Htv Punjabi
Pakistan

ਪਾਕਿਸਤਾਨ ‘ਚ ਟਿਕ-ਟੋਕ ‘ਤੇ ਫਾਲੋਅਰਜ਼ ਵਧਾਉਣ ਲਈ ਕੁੜੀ ਨੇ ਕੀਤੀ ਗੰਦੀ ਹਰਕਤ

ਟਿਕ-ਟੋਕ ‘ਤੇ ਫਾਲੋਅਰਸ ਵਧਾਉਣ ਦੇ ਲਈ ਪਾਕਿਸਤਾਨ ‘ਚ ਇਕ ਔਰਤ ਨੇ ਬੇਹੱਦ ਗਲਤ ਕੰਮ ਕੀਤਾ। ਉਸ ਨੇ ਆਪਣੇ ਪਤੀ ਦੀ ਝੂਠੀ ਮੌਤ ਦੀ ਖਬਰ ਫੈਲਾ ਦਿੱਤੀ। ਪਤੀ ਪਹਿਲਾਂ ਤੋਂ ਹੀ ਟਿਕ-ਟੋਕ ਸਟਾਰ ਹੈ। ਸੱਚ ਸਾਹਮਣੇ ਆਉਣ ਤੋਂ ਬਾਅਦ ਹੁਣ ਲੋਕ ਉਸ ਔਰਤ ‘ਤੇ ਕੇਸ ਦਰਜ ਕਰਨ ਦੀ ਮੰਗ ਕਰ ਰਹੇ ਹਨ। ਉਸ ਦਾ ਨਾਮ ਆਦਿਲ ਰਾਜਪੂਤ ਹੈ। ਆਦਿਲ ਦੀ ਪਤਨੀ ਦੇ ਸਹੀ ਨਾਮ ਦੀ ਪੁਸ਼ਟੀ ਨਹੀਂ ਹੋ ਸਕੀ ਹੈ, ਪਰ ਪਾਕਿਸਤਾਨੀ ਮੀਡੀਆ ਨੇ ਉਸਦਾ ਨਾਮ ਫਰਾਹ ਰਾਜਪੂਤ ਅਤੇ ਹਿਨਾ ਸਲਿਮ ਦੱਸਿਆ ਹੈ। ਆਦਿਲ ਦੇ ਟਿਕ-ਟੋਕ ‘ਤੇ 26 ਲੱਖ ਫਾਲੋਅਰਜ਼ ਹਨ।


ਨਿਊਜ਼ ਦੇ ਅਨੁਸਾਰ, ਆਦਿਲ ਰਾਜਪੂਤ ਰਹੀਮ ਯਾਰ ਖਾਂਨ ਦੇ ਰਸ਼ੀਦਾਬਾਦ ਸ਼ਹਿਰ ‘ਚ ਰਹਿੰਦੇ ਹਨ। ਆਦਿਲ ਆਪਣੀ ਵੀਡੀਓ ਦੇ ਕਾਰਨ ਮਸ਼ਹੂਰ ਹਨ, ਮੰਗਲਵਾਰ ਨੂੰ ਆਦਿਲ ਦੇ ਫੈਂਜ਼ ਦੇ ਲਈ ਬੁਰੀ ਖਬਰ ਆਈ ਉਨ੍ਹਾਂ ਦੀ ਪਤਨੀ ਨੇ ਰੋਂਦੇ ਹੋਏ ਵੀਡੀਓ ਜਾਰੀ ਕੀਤੀ। ਇਸ ‘ਚ ਕਿਹਾ ਗਿਆ ਕੇ ਆਦਿਲ ਦੀ ਕਾਰ ਐਕਸੀਡੈਂਟ ‘ਚ ਮੌਤ ਹੋ ਗਈ। ਕੁਝ ਹੀ ਦੇਰ ‘ਚ ਆਦਿਲ ਦੇ ਫੈਂਜ਼ ਰਿਸ਼ਤੇਦਾਰ ਉੱਥੇ ਜਮ੍ਹਾਂ ਹੋ ਗਏ। ਸੋਸ਼ਲ ਮੀਡੀਆ ਦੇ ਜ਼ਰੀਏ ਅੱਗ ਵਾਂਗ ਖਬਰ ਫੈਲ ਗਈ। ਕੁਝ ਮਸਜਿਦਾਂ ‘ਚ ਆਦਿਲ ਦੀ ਮੌਤ ਦੀ ਖਬਰ ਵੀ ਨਸ਼ਰ ਹੋ ਗਈ ਸੀ।
ਮਾਮਲਾ ਵੱਧ ਦਾ ਵੇਖ , ਜਦੋਂ ਛਾਣਬੀਣ ਹੋਈ ਤਾਂ ਲੋਕਾਂ ਨੂੰ ਸੱਚਾਈ ਦਾ ਪਤਾ ਲੱਗ ਗਿਆ। ਫਿਲਹਾਲ ਇਹਨਾਂ ਦਾ ਨਾਮ ਹਰ ਖਬਰ ‘ਚ ਅਲੱਗ ਲਿਆ ਜਾ ਰਿਹਾ ਹੈ,, ਪਰ ਹੁਣ ਲੋਕਾਂ ਵਲੋਂ ਇਹਨਾਂ ‘ਤੇ ਮਾਮਲਾ ਦਰਜ ਕਰਨ ਦੀ ਮੰਗ ਹੋ ਰਹੀ ਹੈ ਕਿਉਕਿ ਲੋਕਾਂ ਨੂੰ ਪਤਾ ਲੱਗ ਗਿਆ ਕੇ ਇਹ ਸਾਰਾ ਡਰਾਮਾ ਫਾਲੋਅਰਜ਼ ਵਧਾਉਣ ਦੇ ਲਈ ਕੀਤਾ ਗਿਆ ਸੀ।

Related posts

ਪਾਕਿਸਤਾਨ ਵਿੱਚ ਦਾਹ ਸੰਸਕਾਰ ਕਰਨਾ ਹੋਇਆ ਮਹਿੰਗਾ, ਕਈ ਹਿੰਦੂ ਦਫਨਾ ਰਹੇ ਹਨ ਲਾਸ਼ਾਂ

Htv Punjabi

ਜੰਮੂ ਕਸ਼ਮੀਰ ‘ਚ ਸੀਜ਼ਫਾਇਰ: ਪਾਕਿਸਤਾਨ ਵਲੋਂ ਹੋਈ ਗੋਲੀਬਾਰੀ ‘ਚ ਨਾਇਬ ਸੂਬੇਦਾਰ ਸ਼ਹੀਦ

htvteam

90 ਸਾਲ ਬਾਅਦ ਆਹ ਬੇਬੇ ਮੁੜ ਤੋਂ ਬਣੀ ਜਵਾਕ; ਵੀਡੀਓ ਹੋਈ ਵਾਇਰਲ

htvteam