Htv Punjabi
Uncategorized

ਨਵੇਂ ਸਾਲ ਤੇ ਕਰੋਨਾ ਨੂੰ ਇੰਝ ਪਵੇਗੀ ਮਾਤ, ਮਾਹਰਾਂ ਦੀ ਖਾਸ ਮੀਟਿਗ ਹੋਈ ਸ਼ੁਰੂ  

 

ਦੇਸ਼ ਵਿੱਚ ਕਰੋਨਾ ਦੀ ਪਹਿਲੀ ਵੈਕਸੀਨ ਕਹਿੜੀ ਹੋ ਸਕਦੀ ਹੈ, ਇਸ ਤੇ ਅੱਜ ਫੈਸਲਾ ਹੋ ਸਕਦਾ ਹੈ । ਸਰਕਾਰ ਦੀ ਵੱਲੋਂ ਬਣਾਇਆ ਗਿਆ ਐਕਸਪਰਟ ਪੈਨਲ ਸ਼ੁੱਕਰਵਾਰ ਨੂੰ ਵੈਕਸੀਨ ਦਾ ਅਪਰੂਵਲ ਮੰਗਣ ਵਾਲਿਆ ਕੰਪਨੀਆਂ ਦੇ ਐਪਲੀਕੇਸ਼ਨ ਤੇ ਵਿਚਾਰ ਕਰੇਗਾ । ਹੁਣ ਤੱਕ ਸੀਰਮ ਇੰਨਸਟੀਟਿਉਟ ਆਫ ਇੰਡਿਆ (SSI), ਭਾਰਤ ਬਾਇਉਟਿਕ ਅਤੇ ਫਾਇਜ਼ਰ ਨੇ ਐਮਰਜੈਂਸੀ ਦੀ ਵਰਤੋ ਕਰਨ ਮਨਜੂਰੀ ਲਈ ਅਪਲਾਈ ਕੀਤਾ ਹੈ ।

ਸੀਰਮ ਇੰਨਸਟੀਟਿਉਟ ਕੋਵੀਸ਼ਈਲਡ ਨਾਂ ਦੀ ਵੈਕਸੀਨ ਬਣਾ ਰਿਹਾ ਹੈ । ਇਸ ਇੰਨਸਟੀਟਿਉਟ ਤੋਂ ਇਲਾਵਾ ਸਵ-ਦੇਸ਼ੀ ਵੈਕਸੀਨ ਕੋਵਾਵੈਕਸੀਨ ਬਣਾਉਣ ਵਾਲੀ ਭਾਰਤ ਬਾਉਟੇਕ ਨੇ ਬੁੱਧਵਾਰ ਨੂੰ ਪੈਨਲ ਦੇ ਅੱਗੇ ਪ੍ਰੈਂਜਨਟੇਸ਼ਨ ਦਿੱਤੀ ਸੀ । ਉੱਥੇ ਹੀ ਅਮਰੀਕੀ ਕੰਪਨੀ ਫਾਇਜ਼ਰ ਨੇ ਆਪਣਾ ਡਾਟਾ ਦਿਖਾਉਣ ਲਈ ਹੋਰ ਸਮਾਂ ਮੰਗਿਆ ਹੈ ।

ਪੈਨਲ ਦੀ ਮਨਜੂਰੀ ਤੋਂ ਬਾਅਦ ਫਾਇਨਲ ਅਪਰੂਵ ਮਿਲੇਗਾ

ਐਕਸਪਰਟ ਪੈਨਲ ਤੋਂ ਮਨਜੂਰੀ ਮਿਲਣ ਤੋਂ ਬਾਅਦ ਕੰਪਨੀਆਂ ਦੀ ਐਪਲੀਕੇਸ਼ਨ ਡ੍ਰੱਗਸ ਕੰਟ੍ਰਰੋਲ ਜਰਨਲ ਆਫ ਇੰਡਿਆ ਦੇ ਨਾਲ ਫਾਇਨਲ ਅਪਰੂਵਲ ਦੇ ਲਈ ਜਾਵੇਗੀ । ਸਰਕਾਰ ਇਸ ਮਹੀਨੇ ਤੋਂ ਵੈਕਸੀਨ ਸ਼ੁਰੂ ਕਰਨ ਦੇ ਲਿਹਾਜ ਨਾਲ ਤਿਆਰ ਕਰ ਰਹੀ ਹੈ । ਇਸ ਕਰਕੇ ਕੱਲ ਯਾਨੀ 2 ਜਨਵਰੀ ਨੂੰ ਪੂਰੇ ਦੇਸ਼ ਵਿੱਚ ਵੈਕਸੀਨ ਦਾ ਡਰਾਈ ਰਨ  ਚਲਾਇਆ ਜਾਵੇਗਾ । ਇਸ ਪੈਨਲ ਨੂੰ ਚਲਾਉਣ ਤੋਂ ਪਹਿਲਾਂ ਮੀਟਿਗ ਕੀਤੀ ਜਾਵੇਗੀ ।

Related posts

ਲਓ ਬਈ ਹੁਣ ਦੇਸ਼ ਦੇ ਨਾਮ ਨੂੰ ਲੈਕੇ ਪੈ ਗਿਆ ਵੱਖਰਾ ਈ ਰੌਲਾ, ਗੱਲ ਸੁਪ੍ਰੀਮ ਕੋਰਟ ਤੱਕ ਜਾ ਪੁੱਜੀ, ਦੇਖੋ ਕੀ ਬਣਦੈ 

Htv Punjabi

ਪਿੰਡਾਂ ‘ਚ ਗਾਇਕਾਂ ਦੇ ਅਖਾੜੇ ਲਾਉਣ ਵਾਲੇ ਸਰਪੰਚਾਂ ਤੇ ਪਰਚੇੇ ਕਰਾਊ ਆਹ ਬੰਦਾ, ਪੈ ਗਈਆਂ ਭਾਜੜਾਂ

Htv Punjabi

ਰੋਹਿਤ ਸ਼ਰਮਾ ਦੂਜੀ ਵਾਰ ਬਣੇ ਪਿਤਾ: ਪਤਨੀ ਰਿਤਿਕਾ ਨੇ ਦਿੱਤਾ ਪੁੱਤ ਨੂੰ ਜਨਮ

htvteam