Htv Punjabi
Punjab Religion Video

ਦੇਖੋ ਜਦੋਂ ਗੁਰਦੁਆਰੇ ‘ਚ ਬੈਠਕੇ ਮੌਲਵੀ ਨੇ ਪੜ੍ਹਿਆ ਕੁਰਾਨ ਸ਼ਰੀਫ

ਜਲੰਧਰ : – ਗੁਰਦੁਆਰੇ ‘ਚ ਬੈਠਾ ਇਹ ਮੌਲਵੀ ਜਿਸ ਕੁਰਾਨ ਸ਼ਰੀਫ ਨੂੰ ਅਰਬੀ ‘ਚ ਪੜ੍ਹਕੇ ਉਸਦਾ ਅਨੁਵਾਦ ਕਰਕੇ ਲੋਕਾਂ ਨੂੰ ਸੰਗਤ ਨੂੰ ਸਮਝਾ ਰਿਹਾ ਅਜਿਹੀ ਮਿਸਾਲ ਨਾਲ ਪਹਿਲਾਂ ਕਦੇ ਨਹੀਂ ਮਿਲੀ। ਤਸਵੀਰਾਂ ਭੋਗਪੁਰ ਦੇ ਗੁਰਦੁਆਰਾ ਬੁੱਟਰਾਂ ਦੀਆਂ ਨੇ…ਜਿੱਥੇ ਪਿਛਲੇ 84 ਸਾਲ ਤੋਂ ਗੁਰੂਘਰ ‘ਚ ਸਿੱਖ ਸੰਗਤ ਨਾਲ ਕੁਰਾਨ ਸ਼ਰੀਫ ਨੂੰ ਆਪਣੇ ਦਿਲ ਨਾਲ ਲਾ ਰੱਖਿਆ ਸੀ। ਜਿੱਹੋ ਜਿਹਾ ਸਤਿਕਾਰ ਸ੍ਰੀ ਗੁਰੂ ਨਾਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂਘਰ ‘ਚ ਸ਼ਸੋਬਤ ਕੀਤੇ ਗਏ ਸਨ ਉਸੇ ਸਤਿਕਾਰ ਤੇ ਸਨਮਾਨ ਨਾਲ ਕੁਰਾਨ ਸ਼ਰੀਫ ਨੂੰ ਰੁਮਾਲੇ ‘ਚ ਲਪੇ’ਕੇ ਰੱਖਿਆ ਹੋਇਆ ਸੀ। ਅਸਲ ‘ਚ ਇਸ ਕੁਰਾਨ ਸ਼ਰੀਫ ਨੇ ਸਿੱਖ ਮੁਸਲਿਮ ਸਾਂਝਾਂ ਨੂੰ ਉਸ ਵੇਲੇ ਫੇਰ ਉਜਾਗਰ ਕਰ ਦਿੱਤਾ ਜਦੋਂ ਪਿਛਲੇ 84 ਸਾਲ ਤੋਂ ਗੁਰੂਘਰ ‘ਚ ਸੰਭਾਲੇ ਪਏ ਕੁਰਾਨ ਸ਼ਰੀਫ ਨੂੰ ਸਿੱਖ ਸੰਗਤ ਨੇ ਮੁਸਲਮਾਨ ਭਾਈਚਾਰੇ ਨੂੰ ਵਾਪਿਸ ਕਰ ਦਿੱਤਾ। ਕਿਉਂਕਿ ਸਿੱਖ ਭਾਈਚਾਰੇ ਦੇ ਲੋਕਾਂ ਦਾ ਕਹਿਣਾ ਸੀ ਕੀ ਪਹਿਲਾਂ ਕੁਰਾਨ ਸ਼ਰੀਫ ਪੜ੍ਹਨ ਵਾਲੇ ਆਉਂਦੇ ਰਹਿੰਦੇ ਸਨ ਪਰ ਹੁਣ ਅਰਬੀ ਪੜ੍ਹਨ ਵਾਲੇ ਪਿੰਡ ‘ਚ ਕੋਈ ਨਹੀਂ ਰਿਹਾ ।

Related posts

ਗੱਡੀ ‘ਚ ਬੈਠੀ ਇਕੱਲੀ ਜਨਾਨੀ ਨਾਲ ਦੇਖੋ ਮੁੰਡੇ ਆਹ ਕੀ ਕਰਗੇ ?

htvteam

ਆਹ ਬੰਦਾ ਲੋਕਾਂ ਦੇ ਪੱਟਦਾ ਸੀ ਮੁੰਡੇ, ਖੁਦ ਹੋਇਆ ਬਰਬਾਦ

htvteam

ਬੈਂਕ ‘ਚ ਹੋਈ 16.93 ਲੱਖ ਰੁਪਏ ਦੀ ਲੁੱਟ; ਲੁਟੇਰੇ ਸੀਸੀਟੀਵੀ ਕੈਮਰੇ ਤੇ ਡੀਵੀਆਰ ਵੀ ਲੈ ਗਏ ਨਾਲ

htvteam

Leave a Comment