Htv Punjabi
Punjab Video

ਉਂਗਲਾਂ ਵੱਢਣ ਦਾ ਤੁਰਿਆ ਰਿਵਾਜ਼, ਮੋਹਾਲੀ ਤੋਂ ਬਾਅਦ ਹੁਣ ਇਸ ਜ਼ਿਲ੍ਹੇ ‘ਚ ਵੱਢੀਆਂ ਬੰਦੇ ਦੀਆਂ ਸ਼ਰੇਆਮ ਉਂਗਲਾਂ

ਬੀਤੀ ਦਿਨੀ ਸੋਸ਼ਲ ਮੀਡੀਆ ‘ਤੇ ਇਕ ਨੌਜਵਾਨ ਦੀ ਉਗਲਾਂ ਵੰਡਣ ਦੀ ਵੀਡੀਓ੍ ਕਾਫੀ ਵਾਇਰਲ ਹੋਈ ਸੀ, ਜਿਸ ਨਾਲ ਮਿਲਦੀ ਜੁਲਦੀ ਹੀ ਇਕ ਖਬਰ ਹੋ ਸਾਹਮਣੇ ਆਈ ਐ ਜੋ ਬਟਾਲਾ ਦੇ ਗਾਂਧੀ ਕੈਂਪ ਦੀ ਜਿਸ ‘ਚ ਮਾਮੂਲੀ ਝਗੜੇ ਤੋਂ ਬਾਅਦ ਇਕ ਧਿਰ ਦੇ ਨੌਜਵਾਨਾਂ ਵਲੋਂ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕਰ ਇਕ ਵਿਅਕਤੀ ਦੀਆਂ ਹੱਥ ਦੀਆਂ ਉਂਗਲਾਂ ਵੱਢ ਦਿੱਤੀਆਂ ਗਈਆਂ ਅਤੇ ਉਸ ਦੇ ਪੁੱਤਰ ਨੂੰ ਵੀ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ। ਜਿਸ ਤੋਂ ਬਾਅਦ ਪੁਲਿਸ ਵਲੋਂ ਮੌਕੇ ਤੋਂ ਪਹੁੰਚ ਕੇ ਮਾਮਲੇ ਦਰਜ ਕਰ ਅਗਲੀ ਤਫਤੀਸ਼ ਸ਼ੁਰੂ ਕਰ ਦਿੱਤੀ, ਉਧਰ ਇਸ ਘਟਨਾ ਸਬੰਧੀ ਜਖਮੀ ਪਿਓ ਪੁੱਤ ਨੇ ਦੱਸਿਆ ਕਿ ਕੁਝ ਅਪਰਾਧੀ ਕਿਸਮ ਦੇ ਨੌਜਵਾਨਾਂ ਵੱਲੋਂ ਸ਼ਰੇਆਮ ਗੁੰਡਾਗਰਦੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਤੇ ਪਹਿਲਾਂ ਵੀ ਮਾਰ-ਕੁਟਾਈ ਦਾ ਮਾਮਲਾ ਦਰਜ ਹੈ

ਸਿਵਲ ਹਸਪਤਾਲ ਵਿੱਚ ਦਾਖ਼ਲ ਜਖਮੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਸਦੇ ਪੁੱਤਰ ਦੀ ਕੁਝ ਨੌਜਵਾਨਾਂ ਨਾਲ ਮਾਮੂਲੀ ਤਕਰਾਰ ਹੋਈ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਧਮਕੀਆਂ ਦੇ ਰਹੇ ਸਨ। ਇਸ ਦੀ ਸ਼ਿਕਾਇਤ ਪੁਲਿਸ ਨੂੰ ਕਰ ਕੇ ਉਹ ਘਰ ਵਾਪਸ ਆ ਰਿਹਾ ਸੀ ਕਿ ਪਹਿਲਾਂ ਤੋਂ ਹੀ ਗਲੀ ਵਿੱਚ ਖੜ੍ਹੇ ਕੁਝ ਨੌਜਵਾਨਾਂ ਵਲੋਂ ਤੇਜ ਧਾਰ ਹਥਿਆਰਾ ਨਾਲ ਉਸ ਤੇ ਹਮਲਾ ਕਰ ਉਸਦੇ ਹੱਥ ਦੀਆ ਤਿੰਨ ਉਂਗਲਾਂ ਵਡੱ ਦਿਤੀਆਂ ਗਈਆਂ ਅਤੇ ਰਵੀ ਨੂੰ ਵੀ ਜ਼ਖਮੀ ਕਰ ਦਿੱਤਾ ਗਿਆ। ਉਹ ਜ਼ਖਮੀ ਹਾਲਤ ਵਿਚ ਹੀ ਪੁਲਿਸ ਸਟੇਸ਼ਨ ਗਏ ਅਤੇ ਉਸ ਤੋਂ ਬਾਅਦ ਹਸਪਤਾਲ ਵਿੱਚ ਇਲਾਜ ਲਈ ਦਾਖਲ ਹੋਵੋ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਅਜੇ ਤੱਕ ਉਨ੍ਹਾਂ ਦੀ ਬਿਆਨ ਨਹੀਂ ਲਏ ਗਏ ਹਨ।

ਉਧਰ ਇਸ ਸਬੰਧੀ ਮਹੁੱਲਾ ਨਿਵਾਸੀਆਂ ਦਾ ਆਖਣਾ ਹੈ ਕਿ ਸ਼ਰੇਆਮ ਗੁੰਡਾਗਰਦੀ ਫੈਲਾਉਣ ਵਾਲੇ ਇਨਾ ਦੋਸ਼ੀਆਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਮੁਲਾਜ਼ਮ ਗਏ ਸਨ ਚੋਰੀ ਦਾ ਪਤਾ ਕਰਨ, ਬਦਲੇ ‘ਚ ਪਹੁੰਚੇ ਹਸਪਤਾਲ

Htv Punjabi

ਲੋਕ ਇਨਸਾਫ ਪਾਰਟੀ ਵੱਲੋਂ ਪ੍ਰੈੱਸ ਕਾਨਫ਼ਰੰਸ, ਕਿਹਾ ਬੈਂਸ ਨੂੰ ਬਦਨਾਮ ਕਰਨ ਲਈ ਅਕਾਲੀ ਦਲ ਰਚ ਰਿਹਾ ਸਾਜ਼ਿਸ਼-.ਸੰਨੀ ਕੈਂਥ

htvteam

ਐਸਬੀਆਈ ਏਟੀਐਮ ਤੋਂ ਬਾਤ ਵਿੱਚ ਰੁਪਏ 10 ਹਜ਼ਾਰ ਰੁਪਏ ਕਢਵਾਉਣ ‘ਤੇ ਆਵੇਗਾ ਓਟੀਪੀ

Htv Punjabi

Leave a Comment