Htv Punjabi
Uncategorized

ਬਾਲੀਵੁੱਡ ਗਾਇਕ ਤੇ ਨਿਰਦੇਸ਼ਕ ਬੀ ਪਰਾਕ ਜਾਨ ਦਾ ਖ਼ਤਰਾ ਦੱਸ ਪਹੁੰਚਿਆ ਹਾਈਕੋਰਟ ਜੱਜ ਦੇ ਘਰ, ਪੁਲਿਸ ਨੂੰ ਪਈਆਂ ਭਾਜੜਾਂ

ਚੰਡੀਗੜ੍ਹ : ਬਾਲੀਵੁੱਡ ਸ਼ਿੰਗਰ ਅਤੇ ਨਿਰਦੇਸ਼ਕ ਬੀ ਪਰਾਕ ਉਰਫ਼ ਪ੍ਰਤੀਕ ਬੱਚਨ ਦੇ ਪਿਤਾ ਸੁਰਿੰਦਰ ਬੱਚਨ ਵੀਰਵਾਰ ਨੂੰ ਸੈਕਟਰ 17 ਸਥਿਤ ਏਡੀਸੀ ਦੇ ਆਫਿਸ ਵਿੱਚ ਪਤਨੀ ਅਤੇ ਬੇਟੇ ਤੋਂ ਜਾਨ ਦਾ ਖਤਰਾ ਦੱਸ ਕੇ ਘਰ ਤੋਂ ਬੇਦਖਲ ਕਰਨ ਦੀ ਸ਼ਿਕਾਇਤ ਲੈ ਕੇ ਪਹੁੰਚੇ l ਉੱਥੇ ਹੀ ਏਡੀਸੀ ਸਚਿਨ ਦੇ ਸਾਹਮਣੇ ਕਰੀਬ ਦੋ ਘੰਟੇ ਤੱਕ ਸੁਣਵਾਈ ਹੋਈ ਅਤੇ ਬਾਹਰ ਹੰਗਾਮੇ ਦੇ ਬਾਅਦ ਵਰਿੰਦਰ ਬੱਚਨ ਸੈਕਟਰ 24 ਸਥਿਤ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਜੱਜ ਦੀ ਕੋਠੀ ਵਿੱਚ ਸ਼ਿਕਾਇਤ ਲੈ ਕੇ ਪਹੁੰਚੇ l ਤਕਰੀਬਨ ਡੇਢ ਘੰਟੇ ਬਾਹਰ ਖੜ੍ਹੇ ਰਹਿਣ ਦੇ ਬਾਅਦ ਸੂਚਨਾ ਪਾ ਕੇ ਸੈਕਟਰ 24 ਚੌਂਕੀ ਪ੍ਰਭਾਰੀ ਸ਼ਿਵਚਰਣ ਸਿੰਘ ਪਹੁੰਚੇ l ਉਹ ਉਨ੍ਹਾਂ ਅਤੇ ਉਨ੍ਹਾਂ ਦੇ ਵਕੀਲ ਨੂੰ ਥਾਣੇ ਲੈ ਕੇ ਆਏ l ਇਸ ਦੌਰਾਨ ਉਨ੍ਹਾਂ ਦੀ ਪਤਨੀ ਅਨੀਤਾ ਬੱਚਨ ਸਹਿਤ ਰਿਸ਼ਤੇਦਾਰ ਅਤੇ ਹੋਰ ਜਾਣਕਾਰ ਵੀ ਥਾਣੇ ਪਹੁੰਚੇ l ਥਾਣੇ ਵਿੱਚ ਕਾਫ਼ੀ ਦੇਰ ਤੱਕ ਦੋਨਾਂ ਧਿਰਾਂ ਵਿੱਚ ਮਾਨ ਸਨਮਾਨ ਨੂੰ ਲੈ ਕੇ ਹੰਗਾਮਾ ਚੱਲਦਾ ਰਿਹਾ l ਬੀ ਪਰਾਕ ਉਰਫ਼ ਪ੍ਰਤੀਕ ਬੱਚਨ ਦੇ ਪਿਤਾ ਦਾ ਕਹਿਣਾ ਕਿ ਉਨ੍ਹਾਂ ਨੂੰ ਆਪਣੇ ਬੇਟੇ ਅਤੇ ਪਤਨੀ ਤੋਂ ਜਾਨ ਦਾ ਖਤਰਾ ਹੈ l

Related posts

ਵੀਜ਼ਾ ਕੈਂਸਿਲ ਹੋਣ ਦੇ ਡਰ ਕਾਰਨ ਕਰ ਰਹੇ ਹਨ ਘਰਵਾਲੀਆਂ ਨਾਲ ਸੁਲਾਹ, ਐਨਆਰਆਈ ਲਾੜੇ

Htv Punjabi

ਇੱਕ ਅਜਿਹੀ ਵੀਰਾਨ ਜਗ੍ਹਾ, ਜਿਸ ਦੇ ਬਾਰੇ ਲੋਕਾਂ ਨੂੰ ਪਤਾ ਹੀ ਨਹੀਂ ਸੀ

Htv Punjabi

ਕੰਗਨਾ ਦਾ ਜਯਾ ਬਚਨ ‘ਤੇ ਵਾਰ- ਸੁਸ਼ਾਂਤ ਦੀ ਥਾਂ ਅਭਿਸ਼ੇਕ ਹੁੰਦਾ ਤਦ ਵੀ ਇਹੀ ਕਹਿੰਦੇ?

htvteam

Leave a Comment