Htv Punjabi
Punjab

ਇੱਕ ਪਾਸੇ ਅੜੇ ਕਿਸਾਨ ਤਾਂ ਦੂਸਰੇ ਪਾਸੇ ਸਰਕਾਰ ਦਾ ਰੱਖ ਫਿਲਹਾਲ ਸਖ਼ਤ…

ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਹਰਿਆਣਾ ਬਾਰਡਰ ‘ਤੇ ਕਿਸਾਨਾ ਦੇ ਅੰਦੋਲਨ ਦਾ ਅੱਜ 7ਵਾਂ ਦਿਨ ਜਾਰੀ ਹੈ । ਸਰਕਾਰ ਮੰਗਲਵਾਰ ਨੂੰ ਕਿਸਾਨਾਂ ਨੂੰ ਰਾਜ਼ੀ ਕਰਨ ਵਿੱਚ ਅਸਫਲ ਰਹੀ । ਖੇਤੀਬਾੜੀ ਮੰਤਰੀ ਨਰੇਦਰ ਸਿੰਘ ਤੋਮਰ ਅਤੇ ਰੇਲ ਮੰਤਰੀ ਪੀਉਸ਼ ਗੋਇਲ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਉਹਨਾਂ ਦੇ ਘਰ ਮੀਟਿੰਗ ਚੱਲ ਰਹੀ ਹੈ । ਉੱਧਰ ਸਯੁੰਕਤ ਕਿਸਾਨ ਮੋਰਚੇ ਦੇ ਨੇਤਾ ਸ਼ਾਮ ਨੂੰ 4 ਵਜ਼ੇ ਸਿੰਘੂ ਬਾਰਡਰ ‘ਤੇ ਪ੍ਰੈਸ ਕਾਨਫ੍ਰੈਸ ਕਰਨਗੇ।


ਮੰਗਲਵਾਰ ਨੂੰ ਸਰਕਾਰ ਦੇ ਨਾਲ 35 ਕਿਸਾਨ ਜੱਥੇਬੰਦੀਆਂ ਦੀ 3 ਘੰਟਿਆਂ ਦੀ ਗੱਲ-ਬਾਤ ਵਿਅਰਥ ਰਹੀ। ਮੀਟਿੰਗ ਵਿੱਚ ਸਰਕਾਰ ਵੱਲੋਂ ਖੇਤਬਾੜੀ ਮੰਤਰੀ ਨਰੇਦਰ ਸਿੰਘ ਤੋਮਰ ਦੇ ਇਲਾਵਾ ਰੇਲ ਮੰਤਰੀ ਪੀਉਸ਼ ਗੋਇਲ ਅਤੇ ਰਾਜ ਮੰਤਰੀ ਸੋਮਪ੍ਰਕਾਸ਼ ਵੀ ਮੌਜ਼ੂਦ ਸਨ। ਮੀਟਿੰਗ ਵਿੱਚ ਸਰਕਾਰ ਕਾਨੂੰਨਾਂ ਤੇ ਪੇਸ਼ਕਾਰੀ ਦਿਖਾ ਕੇ ਫਾਇਦੇ ਗਿਣਾਂ ਰਹੀ ਹੈ, ਅਤੇ ਕਿਸਾਨ ਤਿੰਨ ਬਿੱਲਾਂ ਨੂੰ ਵਾਪਿਸ ਕਰਵਾਉਣ ਦੀ ਮੰਗ ਤੇ ਅੜੇ ਰਹੇ। ਫਿਲਹਾਲ ਕਿਸਾਨਾਂ ਵੱਲੋਂ ਲਗਾਤਾਰ ਸੜਕਾਂ ਤੇ ਰੋਸ਼ ਪ੍ਰਦਸ਼ਨ ਕੀਤਾ ਜਾ ਰਿਹਾ ਹੈ । ਹਰਿਆਣਾ ਤੇ ਪੰਜਾਬ, ਯੂ.ਪੀ ‘ਤੇ ਕਈ ਹੋਰ ਰਾਜਾਂ ਦੀਆਂ ਕਿਸਾਨ ਜੱਥੇਬੰਦੀਆਂ ਇਸ ਰੋਸ਼ ਵਿੱਚ ਸ਼ਾਮਿਲ ਹਨ।

Related posts

ਆਹ ਸ਼ਹਿਰ ‘ਚ ਹੋਇਆ ਭਿਆਨਕ ਸੜਕ ਹਾਦਸਾ

htvteam

ਗਰਭਵਤੀ ਮਾਸ਼ੂਕ ਦੇ ਚੱਕਰ ‘ਚ ਆਸ਼ਕ ਬਣਿਆ ਹੈਵਾਨ; ਹਵਸ ਦੇ ਅੰਨ੍ਹੇ ਨੇ ਘਰਵਾਲੇ ਨਾਲ ਹੀ ਕੀਤੀਆਂ ਹੱਦਾਂ ਪਾਰ

htvteam

ਪੰਜਾਬ ‘ਚ ਪਹਿਲੀ ਵਾਰ ਇੰਮੀਗ੍ਰੇਸ਼ਨ ਸੈਂਟਰ ਦੇਖੋ ਕਿਉਂ ਹੋਣਗੇ ਬੰਦ ?

htvteam