Htv Punjabi
Punjab Video

ਗੜ੍ਹਿਆ ਨੇ ਕਿਸਾਨਾਂ ਨੂੰ ਕੀਤਾ ਬਰਬਾਦ

ਸੂਬੇ ਚ ਹੋ ਰਹੀ ਬੇਮੌਸਮੀ ਬਰਸਾਤ ਨੇ ਕਿਸਾਨਾਂ ਦੀ ਵਧਾਈ ਚਿੰਤਾ
ਕਈ ਕਿਸਾਨਾਂ ਦੀਆਂ ਫਸਲਾਂ ਹੋਈਆਂ ਖਰਾਬ
ਲੁਧਿਆਣਾ ਦੇ ਪਿੰਡ ਖੇੜੀ ਚਮੇੜੀ ਚ ਵੀ ਕਿਸਾਨ ਪਰੇਸ਼ਾਨ
ਸਰਕਾਰ ਤੋਂ ਮੁਆਵਜੇ ਦੀ ਕੀਤੀ ਮੰਗ
ਪੰਜਾਬ ਦੇ ਵਿੱਚ ਲਗਾਤਾਰ ਹੋ ਰਹੀ ਬੇਮੌਸਮੀ ਬਰਸਾਤ ਦੇ ਕਾਰਨ ਕਿਸਾਨਾਂ ਦੀ ਚਿੰਤਾ ਵਧੀ ਹੈ ਬੇਸ਼ੱਕ ਵਾਢੀਆਂ ਦਾ ਸੀਜ਼ਨ ਹੈ ਪਰ ਬਾਵਜੂਦ ਇਸਦੇ ਬਾਰਿਸ਼ ਕਾਰਨ ਕਿਸਾਨਾਂ ਦੀ ਫਸਲਾਂ ਤੇ ਇਸ ਦਾ ਸਿੱਧਾ ਅਸਰ ਪੈ ਰਿਹਾ ਹੈ। ਉਧਰ ਲੁਧਿਆਣਾ ਦੇ ਪਿੰਡ ਖੇੜੀ ਚਮੇੜੀ ਵਿਖੇ ਵੀ ਕਿਸਾਨਾਂ ਦੀਆਂ ਫਸਲਾਂ ਤੇ ਬੇਮੌਸਮੀ ਬਰਸਾਤ ਨੇ ਦਸਤਕ ਦਿੱਤੀ ਹੈ ਜਿਸ ਕਾਰਨ ਫਸਲਾਂ ਖਰਾਬ ਹੋਈਆਂ ਨੇ ਉਧਰ ਕਿਸਾਨਾਂ ਨੇ ਜਿੱਥੇ ਕਿਹਾ ਕਿ ਉਹਨਾਂ ਦੀਆਂ 70% ਤੱਕ ਫਸਲਾਂ ਦਾ ਨੁਕਸਾਨ ਹੋਇਆ ਹੈ ਤਾਂ ਉੱਥੇ ਹੀ ਸੂਬਾ ਸਰਕਾਰ ਤੋਂ ਉਹਨਾਂ ਮੁਆਵਜੇ ਦੀ ਵੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਕਿਸਾਨ ਛੇ ਮਹੀਨੇ ਦੀ ਖੜੀ ਮਿਹਨਤ ਦੇ ਨਾਲ ਪੁੱਤਾਂ ਵਾਂਗ ਇਸ ਨੂੰ ਪਾਲਦੇ ਨੇ ਪਰ ਮੌਸਮ ਅੱਗੇ ਕਿਸੇ ਦਾ ਜ਼ੋਰ ਨਹੀਂ ਹੈ ਇਸ ਕਾਰਨ ਉਹਨਾਂ ਨੂੰ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਉਹਨਾਂ ਆੜਤੀਆਂ ਤੋਂ ਫੜੇ ਪੈਸਿਆਂ ਦਾ ਵੀ ਜ਼ਿਕਰ ਕੀਤਾ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਇੱਕ ਕਬੂਤਰ ਨੇ ਪਾਤਾ ਵੱਡਾ ਸਿਆਪਾ, 30-35 ਬੰਦਿਆਂ ਦੇ ਹਮਲੇ ‘ਚ ਚੱਲੀਆਂ ਗੋਲੀਆਂ ਇੱਕ ਔਰਤ ਸਣੇ ਦੋ ਜਖ਼ਮੀ

Htv Punjabi

ਪੁਲਿਸ ਪ੍ਰਸ਼ਾਸਨ ਸੁਸਤ, ਲੁਟੇਰੇ ਹੋਏ ਚੁਸਤ

htvteam

ਘਰਵਾਲਾ ਗਿਆ ਸੀ ਕੰਮ ਤੇ, ਪਿੱਛੋਂ ਇਕੱਲੀ ਘਰਵਾਲੀ ਨਾਲ ਆਹ ਕੀ ਹੋਇਆ……

htvteam

Leave a Comment