ਆਹ ਪਿੰਡ ਦੇ ਵਿੱਚ ਲੱਗੇ ਪੋਲਿੰਗ ਬੂਥ ਤੇ ਅਧਿਕਾਰੀ ਵੇਲੇ ਬੈਠ ਕੇ ਸਿਰਫ ਮੱਖੀਆਂ ਹੀ ਮਾਰ ਰਹੇ ਨੇ,, ਕਿਉਂਕਿ ਇੱਥੇ ਪਿੰਡ ਦਾ ਇੱਕ ਵੀ ਬੰਦਾ ਵੋਟ ਪਾਉਣ ਨਹੀਂ ਆਇਆ,, ਤਸਵੀਰਾਂ ਤੁਸੀਂ ਵੀ ਦੇਖ ਸਕਦੇ ਹੋ ਕਿ ਬੋਥ ਲੱਗਿਆ ਹੋਇਆ ਤੇ ਡਿਊਟੀ ਤੇ ਤੈਨਾਤ ਮੁਲਾਜ਼ਮ ਅੱਖਾਂ ਵਿਛਾ ਕੇ ਵੋਟਰਾਂ ਦਾ ਇੰਤਜ਼ਾਰ ਕਰ ਰਹੇ ਨੇ,,,ਪਰ ਪਿੰਡ ਵਾਸੀਆਂ ਨੇ ਬੂਥ ਦੇ ਬਾਹਰ ਆਪਣਾ ਚੋਣਾਂ ਦਾ ਬਾਈਕਾਟ ਦਾ ਬੇਨਰ ਲਗਾਇਆ ਹੋਇਆ,, ਤੇ ਜੇਕਰ ਕੋਈ ਵੋਟ ਪਾਉਣ ਆਉਂਦਾ ਵੀ ਆ ਉਸ ਨੂੰ ਤੇ ਰੰਗ ਵਾਪਸ ਮੋੜ ਦਿੰਦੇ ਨੇ,,,ਜੀ ਹਾਂ ਬੀਤੇ ਦੋ ਸਾਲ ਤੋਂ ਪਿੰਡ ਮੁਸ਼ਕਾਬਾਦ ਦੇ ਵਿੱਚ ਲੱਗ ਰਹੀ ਬਾਇਓ ਗੈਸ ਫੈਕਟਰੀ ਦਾ ਮਾਮਲਾ ਸੁਰਖੀਆਂ ਵਿੱਚ ਰਿਹਾ ਹੈ। ਇਸ ਸਬੰਧ ਦੇ ਵਿੱਚ ਪਿੰਡ ਮੁਸ਼ਕਾਬਾਦ, ਪਿੰਡ ਖੀਰਨੀਆਂ ਅਤੇ ਪਿੰਡ ਟੱਪਰੀਆਂ ਵੱਲੋਂ ਲੋਕ ਸਭਾ ਚੋਣਾਂ 2024 ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ ਸੀ। ਇਸ ਸੰਬੰਧ ਦੇ ਵਿੱਚ ਜਦੋਂ ਪਿੰਡ ਮੁਸ਼ਕਾਬਾਦ, ਪਿੰਡ ਟੱਪਰੀਆਂ ‘ਚ ਬਣੇ ਪੋਲਿੰਗ ਬੂਥ ਪਹੁੰਚੇ ਤਾਂ ਪੂਰਨ ਤੌਰ ਤੇ ਤਿੰਨ ਪਿੰਡਾਂ ਦੇ ਨਿਵਾਸੀਆਂ ਦਾ ਲੋਕ ਸਭਾ ਚੋਣਾਂ ਦਾ ਪੂਰਨ ਤੌਰ ਤੇ ਬਾਈਕਾਟ ਦੇਖਣ ਨੂੰ ਮਿਲਿਆ,,,,,,,,
ਪਿੰਡ ਟੱਪਰੀਆਂ ‘ਚ ਲੱਗੇ ਚੋਣਾਂ ਦੇ ਬਾਈਕਾਟ ਸਬੰਧੀ ਬੂਥ ਤੇ ਬੈਠੇ ਕੈਪਟਨ ਹਰਜਿੰਦਰ ਸਿੰਘ ਨੇ ਕਿਹਾ ਕਿ ਸਾਡੇ ਤਿੰਨ ਪਿੰਡਾਂ ਵੱਲੋਂ ਲੋਕ ਸਭਾ ਚੋਣਾਂ ਦਾ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ ਗਿਆ ਸੀ,,,,,,
ਉੱਥੇ ਹੀ ਪਿੰਡ ਟੱਪਰੀਆਂ ‘ਚ ਬਣੇ ਪੋਲਿੰਗ ਬੂਥ ਤੇ ਵੋਟ ਪਾਉਣ ਆਏ ਪਿੰਡ ਹਰੇਓ ਖੁਰਦ ਨਿਵਾਸੀ ਕੁਲਦੀਪ ਸਿੰਘ ਨੇ ਕਿਹਾ ਕਿ ਸਾਨੂੰ ਅੱਜ ਰਸਤੇ ਵਿੱਚ ਪਿੰਡ ਟੱਪਰੀਆਂ ਵੱਲੋਂ ਬਣਾਏ ਗਏ ਲੋਕ ਸਭਾ ਚੋਣਾਂ ਬਾਈਕਾਟ ਦੇ ਬੂਥ ਤੇ ਵੋਟ ਪਾਉਣ ਤੋਂ ਰੋਕਿਆ ਗਿਆ। ਪਰ ਮੈਂ ਆਪਣੇ ਵੋਟ ਪਾਉਣ ਦੇ ਮੌਲਿਕ ਅਧਿਕਾਰ ਨੂੰ ਮੁੱਖ ਰੱਖਦੇ ਹੋਏ ਵੋਟ ਪਾਉਣ ਲਈ ਪਹੁੰਚਿਆ ਹਾਂ। ਕਿਉਂਕਿ ਵੋਟ ਪਾਉਣਾ ਸਾਡਾ ਹੱਕ ਹੈ,,,,,,
ਉਥੇ ਇਸ ਮੌਕੇ ਤੇ ਬੀਐਲਓ ਨੇ ਕਿਹਾ ਕਿ ਅਸੀਂ ਸਵੇਰ ਤੋਂ ਬੈਠੇ ਹ ਪਰ ਕੋਈ ਵੀ ਪਿੰਡ ਵਾਲਾ ਵੋਟ ਪਾਉਣ ਨਹੀਂ ਆਇਆ,,,,,,,, ਕਈ ਪਿੰਡਾਂ ਦੇ ਵਿੱਚ ਵੋਟਾਂ ਪਾਉਣ ਨੂੰ ਲੈ ਕੇ ਵੋਟਰਾਂ ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਪਰ ਕਈ ਪਿੰਡਾਂ ਦੇ ਵਿੱਚ ਪਹਿਲਾਂ ਹੀ ਵੋਟਾਂ ਦਾ ਬਾਈਕਾਟ ਕੀਤਾ ਗਿਆ ਸੀ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
