Htv Punjabi
Punjab Video

ਜੇਲ੍ਹ ਚ ਬੰਦ ਇਕ ਹੋਰ ਕੈਦੀ ਨਾਲ ਹੋਇਆ ਮਾੜਾ ਕੰਮ, ਦੇਖਣ ਵਾਲੇ ਦੇ ਵੀ ਰੌਂਗਟੇ ਹੋਏ ਖੜ੍ਹੇ

ਪੰਜਾਬ ਦੀਆਂ ਜੇਲਾਂ ਅਕਸਰ ਹੀ ਸੁਰਖੀਆਂ ਦੇ ਵਿੱਚ ਰਹਿੰਦੀਆਂ ਹਨ ਕਦੀ ਇਸ ਜੇਲ੍ਹਾਂ ਦੇ ਵਿਚ ਕਦੇ ਫ਼ੋਨ ਤੇ ਲਾਈਵ ਹੋ ਕੇ ਗੈਂਗਸਟਰ ਧਮਕੀਆਂ ਦਿੰਦੇ ਨੇ ਤੇ ਕਦੇ ਚੈਨਲਾਂ ਨੂੰ ਇੰਟਰਵੀਊ ਦਿੰਦੇ ਨੇ,,, ਪੰਜਾਬ ਦੀਆਂ ਜੇਲ੍ਹਾਂ ਇਨਾਂ ਕਾਰਨਾਂ ਕਰਕੇ ਹੀ ਚਰਚਾ ਚ ਰਹਿੰਦੀਆਂ ਨੇ, ਹੁਣ ਚਰਚਾ ਦਾ ਵਿਸ਼ਾ ਬਣੀ ਅੰਮ੍ਰਿਤਸਰ ਦੀ ਜੇਲ੍ਹ, ਜਿਥੇ 40 ਸਾਲਾ ਨੌਜਵਾਨ ਦੀ ਭੇਦ-ਭਰੇ ਹਲਾਤਾ ਚ ਜੇਲ੍ਹ ਅੰਦਰ ਮੌਤ ਹੋਈ ਜਿਸ ਤੋਂ ਬਾਅਦ ਉਸ ਦਾ ਪੋਸਟਮਾਰਟਮ ਕਰਵਾਉਣ ਵਾਸਤੇ ਅੰਮ੍ਰਿਤਸਰ ਦੇ ਪੋਸਟਮਾਰਟਮ ਹਾਊਸ ਵਿੱਚ ਲਿਆਂਦਾ ਗਿਆ ਜਿੱਥੇ ਉਸ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ ਪਰ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵੱਲੋਂ ਸਾਨੂੰ 3 ਘੰਟੇ ਦੇਰੀ ਨਾਲ ਦੱਸਿਆ ਗਿਆ ਕਿ ਉਹਨਾਂ ਦੇ ਬੱਚੇ ਦੀ ਤਬੀਅਤ ਖਰਾਬ ਹੈ ਉਹਨਾਂ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਅੰਮ੍ਰਿਤਸਰ ਦੇ ਫਤਾਹਪੁਰ ਤੋਂ ਗੁਰੂ ਨਾਨਕ ਦੇਵ ਹਸਪਤਾਲ ਤੱਕ ਆਉਣ ਲਈ ਉਨ੍ਹਾਂ ਨੂੰ ਕਰੀਬ ਦੋ ਘੰਟੇ ਦਾ ਸਮਾਂ ਲੱਗਾ ਅਤੇ ਉਸ ਤੋਂ ਬਾਅਦ ਇਕ ਘੰਟਾ ਉਹਨਾਂ ਨੂੰ ਬਾਅਦ ਫੋਨ ਕਰਕੇ ਅਧਿਕਾਰੀਆਂ ਵੱਲੋਂ ਜਾਣਕਾਰੀ ਦਿੱਤੀ ਗਈ।

ਦੂਸਰੇ ਪਾਸੇ ਪੁਲਸ ਅਧਿਕਾਰੀ ਦਾ ਕਹਿਣਾ ਹੈ ਕਿ ਅਸੀਂ ਜਦੋਂ ਇਸ ਨੂੰ ਅੰਮ੍ਰਿਤਸਰ ਦੀ ਸੁਧਾਰ ਘਰ ਚੋਂ ਹਸਪਤਾਲ ਲੈ ਕੇ ਆਏ ਤਦ ਇਹ ਜ਼ਿੰਦਾ ਸੀ ਅਤੇ ਇਸ ਦੇ ਹਾਲਾਤ ਇਕਦਮ ਖਰਾਬ ਹੋਣ ਕਰਕੇ ਉਸ ਦੀ ਮੌਤ ਹੋ ਗਈ ਉਨ੍ਹਾਂ ਨੇ ਕਿਹਾ ਕਿ ਹੁਣ ਉਸਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ

ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਦੀ ਜੇਲ੍ਹ ਹਮੇਸ਼ਾ ਹੀ ਵਿਵਾਦਾਂ ਵਿੱਚ ਹੀ ਰਹਿੰਦੀ ਹੈ ਅਤੇ ਕਦੀ ਇਸ ਜਗਾ ਉਤੇ ਭਾਰੀ ਮਾਤਰਾ ਦੇ ਵਿੱਚ ਮੋਬਾਈਲ ਫੋਨ ਬਰਾਮਦ ਕੀਤੇ ਜਾਂਦੇ ਹਨ ਉਥੇ ਹੀ ਇਸ ਨੌਜਵਾਨ ਦੀ ਅਚਾਨਕ ਹੋਈ ਮੌਤ ਤੋਂ ਬਾਅਦ ਇਕ ਵਾਰ ਫਿਰ ਅੰਮ੍ਰਿਤਸਰ ਜੇਲ੍ਹ ਵਿਵਾਦਾਂ ਵਿੱਚ ਨਜ਼ਰ ਆ ਰਹੀ ਹੈ ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਪਿੰਡ ‘ਚ ਵੜਦਿਆਂ ਹੀ ਢਾਹ ਲਈ ਪੁਲਿਸ ਪਾਰਟੀ, ਕੁੱਟ ਕੁੱਟ ਕਰਤੇ ਲਹੂ ਲੂਹਾਣ

Htv Punjabi

ਜਲੰਧਰ ਅਤੇ ਪਠਾਨਕੋਟ ਹਾਈਵੇ ‘ਤੇ ਇੱਕ ਦੇ ਬਾਅਦ ਇੱਕ 25 ਵਾਹਨ ਟਕਰਾਏ

Htv Punjabi

ਊਠ ਦੇ ਮੂੰਹ ਵਿੱਚ ਜ਼ੀਰੇ ਦੇ ਸਮਾਨ ਹੈ ਬਾਰਡਰ ਏਰੀਏ ਲਈ 100 ਕਰੋੜ ਦੀ ਰਾਸ਼ੀ

Htv Punjabi

Leave a Comment