Htv Punjabi
Uncategorized

ਪ੍ਰਧਾਨ ਮੰਤਰੀ ਦੂਸਰੇ ਫੇਜ਼ `ਚ ਲਗਵਾ ਸਕਦੇ ਨੇ ਟੀਕਾ!, ਲੋਕਾਂ ਨੇ ਚੁੱਕੇ ਕਈ ਸਵਾਲ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕਰੋਨਾ ਵੈਕਸੀਨੇਸ਼ਨ ਦੇ ਦੂਸਰੇ ਫੇਜ਼ `ਚ ਟੀਕਾ ਲਗਵਾਉਣਗੇ, ਦੂਸਰੇ ਫੇਜ਼ `ਚ ਮੋਦੀ ਦੇ ਨਾਲ ਨਾਲ ਸਾਰੀ ਮੁੱਖ ਮੰਤਰੀਆਂ ਨੂੰ ਵੀ ਵੈਕਸੀਨ ਲਗਾਈ ਜਾਵੇਗੀ, ਇਹ ਦਾਅਵਾ ਮੀਡੀਆ ਰਿਪੋਰਟਸ ਰਾਂਹੀ ਕੀਤਾ ਗਿਆ ਹੈ, ਕਾਂਗਰਸ ਸਮੇਤ ਵਿਰੋਧੀ ਪੱਖ ਦੇ ਕੁੱਝ ਮੰਤਰੀਆਂ ਦਾ ਕਹਿਣਾ ਸੀ ਕਿ ਪ੍ਰਧਾਨ ਮੰਤਰੀ ਨੂੰ ਪਹਿਲੇ ਫੇਜ਼ `ਚ ਵੈਕਸੀਨ ਲਗਵਾਉਣੀ ਚਾਹੀਦੀ ਸੀ।

ਦੇਸ਼ `ਚ ਪਹਿਲੇ ਫੇਜ਼ ਦੀ ਵੈਕਸੀਨੇਸ਼ਨ 16 ਜਨਵਰੀ ਨੂੰ ਸ਼ੁਰੂ ਹੋਈ ਇਸ `ਚ 3 ਕਰੋੜ ਫਰੰਟਲਾਈਨ ਵਰਕਰਸ ਨੂੰ ਟੀਕੇ ਲਗਾਏ ਗਏ, ਦੂਸਰੇ ਫੇਜ਼ `ਚ 50 ਸਾਲ ਤੋਂ ਜਿਆਦਾ ਦੀ ਉਮਰ ਵਾਲੇ ਲੋਕਾਂ ਅਤੇ ਗੰਭੀਰ ਬਿਮਾਰੀ ਨਾਲ ਜੂਝ ਰਹੇ 50 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਵੈਕਸੀਨ ਲਗਾਈ ਜਾਵੇਗੀ, ਦੂਸਰਾ ਫੇਜ਼ ਕਰੋ ਤੋਂ ਸ਼ੁਰੂ ਹੋਵੇਗਾ ਇਸ ਦਾ ਹਾਲੇ ਪਤਾ ਨਹੀਂ ਲੱਗਿਆ ਹੈ।

ਪਹਿਲੇ ਫੇਜ਼ `ਚ ਵੈਕਸੀਨੇਸ਼ਨ ਤੋਂ ਬਾਅਦ ਕਈ ਥਾਵਾਂ ਤੇ ਲੋਕਾਂ ਵਲੋਂ ਇਸ ਗੱਲ ਦਾ ਵਿਰੋਧ ਵੀ ਕੀਤਾ ਗਿਆ ਸੀ ਕਿ ਟੀਕਾ ਲੱਗਣ ਤੋਂ ਬਾਅਦ ਉਹਨਾਂ ਦੀ ਹਾਲਤ ਵਿਚ ਗੜਬੜ ਵੇਖਣ ਨੂੰ ਮਿਲੀ ਸੀ ਪਰ ਜਿਆਦਾ ਥਾਵਾਂ ਤੇ ਸਥਿਤੀ ਠੀਕ ਰਹੀ ਸੀ। ਇਸ ਮੌਕੇ ਆਮ ਲੋਕਾਂ ਵਲੋਂ ਵੀ ਪ੍ਰਧਾਨ ਮੰਤਰੀ ਦੇ ਵੈਕਸੀਨ ਨਾ ਲਗਾਉਣ ਤੇ ਵੀ ਸਵਾਲ ਚੁੱਕੇ ਗਏ ਸਨ।

Related posts

ਚਾਂਭਲੇ ਬੀਜੇਪੀ ਆਗੂ ਨੇ ਕਿਹਾ ਮੁਸਲਮਾਨਾਂ ਕੋਲੋਂ ਸਬਜ਼ੀ ਨਾ ਖਰੀਦੋ, ਪਾਰਟੀ ਨੂੰ ਪੈ ਗਈ ਹੱਥਾਂ ਪੈਰਾਂ ਦੀ, ਦੇਖੋ ਫੇਰ ਕਿਵੇਂ ਬਣਾਈ ਰੇਲ 

Htv Punjabi

47 ਸਾਲ ਪਹਿਲਾਂ ਖੋਈ ਅੰਗੂਠੀ ਦਾ ਅੱਜ ਦੇਖੋ ਕੀ ਬਣਿਆ

Htv Punjabi

6 ਸਾਲਾ ਬੱਚੀ ਨਾਲ ਬਲਾਤਕਾਰ ਕੇਸ ਦੀ ਸੁਣਵਾਈ 4 ਦਿਨ ‘ਚ ਮੁਕੰਮਲ, 3 ਨੂੰ ਫਾਂਸੀ ਦੀ ਸਜ਼ਾ

Htv Punjabi