Htv Punjabi
Uncategorized

ਪੈਰਿਸ ਓਲੰਪਿਕ: ਜੈਵਲਿਨ ਥ੍ਰੋਅ ‘ਚ ਨੀਰਜ ਨੇ ਭਾਰਤ ਲਈ ਜਿੱਤਿਆ ਚਾਂਦੀ ਦਾ ਮੈਡਲ

ਨੀਰਜ ਚੋਪੜਾ ਨੇ ਪੈਰਿਸ ਓਲੰਪਿਕ ਦੇ ਜੈਵਲਿਨ ਥ੍ਰੋਅ ਈਵੈਂਟ ਵਿੱਚ ਭਾਰਤ ਲਈ ਚਾਂਦੀ ਦਾ ਤਗਮਾ ਜਿੱਤਿਆ ਹੈ। 26 ਸਾਲਾ ਨੀਰਜ ਨੇ 89.45 ਮੀਟਰ ਜੈਵਲਿਨ ਸੁੱਟ ਕੇ ਦੂਜਾ ਸਥਾਨ ਹਾਸਲ ਕੀਤਾ। ਇਸ ਦੇ ਨਾਲ ਹੀ ਨੀਰਜ ਲਗਾਤਾਰ ਦੋ ਓਲੰਪਿਕ ਵਿੱਚ ਤਮਗਾ ਜਿੱਤਣ ਵਾਲਾ ਤੀਜਾ ਭਾਰਤੀ ਖਿਡਾਰੀ ਬਣ ਗਿਆ ਹੈ। ਨੀਰਜ ਤੋਂ ਪਹਿਲਾਂ ਪਹਿਲਵਾਨ ਸੁਸ਼ੀਲ ਕੁਮਾਰ ਅਤੇ ਸ਼ਟਲਰ ਪੀਵੀ ਸਿੰਧੂ ਨੇ ਲਗਾਤਾਰ ਦੋ ਓਲੰਪਿਕ ਵਿੱਚ ਤਗਮੇ ਜਿੱਤੇ ਹਨ।

ਪਾਕਿਸਤਾਨ ਦੇ ਅਰਸ਼ਦ ਨਦੀਮ ਨੇ ਜੈਵਲਿਨ ਥ੍ਰੋਅ ਵਿੱਚ ਸੋਨ ਤਗ਼ਮਾ ਜਿੱਤਿਆ। ਉਸ ਨੇ 92.97 ਮੀਟਰ ਜੈਵਲਿਨ ਸੁੱਟ ਕੇ ਓਲੰਪਿਕ ਰਿਕਾਰਡ ਬਣਾਇਆ। ਅਰਸ਼ਦ ਦੇ 2 ਥਰੋਅ 90 ਮੀਟਰ ਤੋਂ ਵੱਧ ਸਨ। ਗ੍ਰੇਨਾਡਾ ਦੇ ਐਂਡਰਸਨ ਪੀਟਰਸ ਨੇ 88.54 ਮੀਟਰ ਜੈਵਲਿਨ ਸੁੱਟ ਕੇ ਕਾਂਸੀ ਦਾ ਤਗਮਾ ਜਿੱਤਿਆ।

ਦੇਸ਼ ਲਈ ਸਿਲਵਰ ਮੈਡਲ ਜਿੱਤਣ ਤੋਂ ਬਾਅਦ ਨੀਰਜ ਚੋਪੜਾ ਦਰਸ਼ਕਾਂ ਦੇ ਰੂਬਰੂ ਹੋਏ। ਉਸਨੇ ਇੱਕ ਦਰਸ਼ਕ ਤੋਂ ਤਿਰੰਗਾ ਝੰਡਾ ਮੰਗਿਆ ਅਤੇ ਇਸਨੂੰ ਪਹਿਨ ਕੇ ਮੈਦਾਨ ਵਿੱਚ ਚੱਕਰ ਲਗਾਉਣੇ ਸ਼ੁਰੂ ਕਰ ਦਿੱਤੇ।

ਨੀਰਜ ਦੀ ਉਪਲਬਧੀ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ- ‘ਨੀਰਜ ਉੱਤਮਤਾ ਦੀ ਮਿਸਾਲ ਹੈ। ਉਸਨੇ ਵਾਰ-ਵਾਰ ਆਪਣੀ ਪ੍ਰਤਿਭਾ ਦਿਖਾਈ ਹੈ। ਨੀਰਜ ਦੀ ਮਾਂ ਨੇ ਕਿਹਾ- ‘ਸਾਡੇ ਲਈ ਚਾਂਦੀ ਸੋਨੇ ਵਰਗੀ ਹੈ, ਜਿਸ ਨੇ ਸੋਨਾ ਜਿੱਤਿਆ ਉਹ ਵੀ ਮੇਰਾ ਬੇਟਾ ਹੈ।’ ਪਿਤਾ ਨੇ ਕਿਹਾ- ‘ਸੱਟ ਕਾਰਨ ਪਰੇਸ਼ਾਨੀ ਹੋਈ, ਨੀਰਜ ਦਾ ਮੈਡਲ ਵਿਨੇਸ਼ ਦੀ ਭਾਵਨਾ ਨੂੰ ਸਮਰਪਿਤ ਹੈ।’

Related posts

ਵਪਾਰ ਕਰਨ ਆਏ ਕਸ਼ਮੀਰੀ ਦੀ 2.50 ਲੱਖ ਦੀ ਨਕਦੀ ਹੋਈ ਚੋਰੀ

htvteam

ਸਰਦਰ ਸੋਨੀ ਦੀ ਮਿਊਜ਼ਿਕ ਐਲਬਮ ਅਧੂਰੇ ਖਵਾਬ ਨੇ ਸ਼ੋਸ਼ਲ ਮੀਡੀਆ ‘ਤੇ ਪਾਈ ਧਮਾਲ ਦੇਖੋ ਕੀਹਣੇ ਕੀਤੀ ਐ ਐਲਬਮ ‘ਚ ਅਦਾਕਾਰੀ

Htv Punjabi

ਹਰਿਆਣਾ ਦੇ ਡਿਪਟੀ ਸੀਐੱਮ ਬਠਿੰਡਾ ਮਾਰਨ ਲੱਗੇ ਗੇੜੀਆਂ?

htvteam

Leave a Comment