀ ਹੈ ਜਿਸ ਕਾਰਨ ਉਹ ਘਰ ਵਿੱਚ ਇਕੱਲਾ ਰਹਿੰਦਾ ਸੀ ਅੱਜ ਸਵੇਰੇ 8:30 ਵਜੇ ਜਦੋਂ ਇਸ ਦਾ ਸਾਥੀ ਉਸ ਨੂੰ ਕੰਮ ਤੇ ਨਾਲ ਲੈ ਕੇ ਜਾਣ ਲਈ ਆਇਆ ਤਾਂ ਇਸ ਨੇ ਦਰਵਾਜ਼ਾ ਨਹੀਂ ਖੋਲਿਆ, ਤਾਂ ਇਸ ਦੇ ਦੋਸਤ ਨੇ ਕੰਧ ਟੱਪ ਕੇ ਅੰਦਰ ਵੇਖਿਆ ਤਾਂ ਇਸ ਦੀ ਲਾਸ਼ ਰਸੋਈ ਵਿੱਚ ਪਈ ਸੀ ਅਤੇ ਨੇੜੇ ਹੀ ਸਰਿੰਜਾਂ ਅਤੇ ਕੁਝ ਪੁੜੀਆਂ ਪਈਆਂ ਹੋਈਆਂ ਸਨ ਇਸੇ ਤਰਾਂ ਘਟਨਾ ਤੋ ਕੁਝ ਘੰਟੇ ਬਾਅਦ ਹੀ ਇਕ ਹੋਰ ਨੋਜਵਾਨ ਨਸ਼ੇ ਦੀ ਭੇਂਟ ਚੜ ਗਿਆ ਹੈ।

ਜਾਣਕਾਰੀ ਦਿੰਦਿਆ ਪਿੰਡ ਦੇ ਮੁਹਤਬਰ ਸਟੀਫਨ ਕਾਲਾ ਨੇ ਦੱਸਿਆ ਕਿ ਸ਼ੈਲੀ ਪੁੱਤਰ ਹੰਸ ਰਾਜ ਪਿੰਡ ਦੇ ਟਿੱਬੀ ਪੀਰ ਵਾਲੇ ਪਾਸੇ ਟੀਕਾ ਲਾਕੇ ਬੇਹੋਸ਼ ਪਿਆ ਮਿਲਿਆ ਸੀ ਜਿਸਨੂੰ ਚੁੱਕ ਕੇ ਹਸਪਤਾਲ ਲਿਜਾਇਆ ਗਿਆ ਜਿਥੇ ਡਿਊਟੀ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਇਸ ਮਾਮਲੇ ਤੋਂ ਬਾਅਦ ਪਿੰਡ ਵਾਸੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਲੋਕਾਂ ਨੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਨਾਰਾਜ਼ਗੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਇਲਾਕੇ ਵਿੱਚ ਚਿੱਟੇ ਦੀ ਵਿਕਰੀ ਬੇਰੋਕ-ਟੋਕ ਚੱਲ ਰਹੀ ਹੈ, ਜਿਸ ਕਾਰਨ ਨੌਜਵਾਨ ਪੀੜ੍ਹੀ ਬਰਬਾਦ ਹੋ ਰਹੀ ਹੈ।ਪਿੰਡ ਦੇ ਵਸਨੀਕਾਂ ਨੇ ਮੰਗ ਕੀਤੀ ਹੈ ਕਿ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਇਲਾਕੇ ਵਿੱਚ ਚੱਲ ਰਹੇ ਨਸ਼ੇ ਦੇ ਗੋਰਖਧੰਦੇ ਨੂੰ ਤੁਰੰਤ ਬੰਦ ਕੀਤਾ ਜਾਵੇ। ।ਇਸ ਦੋਰਾਨ ਥਾਣਾ ਢਿਲਵਾਂ ਮੁਖੀ ਦਲਵਿੰਦਰਬੀਰ ਸਿੰਘ ਨੇ ਜਾਂਚ ਦੌਰਾਨ ਇਕ ਨੌਜਵਾਨ ਨੂੰ ਕਾਬੂ ਕਰ ਲਿਆ ਹੈ ਜੋ ਨਸਾ ਵੇਚਣ ਦਾ ਨਜਾਇਜ਼ ਕਾਰੋਬਾਰ ਕਰਦਾ ਸੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦਵਾਈ ਲੈਣ ਗਏ ਮੁੰਡੇ ਨਾਲ ਆਹ ਕੀ ਹੋਇਆ ?

htvteam

ਇਹ ਹੈ ਉਹ ਅਸਲ ਕਾਰਨ ਜਿਸ ਕਰਕੇ ਪੰਜਾਬੀਆਂ ਨੂੰ ਬਿਜਲੀ ਮਹਿੰਗੀ ਮਿਲ ਰਹੀ ਐ

Htv Punjabi

ਐਵੇਂ ਕੱਦੂ ਕਰੋ ਇਸਤੇਮਾਲ ਗੈਸ ਤੇਜ਼ਾਬ ਦਾ ਹੋਏਗਾ ਨਾਸ਼

htvteam

Leave a Comment