Htv Punjabi
Punjab Video

ਆਹ ਮੁੰਡੇ ਕਰ ਰਹੇ ਸੀ ਪੁੱਠਾ ਕੰਮ, ਬਣ ਗਈ ਵੀਡੀਓ

ਸਕਰੀਨ ਤੇ ਚੱਲ ਰਹੀਆਂ ਤਸਵੀਰਾਂ ਜਿਹਦੇ ਵਿੱਚ ਨੌਜਵਾਨ ਮੁੰਡੇ ਮੋਟਰਸਾਈਕਲ ਤੇ ਜਾਣ ਦੇ ਨਜ਼ਰ ਆ ਰਹੇ ਨੇ ਇਹ ਉਹ ਨੇ ਜਿਹੜੇ ਹੁਣੇ ਹੁਣੇ ਵਾਰਦਾਤ ਕਰਕੇ ਆਏ ਨੇ ਦਰਅਸਲ ਇਹ ਜੋ ਮੂਲ ਕੋਈ ਬੈਠੇ ਨੇ ਇਹ ਚੋਰ ਨੇ,, ਦੀ ਵੀਡੀਓ ਕੈਮਰੇ ਚ ਕੈਦ ਹੋ ਗਈ।

ਫਿਰੋਜ਼ਪੁਰ ਵਿੱਚ ਚੋਰਾਂ ਦਾ ਅਤੰਕ ਦਿਨ ਬ ਦਿਨ ਵੱਧਦਾ ਜਾ ਰਿਹਾ ਹੈ ਅਤੇ ਆਏ ਦਿਨ ਦੁਕਾਨਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਨੇ ਇੱਕ ਵਾਰ ਫਿਰ ਚੋਰਾਂ ਨੇ ਰਾਤ 11 ਵਜੇ ਦੇ ਕਰੀਬ ਇੱਕ ਮੋਬਾਈਲਾਂ ਦੀ ਦੁਕਾਨ ਨੂੰ ਆਪਣਾ ਨਿਸ਼ਾਨਾ ਬਣਾਇਆ ਅਤੇ ਉਥੋਂ ਪੰਜ ਲੱਖ ਰੁਪਏ ਮੁੱਲ ਦੇ ਮੋਬਾਈਲ ਫੋਨ ਅਤੇ ਨਗਦੀ ਲੈ ਕੇ ਫਰਾਰ ਹੋ ਗਏ ਜਾਣਕਾਰੀ ਅਨੁਸਾਰ ਫਿਰੋਜ਼ਪੁਰ ਦੇ ਬੇਰੀ ਮਹੱਲਾ ਵਿੱਚ ਸਥਿਤ ਮਿੱਤਲ ਕਮਨੀਕੇਸ਼ਨ ਨਾਮ ਦੀ ਮੋਬਾਈਲਾਂ ਦੀ ਦੁਕਾਨ ਤੇ ਰਾਤ ਨੂੰ ਤਿੰਨ ਚੋਰ ਮੂੰਹ ਢੱਕ ਕੇ ਇੱਕ ਮੋਟਰਸਾਈਕਲ ਤੇ ਆਉਂਦੇ ਨੇ ਅਤੇ ਦੁਕਾਨਦਾਰ ਸ਼ਟਰ ਤੋੜ ਕੇ ਅੰਦਰ ਲੱਗਿਆ ਸ਼ੀਸ਼ਾ ਵੀ ਇੱਟ ਮਾਰ ਕੇ ਤੋੜ ਦਿੰਦੇ ਨੇ ਅਤੇ ਉਸ ਤੋਂ ਬਾਅਦ ਅੰਦਰ ਪਏ ਪੰਜ ਲੱਖ ਦੇ ਕਰੀਬ ਆਈਫੋਨ ਅਤੇ ਹੋਰ ਐਡਰਾਇਡ ਫੋਨ ਚੋਰੀ ਕਰਕੇ ਜਾਂਦੇ ਹੋਏ ਗੱਲੇ ਵਿੱਚ ਪਿਆ ਕੈਸ਼ ਵੀ ਚੱਕ ਕੇ ਫਰਾਰ ਹੋ ਜਾਂਦੇ ਨੇ ਜਾਂਦੇ ਸਮੇਂ ਜਦ ਪੜੋਸੀ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਅੱਗੋਂ ਚੋਰਾਂ ਨੇ ਪਿਸਟਲ ਕੱਢ ਕੇ ਉਸ ਨੂੰ ਵੀ ਧਮਕਾਉਣ ਦੀ ਕੋਸ਼ਿਸ਼ ਕੀਤੀ ਅਤੇ ਉਥੋਂ ਫਰਾਰ ਹੋ ਗਏ ਚੋਰੀ ਦੀ ਘਟਨਾ ਸੀਸੀਟੀਵੀ ਵਿੱਚ ਕੈਦ ਹੋਈ ਹੈ।

ਉੱਥੇ ਹੀ ਪੁਲਿਸ ਵੱਲੋਂ ਸੀਸੀਟੀਵੀ ਅਧਾਰ ਤੇ ਮੁਕਦਮਾ ਦਰਜ ਕੀਤਾ ਗਿਆ ਹੈ ਹੈ ਅਤੇ ਆਰੋਪੀਆਂ ਦੀ ਪਛਾਣ ਲਈ ਆਸ ਪਾਸ ਲੱਗੇ ਹੋਏ ਹੋਰ ਕੈਮਰੇ ਖੰਗਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਜਲਦ ਦਾਅਵਾ ਕੀਤਾ ਜਾ ਰਿਹਾ ਹੈ ਕਿ ਚੋਰਾਂ ਨੂੰ ਗਿਰਫਤਾਰ ਕਰ ਲਿੱਤਾ ਜਾਵੇਗਾ।

ਪੀੜਤਾਂ ਵੱਲੋਂ ਚੋਰੀ ਕਰਨ ਵਾਲੇ ਲੁਟੇਰਿਆਂ ਨੂੰ ਜਲਦ ਫੜਨ ਦੀ ਮੰਗ ਕੀਤੀ ਗਈ ਹੈ ਅਤੇ ਕਿਹਾ ਗਿਆ ਹੈ ਕਿ ਲੁਟੇਰਿਆਂ ਦੇ ਖਿਲਾਫ ਸਖਤ ਧਰਾਵਾਂ ਦੇ ਵਿੱਚ ਮੁਕਦਮਾ ਦਰਜ ਕੀਤਾ ਜਾਵੇ ਤਾਂ ਕਿ ਉਹ ਜਲਦੀ ਬਾਹਰ ਨਾ ਆ ਸਕਣ ਅਤੇ ਕਿਸੇ ਹੋਰ ਦਾ ਨੁਕਸਾਨ ਨਾ ਕਰ ਸਕਣ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸਵੇਰੇ ਸਵੇਰੇ ਪੀਤਾ ਕਰਾਮਾਤੀ ਗੋਲਡਨ ਮਿਲਕ ਲਿਆ ਦਿੰਦੈ 3 ਦਿਨਾਂ ‘ਚ ਨਜ਼ਾਰੇ

htvteam

ਪੰਜਾਬ ਦੇ ਜੁਗਾੜੂ ਕਿਸਾਨ ਨੇ ਬਲਦਾਂ ਵਾਗੂੰ ਤੋਰੀ ਕਰੋੜਾਂ ਦੀ ਕੋਠੀ; ਦੇਖੋ ਵੀਡੀਓ

htvteam

ਖੇਤਾਂ ‘ਚ ਕਰੰਟ ਲੱਗਣ ਨਾਲ ਦੋ ਸਕੇ ਕਿਸਾਨ ਭਰਾਵਾਂ ਦੀ ਮੌਤ

htvteam

Leave a Comment